72 ਨਸ਼ੀਲੇ ਕੈਪਸੂਲ ਅਤੇ 150 ਕਿਲੋ ਲਾਹਣ ਦੀ ਬਰਾਮਦਗੀ

Friday, March 29, 20130 comments


ਮਾਨਸਾ 29 ਮਾਰਚ (ਸਫਲਸੋਚ)ਜਿਲਾ ਪੁਲੀਸ ਮਾਨਸਾ ਵੱਲੋਂ ਸਮਾਜ ਨੂੰ ਨਸ਼ਾ ਮੁਕਤ ਕਰਨ ਅਤੇ ਮਾੜੇ ਅਨਸਰਾ ਵਿਰੁੱਧ ਸਪੈਸਲ ਤੌਰ ਤੇ ਵਿਢੀ ਮੁਹਿੰਮ ਨੂੰ ਉਸ ਵੇਲੇ ਭਾਰੀ ਸਫਲਤਾ ਮਿਲੀ ਜਦੋ ਜਿਲੇ ਦੇ ਵੱਖ ਵੱਖ ਥਾਨਿਆ ਵਲੋ ਵੱਡੇ ਪੱਧਰ ਤੇ ਨਸੀਲਾ ਘੋਲ, ਨਸੀਲਾ ਪਾਊਡਰ, ਨਸੀਲੀਆਂ ਗੋਲੀਆਂ ਨਸੀਲੇ ਕੈਪਸੁੂਲ, ਭੁੱਕੀ ਚੂਰਾ ਪੋਸਤ ਬਰਾਮਦ ਕੀਤਾ ਗਿਆ, ਜਿਨਾਂ ਦਾ ਵੇਰਵਾ ਇਸ ਪ੍ਰਕਾਰ ਹੈ।
ਥਾਨਾ ਜੋਗਾ ਦੀਆ ਪੁਲਿਸ ਪਾਰਟੀਆਂ ਵਲੋ ਕਥਿੱਤ ਦੋਸੀਆਂ ਕਾਕਾ ਸਿੰਘ ਪੁੱਤਰ ਮੁਕੰਦ ਸਿੰਘ ਵਾਸੀ ਭੁਪਾਲ ਕਲਾਂ ਤੋ 7510 ਨਸੀਲੀਆਂ ਗੋਲੀਆਂ, 2 ਸੀਸੀਆਂ ਰੈਕਸਕੌਫ, ਦਲਜੀਤ ਸਿੰਘ ਉਰਫ ਪੱਪੂ  ਪੁੱਤਰ ਸੁਖਦੇਵ ਸਿੰਘ ਵਾਸੀ ਖੜਕ ਸਿੰਘ ਵਾਲਾ ਪਾਸੋ 1106 ਨਸੀਲੀਆਂ ਗੋਲੀਆਂ ਤੇ 2 ਸੀਸੀਆਂ ਰੈਕਸਕੌਫ ਤੇ ਹਰਬੰਸ ਸਿੰਘ ਪੁੱਤਰ ਮਹਿਮਾ ਸਿੰਘ ਵਾਸੀ ਖੜਕ ਸਿੰਘ ਵਾਲਾ ਤੇ ਰਜਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਜੋਗਾ ਪਾਸੋ 2/2 ਕਿਲੋਗਰਾਮ ਭੁੱਕੀ ਚੂਰਾ ਪੋਸਤ ਬਰਾਮਦ  ਕੀਤਾ ਗਿਆ ਤੇ ਇਨਾਂ ਦੇ  ਖਿਲਾਫ ਕ੍ਰਮਵਾਰ ਮੁਕਦਮਾ ਨੰਬਰ 13,14,15 ਅਤੇ 16 ਥਾਨਾ ਜੋਗਾ ਦਰਜ ਰਜਿਸਟਰ ਕੀਤੇ ਗਏ।
ਥਾਨਾ ਸਿਟੀ-2 ਮਾਨਸਾ ਦੀ ਪੁਲਿਸ ਵਲੋ ਕਥਿੱਤ ਦੋਸ਼ਨ ਜਸਵੀਰ ਕੌਰ ਪਤਨੀ ਮਨਜੀਤ ਸਿੰਘ ਵਾਸੀ ਵਨ ਵੇ ਟਰੈਫਿਕ ਰੋਡ ਮਾਨਸਾ ਪਾਸੋ 550 ਗਰਾਮ ਨਸੀਲਾ ਪਾਊਡਰ, ਰਾਜ ਕੁਮਾਰ ਉਰਫ ਰਾਜੂ ਪੁਤਰ ਰਾਮ ਸਿੰਘ ਵਾਸੀ ਵਾਰਡ ਨੰਬਰ 2 ਮਾਨਸਾ ਪਾਸੋ 500 ਗਰਾਮ ਨਸੀਲਾ ਪਾਊਡਰ,  ਦੀਪਕ ਕੁਮਾਰ ਉਰਫ ਹੱਡੀ ਪੁੱਤਰ ਵਿਜੈ ਕੁਮਾਰ ਵਾਸੀ ਵਾਰਡ ਨੰਬਰ 5 ਮਾਨਸਾ ਪਾਸੋ 500 ਗਰਾਮ ਨਸੀਲਾ ਪਾਊਡਰ, ਸੰਦੀਪ ਸਿੰਘ ਉਰਫ ਪਾਸੀ ਪੁੱਤਰ ਦਰਸਨ ਸਿੰਘ ਵਾਸੀ ਵਾਰਡ ਨੰ: 1 ਮਾਨਸਾ ਪਾਸੋ 250 ਗਰਾਮ ਨਸੀਲਾ ਪਾਊਡਰ ਬਰਾਮਦ ਕਰਕੇ ਇਨਾਂ ਦੇ ਖਿਲਾਫ ਕ੍ਰਮਵਾਰ ਮੁਕਦਮਾ ਨੰਬਰ 18,19,20 ਅਤੇ 21 ਅ/ਧ 22/61/85 ਦਰਜ ਰਜਿਸਟਰ ਕਰਕੇ ਤਫਤੀਸ ਅਮਲ ਵਿਚ ਲਿਆਂਦੀ।
ਥਾਨਾ ਸਦਰ ਮਾਨਸਾ ਵਲੋ ਕਥਿੱਤ ਦੋਸੀ ਚਰਨਾ ਸਿੰਘ ਪੁੱਤਰ ਜੂਪਾ ਸਿੰਘ ਵਾਸੀ ਨ੍ਯਿਰੰਦਰਪਰਾ ਪਾਸੋ 550 ਗਰਾਮ ਨਸੀਲਾ ਪਾਊਡਰ,  ਹਰਭਜਨ ਸਿੰਘ ਉਰਫ ਭੀਖਾ ਪੁੱਤਰ ਗੁਰਦੀਪ ਸਿੰਘ ਵਾਸੀ ਨਰਿੰਦਰਪੁਰਾ ਪਾਸੋ 500 ਗਰਾਮ ਨਸੀਲਾ ਪਾਊਡਰ, ਅਮਨਦੀਪ ਸਿੰਘ ਪੁੱਤਰ ਲੀਲਾ ਸਿੰਘ ਵਾਸੀ ਭੈਣੀ ਬਾਘਾ ਪਾਸੋ 50 ਲੀਟਰ ਲਾਹਨ ਬਰਾਮਦ ਕਰਕੇ ਇਨਾਂ ਦੇ ਖਿਲਾਫ ਕ੍ਰਮਵਾਰ ਮੁਕਦਮਾ ਨੰਬਰ 30,31 ਅਤੇ 32  ਦਰਜ ਰਜਿਸਟਰ ਕੀਤੇ ਗਏ। 
ਇਸੇ ਤਰਾ ਥਾਨਾ ਸਿਟੀ ਬੁਢਲਾਡਾ ਦੀ ਪੁਲਿਸ ਵਲੋ ਕਥਿੱਤ ਦੋਸੀ ਮੱਖਣ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਬੁਢਲਾਡਾ ਪਾਸੋ 100 ਕਿਲੋ ਲਾਹਨ, ਕੁਲਵਿੰਦਰ ਸਿੰਘ ਪੁੱਤਰ ਦਾਰਾ ਸਿੰਘ ਵਾਸੀ ਰਾਮ ਨਗਰ ਭੱਠਲ ਥਾਨਾ ਬੋਹਾ ਪਾਸੋ 10,000 ਨਸੀਲੀਆਂ ਗੋਲੀਆਂ ਅਤੇ ਸੋਨੂ ਉਰਫ ਮਾਲਾ ਪੁੱਤਰ ਸੂਰਜ ਸਿੰਘ ਵਾਸੀ ਬੁਢਲਾਡਾ ਪਾਸੋ 10 ਗਰਾਮ ਸਮੈਕ ਬਰਾਮਦ ਕਰਕੇ ਇਨਾਂ ਦੇ ਖਿਲਾਫ ਕ੍ਰਮਵਾਰ ਮੁਕਦਮਾ ਨੰਬਰ 22, 24 ਅਤੇ 25 ਦਰਜ ਰਜਿਸਟਰ ਕੀਤੇ ਗਏ।
ਥਾਨਾ ਕੋਟ ਧਰਮੂ  ਵਲੋ ਕਥਿੱਤ ਦੋਸੀ ਬਿੰਦਰ ਸਿੰਘ ਉਰਫ ਖੁੱਲਾ ਸੇਰ ਪੁੱਤਰ ਅਜਮੇਰ ਸਿੰਘ ਅਤੇ ਸਤਿਨਾਮ ਸਿੰਘ ਉੁਰਫ ਸੱਤੋ ਪੁੱਤਰ ਮਹਿੰਦਰ ਸਿੰਘ ਵਾਸੀ ਨੰਗਲ ਕਲਾਂ ਤੋ 500 ਗਰਾਮ ਨਸੀਲਾ ਪਾਊਡਰ ਬਰਾਮਦ ਕਰਕੇ ਇਹਨਾਂ ਦੇ ਖਿਲਾਫ ਮੁਕਦਮਾ ਨੰਬਰ 15 ਦਰਜ ਰਜਿਸਟਰ ਕੀਤਾ ਗਿਆ। 
ਇਸੇ ਮੁਿਹੰਮ ਤਹਿਤ ਥਾਨਾਂ ਬਰੇਟਾ ਦੀ ਪੁਲਿਸ ਵਲੋ ਕਥਿੱਤ ਦੋਸੀ ਸਾਧਾ  ਸਿੰਘ ਪੁੱਤਰ ਭੱਪਾ ਸਿੰਘ ਵਾਸੀ ਖੁਡਾਲ ਕਲਾਂ ਪਾਸੋ 10 ਕਿਲੋ 100 ਗਰਾਮ ਭੁੱਕੀ ਚੂਰਾ ਪੋਸਤ ਅਤੇ ਗੁਰਜੀਤ ਸਿੰਘ ਉਰਫ ਗਰਜੀਤਾ ਪੁੱਤਰ ਗੁਰਚਰਨ ਸਿੰਘ ਵਾਸੀ ਬਹਾਦਰਪੁਰ ਪਾਸੋ 200 ਨਸੀਲੀਆਂ ਗੋਲੀਆਂ ਬਰਾਮਦ ਕਰਕੇ ਇਨਾਂ ਦੇ ਖਿਲਾਫ ਕ੍ਰਮਵਾਰ ਮੁਕਦਮਾ ਨੰਬਰ 14 ਅਤੇ 15 ਦਰਜ ਰਜਿਸਟਰ ਕੀਤੇ ਗਏ। 
ਥਾਨਾ ਸਰਦੂਲਗੜ ਦੀ ਪੁਲਿਸ ਵਲੋ ਕਥਿੱਤ ਦੋਸੀ ਸੋਹਨ ਸਿੰਘ ਉਰਫ ਸੋਹਣੀ ਪੁੱਤਰ ਫੌਜਾ ਸਿੰਘ ਵਾਸੀ ਝੰਡਾ ਕਲਾ ਪਾਸੋ 5 ਕਿਲੋਗਰਾਮ ਭੁੱਕੀ ਚੂਰਾ ਪੋਸਤ, ਦਿਆਲ ਸਿੰਘ ਉਰਫ ਦਿਆਲੀ ਪੁੱਤਰ ਅਰਜਨ ਸਿੰਘ ਵਾਸੀ ਆਹਲੂਪੁਰ ਪਾਸੋ 5 ਕਿਲੋਰਾਮ ਭੁੱਕੀ ਚੂਰਾ ਪੋਸਤ ਬਰਾਮਦ ਕਰਕੇ ਇਨਾ ਦੇ ਖਿਲਾਫ ਕ੍ਰਮਵਾਰ ਮੁਕਦਮਾ ਨੰਬਰ 29 ਅਤੇ 30 ਦਰਜ ਰਜਿਸਟਰ ਕੀਤੇ ਗਏ। 
ਇਸੇ ਥਾਨਾ ਥਾਨਾ ਸਿਟੀ-1 ਮਾਨਸਾ ਵਲੋ ਕਥਿੱਤ ਦੋਸੀ ਸੰਦੀਪ ਸਿੰਘ ਉਰਫ ਨਿਰਮਲ ਸਿੰਘ ਪੁੱਤਰ ਸੁਰਿੰਦਰਪਾਲ ਸਿੰਘ ਵਾਸੀ ਵਾਰਡ ਨੰਬਰ 17 ਮਾਨਸਾ ਪਾਸੋ 1 ਲੀਟਰ ਨਸੀਲਾ ਘੋਲ, 72 ਕੈਪਸੂਲ ਤੇ 60 ਨਸੀਲੀਆ ਗੋਲੀਆਂ ਅਤੇ  ਲਾਭ ਸਿੰਘ ਪੁੱਤਰ ਹਰੀ ਸਿੰਘ ਵਾਸੀ ਵਾਰਡ ਨੰ: 21 ਮਾਨਸਾ ਪਾਸੋ 1 ਲੀਟਰ ਨਸੀਲਾ ਘੋਲ 50 ਨਸ਼ੀਲੀਆ ਗੋਲੀਆਂ ਬਰਾਮਦ ਕਰਕੇ ਇਨਾਂ ਦੇ ਖਿਲਾਫ ਕ੍ਰਮਵਾਰ ਮੁਕਦਮਾ ਨੰਬਰ 25 ਅਤੇ 26 ਦਰਜ ਰਜਿਸਟਰ ਕੀਤੇ ਗਏ।                                                       
                                                         ਥਾਨਾ ਭੀਖੀ ਦੀ ਪੁਲਿਸ ਵਲੋ ਕਥਿੱਤ ਦੋਸੀ ਨਿੱਕਾ ਸਿੰਘ ਪੁੱਤਰ ਹਰਦੇਵ ਸਿੰਘ ਵਾਸੀ ਬੀਰ ਖੁਰਦ ਪਾਸੋ 1000 ਗੋਲੀਆਂ ਫਿਨੌਟਿਲ ਬਰਾਮਦ ਕਰਕੇ ਇਸ ਦੇ ਖਿਲਾਫ ਮੁਕਦਮਾ ਨੰਬਰ 15 ਦਰਜ ਰਜਿਸਟਰ ਕੀਤਾ ਗਿਆ।
  ਕਥਿੱਤ ਦੋਸੀ ਗੁਰਪਰੀਤ ਸਿੰਘ ਉਰਫ ਕਾਲਾ ਪੁੱਤਰ ਬੂਟਾ ਸਿੰਘ ਵਾਸੀ ਬਾਜੇਵਾਲਾ ਪਾਸੋ 610 ਗਰਾਮ ਨਸੀਲਾ ਪਾਊਡਰ ਬਰਾਮਦ ਕਰਕੇ ਥਾਨਾ ਜੋੜਕੀਆ ਵਿਖੇ ਮੁਕਦਮਾ ਨੰ: 11 ਦਰਜ ਰਜਿਸਟਰ ਕੀਤਾ ਗਿਆ।
  ਥਾਨਾ ਸਦਰ ਬੁਢਲਾਡਾ ਦੀ ਪੁਲਿਸ ਵਲੋ ਕਥਿੱਤ ਦੋਸ਼ਨ ਸਿੰਦਰ ਕੌਰ ਪਤਨੀ ਕਾਹਨ ਸਿੰਘ ਵਾਸੀ ਰੱਲੀ ਪਾਸੋ 7 ਕਿਲੋ 100 ਗਰਾਮ ਭੁੱਕੀ ਚੂਰਾ ਬਰਾਮਦ ਕੀਤਾ ਗਿਆ। 
ਇਸੇ ਤਰਾ ਥਾਨਾਂ ਝੁਨੀਰ ਵਲੋ ਕਥਿੱਤ ਦੋਸੀ ਗੁਰਮੇਲ ਸਿੰਘ ਉਰਫ ਗਿਂੱਲ ਪੁਤਰ ਗੁਰਦੇਵ ਸਿੰਘ ਵਾਸੀ ਹੀਰਕੇ ਪਾਸੋ 5 ਕਿਲੋ 100 ਗਰਾਮ ਭੁੱਕੀ ਚੁੂਰਾ ਬਰਾਮਦ ਕੀਤਾ ਗਿਆ  
ਅਖੀਰ ਵਿੱਚ ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਦੱਸਿਆ ਗਿਆ ਕਿ ਨਸ਼ਿਆ ਅਤੇ ਮਾੜੇ ਅਨਸਰਾ ਵਿਰੁੱਧ ਵਿੱਢੀ ਮੁਹਿੰਮ ਨੂੰ ਅੱਗੇ ਲਈ ਵੀ ਇਸੇ ਤਰਾ ਹੀ ਜਾਰੀ ਰੱਖਿਆ ਜਾਵੇਗਾ ਅਤੇ ਜਿਲਾ ਅੰਦਰ ਨਸ਼ਿਆ ਦੀ ਮੁਕੰਮਲ ਰੋਕਥਾਮ ਨੂੰ ਯਕੀਨੀ ਬਣਾਇਆ ਜਾਵੇਗਾ। 

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger