ਡੇਰਾ ਬਾਬਾ ਮੁਰਲੀ ਦਾਸ ਸ਼ਿਵ ਮੰਦਰ ਵਿਖੇ ਦਿਵਿਆ ਜਯੋਤੀ ਸੰਸਥਾਨ ਵੱਲੋਂ ਰਾਮ ਕਥਾ ਦਾ ਆਯੋਜਨ

Friday, March 29, 20130 comments


ਸ਼ਾਹਕੋਟ, 29 ਮਾਰਚ (ਸਚਦੇਵਾ) ਦਿਵਿਆ ਜਯੋਤੀ ਜਾਗ੍ਰਤੀ ਸੰਸਥਾਨ ਵੱਲੋਂ ਡੇਰਾ ਬਾਬਾ ਮੁਰਲੀ ਦਾਸ ਸ਼ਿਵ ਮੰਦਰ ਨੇੜੇ ਦਾਣਾ ਮੰਡੀ ਸ਼ਾਹਕੋਟ ਵਿਖੇ ਪੰਜ ਰੋਜ਼ਾ ਸ਼੍ਰੀ ਰਾਮ ਕਥਾ ਦਾ ਆਯੋਜਨ ਕੀਤਾ ਗਿਆ ਹੈ । ਸ਼੍ਰੀ ਰਾਮ ਕਥਾ ਦੇ ਪਹਿਲੇ ਦਿਨ ਬੀਤੀ ਵੀਰਵਾਰ ਦੀ ਰਾਤ ਨਗਰ ਪੰਚਾਇਤ ਸ਼ਾਹਕੋਟ ਦੇ ਪ੍ਰਧਾਨ ਤਰਸੇਮ ਲਾਲ ਮਿੱਤਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਜਯੋਤੀ ਪ੍ਰਵਜਲਿਤ ਦੀ ਰਸਮ ਅਦਾ ਕੀਤੀ । ਇਸ ਮੌਕੇ ਉਨ•ਾਂ ਨਾਲ ਧਰਮਪਾਲ ਗੁਪਤਾ, ਹਰੀਸ਼ ਮਿੱਤਲ ਐਮ.ਸੀ, ਚੰਦਰ ਮੋਹਨ ਸੋਬਤੀ, ਸ਼ਿਵ ਨਰਾਇਣ ਗੁਪਤਾ, ਮਦਨ ਲਾਲ ਬੱਠਲਾ, ਅਸ਼ਵਨੀ ਗੁਪਤਾ, ਕੁਲਵੰਤ ਰਾਏ, ਪਵਨ ਕੁਮਾਰ ਖੇੜਾ ਆਦਿ ਹਾਜ਼ਰ ਸਨ । ਇਸ ਉਪਰੰਤ ਸ਼੍ਰੀ ਰਾਮ ਕਥਾ ਦਾ ਅਰੰਭ ਕਰਦਿਆ ਸਾਧਵੀਂ ਰਿਚਾ ਭਾਰਤੀ ਨੇ ਆਪਣੇ ਪ੍ਰਵਾਚਨਾ ਵਿੱਚ ਕਿਹਾ ਕਿ ਜਦ ਤੱਕ ਪ੍ਰਭੂ ਰਾਮ ਦਾ ਸਾਕਸ਼ਾਤਕਾਰ ਸਾਡੇ ਅੰਦਰ ਨਹੀਂ ਹੁੰਦਾ, ਉਸ ਸਮੇਂ ਤੱਕ ਅਸੀਂ ਸ਼੍ਰੀ ਰਾਮ ਕਥਾ ਦੇ ਰਹੱਸ ਨੂੰ ਨਹੀਂ ਸਮਝ ਸਕਦੇ । ਉਨ•ਾਂ ਕਿਹਾ ਕਿ ਜਦ ਸ਼੍ਰੀ ਰਾਮ ਸਾਡੇ ਅੰਦਰ ਵਿਰਾਜਮਾਨ ਹੋਣਗੇ ਤਾਂ ਹੀ ਰਾਮਰਾਜ ਸਾਕਾਰ ਹੋ ਸਕਦਾ ਹੈ ਅਤੇ ਜਦ ਰਾਮਰਾਜ ਸਾਕਾਰ ਹੋਵੇਗਾ ਤਾਂ ਜੋ ਸਾਡੇ ਅੰਦਰ ਰਾਵਨ ਰੂਪੀ ਬੁਰਾਈਆਂ ਹਨ, ਉਨ•ਾਂ ਦਾ ਨਾਸ਼ ਹੋ ਸਕਦਾ ਹੈ । ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਡਤ ਬਨਵਾਰੀ ਲਾਲ ਸ਼ਰਮਾਂ, ਸ਼ਿਵ ਨਰਾਇਣ ਗੁਪਤਾ, ਸੌਰਵ ਗੋਇਲ, ਜੈਪਾਲ ਗੁਪਤਾ (ਕਾਲਾ), ਰਜੀਵ ਗੁਪਤਾ, ਰਜਿੰਦਰ ਕੁਮਾਰ ਗੁਪਤਾ, ਚੰਦਰ ਮੋਹਣ ਸੋਬਤੀ, ਅਰੁਣ ਕੁਮਾਰ ਗੁਪਤਾ, ਰਵੀਸ਼ ਗੋਇਲ, ਮਿੰਟੂ ਸਿੰਗਲਾ, ਰਕੇਸ਼ ਕੁਮਾਰ ਸ਼ਰਮਾਂ, ਕੁਲਦੀਪ ਗਇਲ, ਸਾਂਈ ਦਾਸ ਸੇਵਾ ਮੁਕਤ ਨਾਇਬ ਤਹਿਸੀਲਦਾਰ, ਯੁਗੇਸ਼ ਚੋਪੜਾ, ਜਗਿੰਦਰ ਸਿੰਘ ਬੱਬਰ, ਕਿਸ਼ਨ ਲਾਲ ਸਚਦੇਵਾ, ਚਮਨ ਲਾਲ ਡੱਬ, ਸੀਤਾ ਰਾਮ ਗੋਸਾਈ, ਮਾਸਟਰ ਕੁਲਦੀਪ ਕੁਮਾਰ ਸਚਦੇਵਾ, ਅੰਮ੍ਰਿਤ ਲਾਲ ਕਾਕਾ ਆਦਿ ਹਾਜ਼ਰ ਸਨ । 

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger