ਦੇਸ਼ ਦੇ ਹਰ ਨਾਗਰਿਕ ਨੂੰ ਆਪਣੀ ਪੜਾਈ ਤੋਂ ਬਾਅਦ ਇੱਕ ਸਾਲ ਦੀ ਫੌਜੀ ਟਰੇਨਿੰਗ ਲਾਜ਼ਮੀ

Friday, March 29, 20130 comments


ਹੁਸ਼ਿਆਰਪੁਰ, 29 ਮਾਰਚ/ ਨਛੱਤਰ ਸਿੰਘ /ਦੇਸ਼ ਦੇ ਹਰ ਨਾਗਰਿਕ ਨੂੰ ਆਪਣੀ ਪੜਾਈ ਤੋਂ ਬਾਅਦ ਇੱਕ ਸਾਲ ਦੀ ਫੌਜੀ ਟਰੇਨਿੰਗ ਲਾਜ਼ਮੀ ਕਰਨ ਬਾਰੇ ਉਨ•ਾਂ ਵੱਲੋਂ ਸਰਕਾਰ ਨੂੰ ਇੱਕ ਬਿਲ ਪੇਸ਼ ਕੀਤਾ ਗਿਆ ਹੈ ਤਾਂ ਜੋ ਆਉਣ ਵਾਲੀਆਂ ਪੀੜੀਆਂ ਵਿੱਚ ਅਨੁਸ਼ਾਸਨ ਅਤੇ ਕੁਰਬਾਨੀ ਦਾ ਜਜਬਾ ਭਰਿਆ ਜਾ ਸਕੇ। ਇਹ ਜਾਣਕਾਰੀ ਮੈਂਬਰ ਪਾਰਲੀਮੈਂਟ (ਰਾਜ ਸਭਾ) ਸ੍ਰੀ ਅਵਿਨਾਸ਼ ਰਾਏ ਖੰਨਾ ਵੱਲੋਂ ਅੱਜ ਜ਼ਿਲ•ਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਵਿਖੇ ਸੈਨਿਕਾਂ / ਸਾਬਕਾ ਸੈਨਿਕਾਂ, ਉਨ•ਾਂ ਦੀਆਂ ਵਿਧਵਾਵਾਂ ਅਤੇ ਆਸ਼ਰਿਤਾਂ ਲਈ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਦੀ ਸਮੀਖਿਆ ਕਰਨ ਉਪਰੰਤ ਸੈਨਿਕਾਂ / ਸਾਬਕਾ ਸੈਨਿਕਾਂ ਦੇ ਪ੍ਰੀਵਾਰਾਂ ਅਤੇ ਵੱਖ-ਵੱਖ ਕੋਰਸਾਂ ਵਿੱਚ ਟਰੇਨਿੰਗ ਲੈ ਰਹੇ ਵਿਦਿਆਰਥੀਆਂ  ਦੇ ਇਕੱਠ ਨੂੰ ਸੰਬੋਧਨ ਕਰਦਿਆਂ ਦਿੱਤੀ।  ਸ੍ਰੀਮਤੀ ਮੀਨਾਕਸ਼ੀ ਖੰਨਾ ਧਰਮਪਤਨੀ ਸ੍ਰੀ ਅਵਿਨਾਸ਼ ਰਾਏ ਖੰਨਾ ਵੀ ਉਨ•ਾਂ ਦੇ ਨਾਲ ਸਨ। ਉਨ•ਾਂ ਕਿਹਾ ਕਿ ਸੈਨਿਕਾਂ ਵੱਲੋਂ ਦਿੱਤੀਆਂ ਜਿੰਦਗੀਆਂ ਅਤੇ ਕੁਰਬਾਨੀਆਂ ਸਦਕਾ ਅਤੇ 24 ਘੰਟੇ ਦੇਸ਼ ਦੀਆਂ ਸਰਹੱਦਾਂ ਤੇ ਪਹਿਰਾ ਦੇਣ ਕਾਰਨ ਹੀ ਅਸੀਂ ਸੁੱਖ ਦੀ ਨੀਂਦ ਸੌਂਦੇ ਹਾਂ।  ਉਨ•ਾਂ ਨੇ ਜ਼ਿਲ•ਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਇਨ•ਾਂ ਵੱਲੋਂ ਸੈਨਿਕ ਵੋਕੇਸ਼ਨਲ ਟਰੇਨਿੰਗ ਇੰਸਟੀਚਿਊਟ ਵਿਖੇ ਸੈਨਿਕਾਂ ਦੇ ਆਸ਼ਰਿਤਾਂ ਲਈ ਬਿਨਾਂ ਫੀਸ ਲਏ ਚਲਾਏ ਜਾ ਰਹੇ ਕੋਰਸਾਂ, ਡੀ.ਸੀ.ਏ., ਬੀ.ਐਸ.ਸੀ. (ਆਈ.ਟੀ.), ਪੀ.ਜੀ.ਡੀ.ਸੀ.ਏ, ਐਮ.ਐਸ.ਸੀ (ਆਈ.ਟੀ) ਅਤੇ ਐਮ.ਸੀ.ਏ. ਦੀ ਟਰੇਨਿੰਗ ਦਿੱਤੀ ਜਾ ਰਹੀ ਹੈ। ਇਹ ਇੱਕ ਬਹੁਤ ਹੀ ਸ਼ਲਾਘਾਯੋਗ ਕੰਮ ਹੈ। ਇਸ ਮੌਕੇ ਤੇ ਉਨ•ਾਂ ਨੇ ਆਪਣੇ ਅਖਤਿਆਰੀ ਫੰਡ ਵਿੱਚੋਂ 5 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਇਸ ਮੌਕੇ ਤੇ ਉਨ•ਾਂ ਨੇ ਜ਼ਿਲ•ਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਵੱਲੋਂ ਮੈਰਿਜ ਗਰਾਂਟ ਦੇ 3 ਲਾਭਪਾਤਰੀਆਂ ਨੂੰ 45 ਹਜ਼ਾਰ ਰੁਪਏ ਅਤੇ 5 ਲਾਭਪਾਤਰੀਆਂ ਨੂੰ ਫਲੈਗ ਡੇ ਫੰਡ ਵਿੱਚੋ 42 ਹਜ਼ਾਰ ਰੁਪਏ ਦੇ ਚੈਕ ਵੀ ਦਿੱਤੇ। ਜ਼ਿਲ•ਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਮੇਜਰ (ਰੀਟਾ:) ਯਸ਼ਪਾਲ ਸਿੰਘ ਨੇ ਇਸ ਮੌਕੇ ਤੇ ਉਨ•ਾਂ ਦੇ ਦਫ਼ਤਰ ਵੱਲੋਂ ਸੈਨਿਕਾਂ / ਸਾਬਕਾ ਸੈਨਿਕਾਂ, ਉਨ•ਾਂ ਦੀਆਂ ਵਿਧਵਾਵਾਂ ਅਤੇ ਆਸ਼ਰਿਤਾਂ ਲਈ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਦੀ ਜਾਣਕਾਰੀ ਦਿੰਦਿਆਂ ਦੱ੍ਯਸਿਆ ਕਿ ਉਨ•ਾਂ ਵੱਲੋਂ ਪਿੰਡ ਬੁੱਢਾਬੜ ਵਿਖੇ ਬਸ ਸਟੈਂਡ ਅਤੇ ਬੀਣੇਵਾਲ ਵਿਖੇ ਗਾਂਧੀ ਭਵਨ ਦੀ ਉਸਾਰੀ ਕੀਤੀ ਜਾ ਰਹੀ ਹੈ। ਉਨ•ਾਂ ਦੱਸਿਆ ਕਿ ਇਸ ਸਾਲ ਵਿੱਚ ਦਿੱਤੀਆਂ ਗਈਆਂ ਗਰਾਂਟਾਂ ਵਿੱਚੋਂ 235 ਬਹਾਦਰੀ ਪੁਰਸਕਾਰ ਵਿਜੇਤਾਵਾਂ ਨੂੰ 38,92,067/- ਰੁਪਏ, 38 ਸਫਰੀ ਭੱਤਾ ਜੰਗੀ ਜਾਗੀਰ ਲਾਭਪਾਤਰਾਂ ਨੂੰ 44,500/- ਰੁਪਏ, 14 ਐਮ.ਐਮ.ਜੀ. ਦੇ ਲਾਭਪਾਤਰਾਂ ਨੂੰ 3,36,000/- ਰੁਪਏ, 461 ਬੁਢਾਪਾ ਪੈਨਸ਼ਨ ਦੇ ਲਾਭਪਾਤਰਾਂ ਨੂੰ 31,41,066/- ਰੁਪਏ, 11 ਵਾਰ ਜਗੀਰ ਲਾਭਪਾਤਰਾਂ ਨੂੰ 71,90,376/- ਰੁਪਏ, 20 ਨੇਤਰਹੀਨ ਸਾਬਕਾ ਸੈਨਿਕਾਂ ਅਤੇ ਵਿਧਵਾਵਾਂ ਨੂੰ 2,40,000/- ਰੁਪਏ ਅਤੇ 34 ਸਾਬਕਾ ਸੈਨਿਕਾਂ ਦੇ ਨਕਾਰਾ ਬੱਚਿਆਂ ਨੂੰ 1,73,500/- ਰੁਪਏ ਦੀ ਅਦਾੲਗੀ ਕੀਤੀ ਗਈ ਹੈ। ਉਨ•ਾਂ ਦੱਸਿਆ ਕਿ ਇਸ ਵਿੱਤੀ ਸਾਲ ਵਿੱਚ 63 ਲਾਭਪਾਤਰੀਆਂ ਨੂੰ ਕੁਲ 9,45,000/- ਰੁਪਏ ਦੀ ਮੈਰਿਜ ਗਰਾਂਟ ਦਿੱਤੀ ਗਈ ਹੈ। ਉਨ•ਾਂ ਨੇ ਮੈਂਬਰ ਪਾਰਲੀਮੈਂਟ ਅਵਿਨਾਸ਼ ਰਾਏ ਖੰਨਾ ਵੱਲੋਂ ਸੈਨਿਕ ਵਰਗ ਦੇ ਪ੍ਰਤੀ ਸਤਿਕਾਰ ਅਤੇ ਉਨ•ਾਂ ਦੀਆਂ ਲੋੜਾਂ ਨੂੰ ਸਮਝਦੇ ਹੋਏ 5 ਲੱਖ ਰੁਪਏ ਦੇਣ ਤੇ ਉਨ•ਾਂ ਦਾ ਧੰਨਵਾਦ ਕੀਤਾ। ਉਪ ਪ੍ਰਧਾਨ ਜ਼ਿਲ•ਾ ਸੈਨਿਕ ਬੋਰਡ ਕਰਨਲ (ਰੀਟਾ:) ਕੇ.ਮਹਿੰਦਰ ਸਿੰਘ ਵੱਲੋਂ ਮੁੱਖ ਮਹਿਮਾਨ ਜੀ ਨੂੰ ਸਾਬਕਾ ਸੈਨਿਕਾਂ ਦੀਆਂ ਸਮੱਸਿਆਵਾਂ ਬਾਰੇ ਚਾਨਣਾ ਪਾਉਂਦੇ ਹੋਏ, ਉਨ•ਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਤੇ ਮੇਜਰ ਜਨਰਲ (ਰੀਟਾ:) ਓ.ਪੀ. ਪ੍ਰਮਾਰ, ਬ੍ਰਿਗੇਡੀਅਰ (ਰੀਟਾ:) ਸੁਰਜੀਤ ਸਿੰਘ, ਬ੍ਰਿਗੇਡੀਅਰ (ਰੀਟਾ:) ਸ਼ਕਤੀ ਸਿੰਘ, ਸੂਬੇਦਾਰ ਦੀਵਾਨ ਚੰਦ, ਸੂਬੇਦਾਰ ਬਲਬੀਰ ਸਿੰਘ, ਸੂਬੇਦਾਰ ਰਾਮੇਸ਼ ਚੰਦ, ਕ੍ਰਿਸ਼ਨ ਸਿੰਘ ਜਰਿਆਲ, ਸੰਜੀਵ ਤਲਵਾੜ, ਰੋਹਿਤ ਸੂਦ ਹਨੀ, ਪ੍ਰਿੰਸ ਬੱਬਰ, ਜਗਦੀਪ ਸੋਹਲ, ਦੁਸ਼ਿਅੰਤ ਹੰਸ ਅਤੇ ਜਿਲ•ਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਦਾ ਸਟਾਫ਼ ਅਤੇ ਵੱਖ-ਵੱਖ ਕੋਰਸਾਂ ਵਿੱਚ ਟਰੇਨਿੰਗ ਲੈ ਰਹੇ ਵਿਦਿਆਰਥੀ ਵੱਡੀ ਗਿਣਤੀ ਹਾਜ਼ਰ ਸਨ। 

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger