ਹੋਲੀ ਦਾ ਤਿਉਹਾਰ ਮਨਾਇਆ, ਪਿੰਡਾਂ ਨਾਲੋਂ ਸ਼ਹਿਰਾਂ ਵਿਚ ਜ਼ਿਆਦਾ ਰੌਣਕ ਰਹੀ

Thursday, March 28, 20130 comments


 ਖੰਨਾ 28 ਮਾਰਚ (ਥਿੰਦ ਦਿਆਲਪੁਰੀਆ) ਹਿੰਦੂ ਜਾਤੀ ਨਾਲ ਸਬੰਧਤ ਹੋਲੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਉਣ ਦੀ ਖਬਰ ਹੈ। ਇਸ ਦਿਨ ਔਰਤਾਂ ਖੂਬ ਸਜ ਧਜਕੇ ਮਾਤਾ ਹੋਲਿਕਾ ਦੀ ਪੂਜਾ ਕਰਦੀਆ ਹਨ ਤੇ ਉਸਦੀ ਮਿੱਠੀ ਯਾਦ ਕਰਕੇ ਇਕ ਦੂਜੇ ਦੇ ਗੁਲਾਲ ਛਿੜਕਕੇ ਖੁਸ਼ੀ ਦਾ ਇਜ਼ਹਾਰ ਕਰਦੀਆਂ ਹਨ। ਅੱਜ ਸ਼ਹਿਰਾਂ ਵਿਚ  ਨੌਜਵਾਨ ਮੁੰਡੀਰ ਨੇ ਇਕ  ਇਕ ਮੋਟਰਸਾਇਕਲ ਤੇ 4-4  ਦੀ ਸਵਾਰੀ ਕਰਕੇ ਤੇਜ ਰਫਤਾਰ ਨਾਲ ਸ਼ਹਿਰਾਂ ਵਿਚ ਗੇੜੀਆਂ ਲਾਈਆਂ ਤੇ ਆਪਣੇ ਜੋਟੀਦਾਰਾਂ ਤੇ ਗੁਲਾਲ ਪਾਕੇ ਹੋਲੀ ਮੁਬਾਰਕ ਆਖੀ। ਪੁਲਸ ਵਲੋਂ ਕਿਸੇ ਅਣਸੁਖਾਵੀਂ ਘਟਨਾ ਨੂੰ ਹੋਣੋਂ ਰੋਕਣ ਲਈ ਚੌਕਾਂ ਵਿਚ ਨਾਕੇ ਲਾਕੇ ਉਕਤ ਮੁੰਡੀਰ ਨੂੰ ਡੱਕਣ ਦੀ ਕੋਸ਼ਿਸ ਕੀਤੀ ਪਰ ਮੋਬਾਈਲ ਯੁੂੱਗ ਵਿਚ ਇਕ ਦੂਜੇ ਨੂੰ ਮਿਲ ਰਹੇ ਸੁਨੇਹੇ ਕਿ ਅੱਗੇ ਖਤਰਾ ਹੈ ਹੋਲੀਬਾਜ਼ ਕੰਨੀ ਖਿਸਕਾਕੇ ਬਚ ਨਿਕਲਦੇ ਰਹੇ। ਪਿੰਡਾਂ ਨਾਲੋਂ ਸ਼ਹਿਰਾ ਵਿਚ ਹੋਲੀ ਦੀ ਧੁੰਮ ਰਹੀ, ਜਦਕਿ ਪਿੰਡਾਂ ਵਿਚ ਹਿੰਦੂ ਜਾਤੀ ਨਾਲ ਸਬੰਧ ਰਰੱਖਦੇ ਪ੍ਰਵਾਸੀ ਮਜ਼ਦੂਰਾਂ ਨ ਪੂਰਾ ਦਿਨ ਛੁੱਟੀ ਕਰਕੇ ਸਫੈੇਦ ਕੁੜਤੇ ਪਾਕੇ ਮਸਤੀ ਕੀਤੀ ਤੇ ਇਕ ਦੂਜੇ ਨੂੰ ਗੁਲਾਲ ਨਾਲ ਰੰਗਿਆ ਤੇ ਰੱਜਕੇ ਖਾਧਾ ਪੀਤਾ। ਦੁਕਾਨਦਾਰਾਂ ਦੇ ਸਾਥੀਆ ਨੇ ਮੌਕੇਤੇ ਬੈਠੇਕਈ ਦੁਕਾਨਦਾਰਾਂ ਨੂੰ ਰੰਗਕੇ ਹੋਲੀ ਮੁਬਾਰਕ ਆਖੀ। 
 ਖਮਾਣੋਂ ਵਿਚ  ਹੋਲੀ ਖੇਡਦੇ ਨੌਜਵਾਨ ਮਸਤੀ ਭਰੇ ਮੂੜ ਵਿਚ 
                       
Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger