ਇਆਲੀ ਦੀ ਨਿਰਪੱਖ ਸੋਚ ਦੇ ਚਰਚੇ ਹੋਣ ਲੱਗੇ ਹਲਕੇ ਦਾਖੇ ਦੀ ਗਲ਼ੀ-ਗਲ਼ੀ

Friday, March 29, 20130 comments


ਬਿਰਕ/ਬਰਸਾਲ 29 ਮਾਚਰ(ਨਸੀਬ ਸਿੰਘ ਬਿਰਕ,ਬਲਜਿੰਦਰ ਸਿੰਘ ਬਿਰਕ) ਹਲਕੇ ਦਾਖੇ ਤੇ ਸਾਰੇ ਸੂਬੇ ਵਿੱਚ ਗ੍ਰਾਂਟਾ ਦੇ ਜਾਦੂਗਰ ਦੇ ਨਾਮ ਨਾਲ ਜਾਣੇ ਜਾਦੇ ਹਲਕਾ ਦਾਖਾ ਦੇ ਹੋਣਹਾਰ ਨੌਜਵਾਨ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਜਿੰਨਾ ਨੂੰ ਨੌਜਵਾਨਾ ਦੇ ਦਿਲਾ ਦੇ ਧੜਕਣ ਵੱਜੋ ਵੀ ਸਾਡੇ ਸੂਬਾ ਵਾਸੀ ਭਲੀ ਭਾਂਤ ਜਾਣਦੇ ਹਨ ।ਮਨਪ੍ਰੀਤ ਸਿੰਘ ਇਆਲੀ ਸਦਾ ਹੀ ਕਿਸੇ ਨਾ ਕਿਸੇ ਕਾਰਣਾ ਕਰਕੇ ਸਦਾ ਚਰਚੇ ਵਿੱਚ ਰਹੇ ਹਨ ।ਕਦੇ ਖੁਲ੍ਹੀਆ ਗ੍ਰਾਂਟਾ ਦੇ ਗੱਫੇ ਤਕਸੀਮ ਕਰਕੇ,ਕਦੇ ਸਹੀ ਨੂੰ ਸੱਚ ਸਾਬਤ ਕਰਕੇ,ਕਦੇ ਆਪਣੇ ਨਿੱਘੇ ਸੁਭਾਅ ਕਰਕੇ ਪਰ ਅੱਜ ਮਨਪ੍ਰੀਤ ਸਿੰਘ ਇਆਲੀ ਆਪਣੀ ਨਿਰਪੱਖ ਸੋਚ ਦੀ ਬਦੋਲਤ ਹਲਕੇ ਦਾਖੇ ਦੀਆ ਗਲੀਆਂ ਵਿੱਚ ਇੱਕ ਚਰਚਾ ਦਾ ਵਿਸ਼ਾ ਬਣੇ ਹੋਏ ਹਨ ।ਲੋਕਾਂ ਦਾ ਮੰਨਣਾ ਹੈ ਕਿ ਇਆਲੀ ਨੇ ਕਦੇ ਵੀ ਗਰੀਬ ਵਰਗ ਤੇ ਲੋਕਾਂ ਨਾਲ ਧੱਕਾ ਨਹੀ ਹੋਣ ਦਿੱਤਾ ਗਲਤ ਨੂੰ ਗਲਤ ਤੇ ਸਹੀ ਨੂੰ ਸਹੀ ਸਾਬਤ ਕਰਕੇ ਸਦਾ ਇੱਕ ਇਤਿਹਾਸ ਕਾਈਮ ਕੀਤਾ ਹੈ ।ਇਆਲੀ ਦੀ ਇਹ ਨਿਰਪੱਖ ਸੋਚ ਆਉਣ ਵਾਲੇ ਦਿਨਾਂ ਅੰਦਰ ਇਸ ਉਦਮੀ ਨੌਜਵਾਨ ਨੂੰ ਵੇਖ ਲੈਣਾ ਕਿੱਥੋ ਕਿੱਥੇ ਲੈਕੇ ਕਿ ਜਾਦੀ ਹੈ ।ਹਰ ਗਰੀਬ ਵਰਗ ਦੇ ਦਿਲੋਂ ਇਸ ਇਆਲੀ ਲਈ ਨਿੱਕਲੀ ਦੁਆ ਇਸ ਨੂੰ ਹੋਰ ਚਮਕਾ ਦੇਵੇਗੀ । ਇਆਲੀ ਨੇ ਜੋ ਵਾਅਦੇ ਵਿਧਾਨ ਸਭਾ ਚੋਣਾ ਵਿੱਚ ਕੀਤੇ ਸਨ ਉਹਨਾ ਤੇ ਖਰੇ ਉਤਰ ਰਹੇ ਹਨ, ਮਨਪ੍ਰੀਤ ਇਆਲੀ ਹਲਕੇ ਦਾਖੇ ਦੇ ਸਦਾ ਮੁੱਖੀ ਰਹਿਣਗੇ ਇਸ ਦਾ ਸਬੂਤ ਹੈ ਇੰਨਾ ਦੇ ਨਾਮ ਨਾਲ ਜੁੜੀ ਅੱਜ ਕੱਲ ਚੱਲਦੀ ਖੁੰਡ ਚਰਚਾ ॥

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger