ਪਿੰਡ ਪੰਧੇਰਾਂ ਤੋਂ ਭੇਂਦ ਭਰੀ ਹਾਲਤ ‘ਚ ਲਾਪਤਾ ਹੋਏ ਨੌਜਵਾਨ ਦਾ ਦੋ ਹਫਤੇ ਬਾਅਦ ਵੀ ਨਹੀਂ ਲੱਗ ਸਕਿਆ ਕੁੱਝ ਪਤਾ ਲਾਪਤਾ ਲੜਕੇ ਦੇ ਪਰਿਵਾਰ ਨੇ ਪੁਲਿਸ ‘ਤੇ ਲਗਾਇਆ ਸੀ ਕਾਰਵਾਈ ਨਾ ਕਰਨ ਦਾ ਦੋਸ਼

Tuesday, March 26, 20130 comments


ਸ਼ਾਹਕੋਟ/ਮਲਸੀਆਂ, 26 ਮਾਰਚ (ਸਚਦੇਵਾ) ਬੀਤੀ 13 ਮਾਰਚ ਨੂੰ ਮਲਸੀਆਂ ਚੌਂਕੀ ਅਧੀਨ ਪੈਦੇ ਪਿੰਡ ਪੰਧੇਰਾਂ ਦਾ ਇੱਕ ਲੜਕਾ ਭੇਂਦ ਭਰੀ ਹਾਲਤ ‘ਚ ਲਾਪਤਾ ਹੋ ਗਿਆ ਸੀ । ਜਿਸ ਬਾਰੇ ਲੜਕੇ ਦੇ ਪਿਤਾ ਲਹਿੰਬਰ ਸਿੰਘ ਪਿਤਾ ਨੇ ਮਲਸੀਆਂ ਪੁਲਿਸ ਨੂੰ ਇੱਕ ਦਰਖਾਸਤ ਦਿੱਤੀ ਸੀ, ਜਿਸ ਵਿੱਚ ਉਸ ਨੇ ਦੱਸਿਆ ਸੀ ਕਿ ਮੇਰੇ ਲੜਕੇ ਮਨਜਿੰਦਰ ਸਿੰਘ (23) ਦੇ ਇੱਕ ਸਾਲ ਪਹਿਲਾ ਬੜਾ ਪਿੰਡ ਗੁਰਾਇਆ ਦੀ ਇੱਕ ਲੜਕੀ ਕਮਲਜੀਤ ਕੌਰ ਪੁੱਤਰੀ ਗੁਰਦਰਸ਼ਨ ਦਾਸ ਨਾਲ ਪ੍ਰੇਮ ਸਬੰਧ ਸਨ । ਜਿਸ ਬਾਰੇ ਸਾਨੂੰ ਪਤਾ ਲੱਗਾ ਤਾਂ ਅਸੀਂ ਦੋਹਾਂ ਪਰਿਵਾਰਾਂ ਨੇ ਆਪਸੀ ਸਹਿਮਤੀ ਨਾਲ ਇੰਨਾਂ ਦੀ ਮੰਗਣੀ ਕਰ ਦਿੱਤੀ । ਜਦ ਵੀ ਲੜਕੀ ਬਜ਼ਾਰ ਵਿੱਚੋਂ ਕੋਈ ਖਰੀਦੋ-ਫਰੋਖਤ ਕਰਨ ਜਾਂਦੀ ਤਾਂ ਮੇਰੇ ਲੜਕੇ ਨੂੰ ਫੋਨ ਕਰਕੇ ਆਪਣੇ ਨਾਲ ਲੈ ਜਾਂਦੀ ਸੀ ਅਤੇ ਸਾਨੂੰ ਦੱਸ ਵੀ ਦਿੰਦੀ ਸੀ ਕਿ ਮਨਜਿੰਦਰ ਸਿੰਘ ਮੇਰੇ ਨਾਲ ਹੈ । ਉਨ•ਾਂ ਦੱਸਿਆ ਕਿ ਬੀਤੀ 13 ਮਾਰਚ ਦੀ ਸ਼ਾਮ ਕਰੀਬ 5 ਵਜੇ ਮੇਰੇ ਲੜਕੇ ਦੀ ਮੰਗੇਤਰ ਦਾ ਮਨਜਿੰਦਰ ਸਿੰਘ ਨੂੰ ਫੋਨ ਆਇਆ ਕਿ ਆਪਾਂ 15 ਮਾਰਚ ਨੂੰ ਕੋਰਟ ਮੈਰਿਜ਼ ਕਰਵਾਉਣੀ ਹੈ, ਜਿਸਦੇ ਪੇਪਰ ਤਿਆਰ ਕਰਨੇ ਹਨ । ਤੁਸੀਂ ਮੇਰੇ ਘਰ ਆ ਜਾਓ । ਜਿਸ ’ਤੇ ਮੇਰਾ ਲੜਕਾ ਘਰੋਂ 30 ਹਜ਼ਾਰ ਰੁਪਏ ਲੈ ਕੇ ਉਸ ਦੇ ਘਰ ਚਲਾ ਗਿਆ ‘ਤੇ ਜਾਣ ਤੋਂ ਪਹਿਲਾਂ ਇਹ ਕਹਿ ਕੇ ਗਿਆ ਕਿ ਮੈਂ ਤੁਹਾਨੂੰ ਜਾ ਕੇ ਫੋਨ ਕਰਾਂਗਾ, ਤੁਸੀਂ 15 ਮਾਰਚ ਨੂੰ ਕੋਰਟ ਮੈਰਿਜ਼ ਸਮੇਂ ਪਹੁੰਚ ਜਾਣਾ । ਉਨ•ਾਂ ਦੱਸਿਆ ਕਿ ਅਗਲੇ ਹੀ ਦਿਨ ਲੜਕੀ ਦਾ ਸਵੇਰੇ 6 ਵਜੇ ਫੋਨ ਆਇਆ ਕਿ ਜਿਸ ਬਾਰੇ ਸਾਨੂੰ ਪਤਾ ਨਾ ਲੱਗਾ ਕਿਉਕਿ ਉਸ ਵਕਤ ਅਸੀਂ ਸਾਰੇ ਕੰਮ ਵਿੱਚ ਰੁੱਝੇ ਹੋਏ ਸੀ । ਫਿਰ ਕਰੀਬ 11 ਵਜੇ ਲੜਕੀ ਦਾ ਫੋਨ ਆਇਆ, ਜਿਸ ਨੇ ਸਿਰਫ਼ ਇੰਨਾ ਹੀ ਕਿਹਾ ਕਿ ਮਨਜਦਿੰਰ ਮੇਰੇ ਕੋਲ ਪਹੁੰਚ ਗਿਆ ਹੈ, ਇੰਨੀ ਗੱਲ ਕਰਨ ਉਪਰੰਤ ਉਹ ਰੋਣ ਲੱਗ ਪਈ ਅਤੇ ਅੱਗੋ ਸਾਡੇ ਫੋਨ ਨੂੰ ਤੁਰੰਤ ਕੱਟ ਦਿੱਤਾ । ਉਨ•ਾਂ ਦੱਸਿਆ ਕਿ ਫੋਨ ਕੱਟਿਆ ਜਾਣ ਕਰਕੇ ਅਸੀਂ ਲੜਕੀ ਨੂੰ ਬਹੁਤ ਫੋਨ ਮਿਲਾਇਆ ਤਾਂ ਅੱਗੋਂ ਕੋਈ ਜਵਾਬ ਦੇਣ ਦੀ ਬਿਜਾਏ ਰੋਣ ਦੀ ਆਵਾਜ਼ ਆਉਦੀ ਰਹੀ, ਜਿਸ ਕਾਰਣ ਅਸੀਂ ਸਾਰੇ ਘਬਰਾ ਗਏ ਅਤੇ ਪਿੰਡ ਦੇ ਮੋਹਤਬਰ ਵਿਅਕਤੀਆਂ ਨੂੰ ਨਾਲ ਲੈ ਕੇ ਮਲਸੀਆਂ ਚੌਂਕੀ ਵਿਖੇ ਗਏ ਅਤੇ ਸਾਰੀ ਗੱਲਬਾਤ ਦੱਸੀ । ਆਪਣੇ ਪੁੱਤ ਦੀ ਭਾਲ ਵਿੱਚ ਦਰ-ਦਰ ਭਟਕ ਰਹੇ ਮਾਪਿਆ ਨੂੰ ਪੁਲਿਸ ਵੱਲੋਂ ਸਿਰਫ ਲਾਰਿਆ ਵਿੱਚ ਹੀ ਰੱਖਿਆ ਜਾ ਰਿਹਾ ਸੀ, ਜਿਸ ਕਾਰਣ ਇਲਾਕੇ ਦੇ ਲੋਕਾਂ ਵਿੱਚ ਪੁਲਿਸ ਪ੍ਰਸ਼ਾਸ਼ਨ ਪ੍ਰਤੀ ਭਾਰੀ ਰੋਸ ਸੀ ਕਿਉਕਿ ਪੁਲਿਸ ਲੜਕੇ ਦੀ ਭਾਲ ਵਿੱਚ ਕੋਈ ਵੀ ਕਾਰਵਾਈ ਕਰਨ ਤੋਂ ਟਾਲਾ ਵੱਟ ਰਹੀ ਸੀ । ਮੰਗਲਵਾਰ ਸਵੇਰੇ ਲੜਕੇ ਦੇ ਪਿਤਾ ਅਜਾਇਬ ਸਿੰਘ ਅਤੇ ਉਸ ਦੇ ਪਰਿਵਾਰ ਦੀ ਮਦਦ ਵਿੱਚ ਵੱਡੀ ਗਿਣਤੀ ਲੋਕ ਡੀ.ਐਸ.ਪੀ ਦਫਤਰ ਸ਼ਾਹਕੋਟ ਦੇ ਬਾਹਰ ਇਕੱਠੇ ਹੋਏ ਅਤੇ ਪੁਲਿਸ ਪ੍ਰਸ਼ਾਸ਼ਨ ਵਿਰੁੱਧ ਰੋਸ ਜਾਹਿਰ ਕਰਦਿਆ ‘ਤੇ ਨਾਅਰੇਬਾਜ਼ੀ ਕੀਤੀ । ਜਿਸ ਤੋਂ ਬਾਅਦ ਡੀ.ਐਸ.ਪੀ ਹਰਪ੍ਰੀਤ ਸਿੰਘ ਬੈਨੀਪਾਲ ਨੇ ਸਥੀਤੀ ਵਿਗੜਦੀ ਦੇਖਦਿਆ ਮੌਕੇ ‘ਤੇ ਪਹੁੰਚ ਕੇ ਲੜਕੇ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਅਤੇ ਇੰਸਾਫ ਦੇਣ ਦਾ ਭਰੋਸਾ ਦਿੱਤਾ । ਇਸ ਗੱਲਬਾਤ ਦੌਰਾਨ ਡੀ.ਐਸ.ਪੀ ਨੂੰ ਲੋਕਾਂ ਦੇ ਗੁਸੇ ਦਾ ਵੀ ਸਾਹਮਣਾ ਕਰਨਾ ਪਿਆ । ਇਸ ਉਪਰੰਤ ਮਲਸੀਆਂ ਪੁਲਿਸ ਨੇ ਲੜਕੇ ਦੀ ਮਾਤਾ ਸੁਖਵਿੰਦਰ ਕੌਰ ਦੇ ਬਿਆਨਾਂ ‘ਤੇ ਕਾਰਵਾਈ ਕਰਦਿਆ ਕਮਲਜੀਤ ਕੌਰ ਪੁੱਤਰੀ ਗੁਰਦਰਸ਼ਨ ਦਾਸ ਵਾਸੀ ਬੜਾ ਪਿੰਡ ਗੁਰਾਇਆ ਅਤੇ ਉਸ ਦੇ ਭਰਾਂ ਦਪਿੰਦਰ ਦਾਸ ‘ਤੇ ਮਾਮਲਾ ਦਰਜ਼ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਮਲਸੀਆਂ ਚੌਂਕੀ ਦੇ ਇੰਚਾਰਜ਼ ਐਸ.ਆਈ ਜਗਦੀਸ਼ ਕੁਮਾਰ ਨੇ ਦੱਸਿਆ ਕਿ ਲੜਕੇ ਮਨਜਿੰਦਰ ਸਿੰਘ ਦੀ ਮਾਤਾ ਦੇ ਬਿਆਨਾਂ ‘ਤੇ ਲੜਕੇ ਦੀ ਮੰਗੇਤਰ ਅਤੇ ਉਸ ਦੇ ਭਰਾਂ ‘ਤੇ ਮਾਰਨ ਦੀ ਨੀਅਤ ਨਾਲ ਅਗਵਾਹ ਕਰਨ ਦਾ ਮਾਮਲਾ ਦਰਜ਼ ਕਰ ਲਿਆ ਗਿਆ ਹੈ, ਪਰ ਅਜੇ ਤੱਕ ਕਿਸੇ ਨੂੰ ਵੀ ਗ੍ਰਿਫਤਾਰ ਨਹੀਂ ਕੀਤਾ ਗਿਆ ।


ਪਿੰਡ ਪੰਧੇਰਾ ਤੋਂ ਲਾਪਤਾ ਹੋਏ ਲੜਕੇ ਦੀ ਪੁਲਿਸ ਵੱਲੋਂ ਭਾਲ ਨਾ ਕਰਨ ਦੇ ਰੋਸ ਵਜੋਂ ਡੀ.ਐਸ.ਪੀ ਦਫਤਰ ਸ਼ਾਹਕੋਟ ਦੇ ਬਾਹਰ ਰੋਸ ਪ੍ਰਦਰਸ਼ਨ ਕਰਦੇ ਲੜਕੇ ਦੇ ਪਰਿਵਾਰਕ ਮੈਂਬਰ ਅਤੇ ਲੋਕ । (ਇੰਸੈਟ) ਲਾਪਤਾ ਲੜਕੇ ਮਨਜਿੰਦਰ ਸਿੰਘ ਅਤੇ ਉਸ ਦੀ ਮੰਗੇਤਰ ਦੀ ਮੰਗਣੀ ਸਮੇਂ ਦੀ ਤਸਵੀਰ । ਨਾਲ ਲੜਕੇ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਦੇ ਡੀ.ਐਸ.ਪੀ ਹਰਪ੍ਰੀਤ ਸਿੰਘ ਬੈਨੀਪਾਲ ।    

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger