ਅੰਤਰ ਜਿਲ੍ਹਾ ਅੰਡਰ 16 ਸਾਲ, ਅੰਡਰ 19 ਸਾਲ ਕ੍ਰਿਕਟ ਚੈਪੀਅਨਸ਼ਿਪ ਤਹਿਤ ਮਾਨਸਾ ਜਿਲ੍ਹੇ ਦੇ ਖਿਡਾਰੀਆਂ ਦੀ ਚੋਣ

Thursday, March 28, 20130 comments


ਮਾਨਸਾ 28 ਮਾਰਚ ( ਸਫਲਸੋਚ) ਪੰਜਾਬ ਕ੍ਰਿਕਟ ਐਸੋਸ਼ੀਏਸ਼ਨ ਮੋਹਾਲੀ ਦੁਆਰਾ ਕਰਵਾਈ ਜਾ ਰਹੀ ਅੰਤਰ ਜਿਲ੍ਹਾ ਅੰਡਰ 16 ਸਾਲ, ਅੰਡਰ 19 ਸਾਲ ਕ੍ਰਿਕਟ ਚੈਪੀਅਨਸ਼ਿਪ ਤਹਿਤ ਮਾਨਸਾ ਜਿਲ੍ਹੇ ਦੇ ਖਿਡਾਰੀਆਂ ਦੀ ਚੋਣ  ਮਾਨਯੋਗ ਸ਼੍ਰੀ ਅਮਿੱਤ ਢਾਕਾ ਆਈ.ਏ.ਐਸ. , ਡਿਪਟੀ ਕਮਿਸ਼ਨਰ ਕਮ ਚੇਅਰਮੈਨ ਜਿਲ੍ਹਾ ਕ੍ਰਿਕਟ ਐਸੋਸੀਏਸ਼ਨ ਦੀਆਂ ਹਦਾਇਤਾਂ ਅਨੁਸਾਰ ਅਤੇ ਸ੍ਰ. ਦਿਲਰਾਜ ਸਿੰਘ ਭੂੰਦੜ ਚੇਅਰਮੈਨ ਜਿਲ੍ਹਾ ਪਰਿਸ਼ਦ ਮਾਨਸਾ ਕਮ ਪ੍ਰਧਾਨ ਜਿਲ੍ਹਾ ਕ੍ਰਿਕਟ ਐਸੋਸੀਏਸ਼ਨ ਮਾਨਸਾ ਜੀ ਦੀ ਯੋਗ ਅਗਵਾਈ ਹੇਠ ਮਿਤੀ 30-03-2013 ਨੂੰ ਦੁਪਹਿਰ 3 ਵਜੇ ਖਾਲਸਾ ਸਕੂਲ ਦੇ ਗਰਾਊਂਡ ਵਿਖੇ ਹੋਵੇਗੀ। ਜਿਲ੍ਹਾ ਕ੍ਰਿਕਟ ਐਸੋਸੀਏਸ਼ਨ ਮਾਨਸਾ ਦੇ ਜਨਰਲ ਸਕੱਤਰ ਜਗਮੋਹਨ ਸਿੰਘ ਧਾਲੀਵਾਲ ਨੇ ਦੱਸਿਆ ਕਿ ਖਿਡਾਰੀ ਟਰਾਇਲ ਤੇ ਆਉਣ ਲਈ ਆਪਣੀ ਉਮਰ ਦਾ ਸਬੂਤ ਦਾ ਸਰਟੀਫਿਕੇਟ, ਟਰਾਇਲ ਫੀਸ ਅਤੇ ਕਿੱਟ ਪਾ ਕੇ ਗਰਾਊਂਡ ਵਿੱਚ ਪਹੁੰਚਣ। ਚੁਣੇ ਹੋਏ ਖਿਡਾਰੀਆਂ ਦਾ ਇੱਕ ਕੋਚਿੰਗ ਕੈਂਪ ਲਗਾਇਆ ਜਾਵੇਗਾ। ਕੈਂਪ ਵਿੱਚ ਵਧੀਆਂ ਪ੍ਰਦਸ਼ਨ ਕਰਨ ਵਾਲੇ ਖਿਡਾਰੀਆਂ ਦੀ ਚੋਣ ਜਿਲ੍ਹੇ ਦੀ ਟੀਮ ਲਈ ਕੀਤੀ ਜਾਵੇਗੀ। ਜੋ ਕਿ ਵੱਖ ਵੱਖ ਜ਼ਿਲ੍ਹਿਆਂ ਦੀ ਟੀਮਾਂ ਨਾਲ ਮੈਚ ਖੇਡੇਗੀ। ਕੈਂਪ ਦੌਰਾਨ ਖਿਡਾਰੀਆਂ ਦਾ ਅਨੁਸ਼ਾਸਨ ਅਤੇ ਸਰੀਰਕ ਫਿਟਨਸ ਦਾ ਖਾਸ ਖਿਆਲ ਰੱਖਿਆ ਜਾਵੇਗਾ। ਇਹ ਜਾਣਕਾਰੀ ਪ੍ਰੈਸ ਨੂੰ ਜਿਲ੍ਹਾ ਕ੍ਰਿਕਟ ਐਸੋਸੀਏਸ਼ਨ ਦੇ ਜਨਰਲ ਸਕੱਤਰ ਜਗਮੋਹਨ ਸਿੰਘ ਧਾਲੀਵਾਲ ਨੇ ਦਿੱਤੀ।
Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger