-ਬੀਬੀ ਬਾਦਲ ਦਾ ਮਾਨਸਾ ਦੌਰਾ ਭਲਕੇ

Tuesday, March 26, 20130 comments


ਮਾਨਸਾ, 26 ਮਾਰਚ (ਸਫਲਸੋਚ) ਲੋਕ ਸਭਾ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ 28 ਮਾਰਚ ਨੂੰ ਮਾਨਸਾ ਵਿਖੇ ਪੁੱਜ ਰਹੇ ਹਨ, ਜਿਸ ਦੌਰਾਨ ਉਨ•ਾਂ ਵੱਲੋਂ ਵਿਕਾਸ ਕਾਰਜਾਂ ਨਾਲ ਸਬੰਧਤ ਕੰਮਾਂ ਦੇ ਨੀਂਹ ਪੱਥਰ ਰੱਖੇ ਜਾਣਗੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਅਮਿਤ ਕੁਮਾਰ ਨੇ ਕਿਹਾ ਕਿ ਲੋਕ ਸਭਾ ਮੈਂਬਰ 28 ਮਾਰਚ ਨੂੰ ਪਿੰਡ ਕੋਟਲੀ ਕਲਾਂ ਅਤੇ ਭੈਣੀਬਾਘਾ ਵਿਖੇ ਕੋਟਲਾ ਬ੍ਰਾਂਚ ਨਹਿਰ ‘ਤੇ ਨਵੇਂ ਪੁਲ ਉਸਾਰਨ ਦਾ ਨੀਂਹ ਪੱਥਰ ਰੱਖਣਗੇ। ਉਨ•ਾਂ ਕਿਹਾ ਕਿ ਇਸ ਤੋਂ ਇਲਾਵਾ ਬੀਬੀ ਬਾਦਲ ਵੱਲੋਂ ਮਾਨਸਾ ਤੋਂ ਵਾਇਆ ਰਮਨ ਸਿਨੇਮਾ, ਮਾਨਸਾ ਖੁਰਦ ਤੱਕ ਅਤੇ ਮਾਨਸਾ ਤੋਂ ਪਿੰਡ ਠੂਠਿਆਂਵਾਲੀ  ਤੱਕ ਸੜਕਾਂ ਦੀ ਉਸਾਰੀ ਦਾ ਵੀ ਨੀਂਹ ਪੱਥਰ ਰੱਖਿਆ ਜਾਵੇਗਾ। ਉਨ•ਾਂ ਕਿਹਾ ਕਿ ਲੋਕ ਸਭਾ ਮੈਂਬਰ ਵਲੋਂ ਜੋਗਾ ਵਿਖੇ ਨਵੀਂ ਸਬ-ਤਹਿਸੀਲ ਇਮਾਰਤ ਦਾ ਨੀਂਹ ਪੱਥਰ ਵੀ ਰੱਖਿਆ ਜਾਵੇਗਾ। 

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger