ਸੁਖਬੀਰ ਬਾਦਲ ਸਿਰਫ਼ ਨਾਕਾਮ ਗ੍ਰਹਿ ਮੰਤਰੀ ਹੀ ਨਹੀਂ ਬਲਕਿ ਨਿਹਾਇਤ ਨਾਕਾਮ ਖੇਡ ਮੰਤਰੀ ਹਨ

Friday, March 29, 20130 comments


ਭੈਣੀ ਸਾਹਿਬ/ਲੂਧਿਆਣਾ: 29 ਮਾਰਚ/ਸਫਲਸੋਚ/ ਸੁਖਬੀਰ ਸਿੰਘ ਬਾਦਲ ਜਿਸ ਤਰ•ਾਂ ਦਿਨ ਪ੍ਰਤੀ ਦਿਨ ਨਿੱਘਰਦੀ ਜਾ ਰਹੀ ਅਮਨ ਕਾਨੂੰਨ ਦੀ ਹਾਲਤ ਕੰਟਰੋਲ ਕਰਨ ਵਿਚ ਬੂਰੀ ਤਰ•ਾਂ ਨਾਕਾਮ ਰਿਹਾ ਹੈ ਬਲਕਿ ਖੇਡ ਮੰਤਰੀ ਵਜੋਂ ਵੀ ਨਿਖਿਦ ਸਾਬਤ ਹੋਇਆ ਹੈ । ਕਬੱਡੀ ਵਿਸ਼ਵ ਕੱਪ ਦੀ ਸਫਲਤਾ ਦੇ ਦਾਵੇ ਕਰਨ ਵਾਲਾ ਖੇਡ ਮੰਤਰੀ ਆਪਣੇ ਵਾਦਿਆਂ ਨੂੰ ਭੁੱਲ ਕੇ ਇਨ•ਾਂ ਦੀ ਪੂਰਤੀ ਵਿਚ ਨਾਕਾਮ ਰਿਹਾ ਹੈ । 11 ਕਰੋੜ ਦੀ ਲਾਗਤ ਨਾਲ ਬੋਲੀਵੁਡ ਸਿਤਾਰਿਆਂ ਭਰੀ ਵਿਸ਼ਵ ਕਬੱਡੀ ਕੱਪ ਦੇ ਸ਼ੁਰੂਆਤ ਅਤੇ ਸਮਾਪਨ ਸਮਾਰੋਹ ਕਰਨ ਵਾਲਿਆਂ ਕੋਲ ਪੰਜਾਬ ਵਿਚ ਖੇਡਾਂ ਦੇ ਪ੍ਰਸਾਰ ਲਈ ਕੋਈ ਪੈਸਾ ਨਹੀਂ । 
ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖੇਡਾਂ ਵਿਚ ਮੈਡਲ ਜਿੱਤਣ ਵਾਲੇ ਖਿਡਾਰੀ ਪਿਛਲੇ ਢਾਈ ਸਾਲਾਂ ਤੋਂ ਨਗਦ ਇਨਾਮਾਂ ਦਾ ਇੰਤਜ਼ਾਰ ਕਰ ਰਹੇ ਹਨ । ਅਕਾਲੀ-ਭਾਜਪਾ ਸਰਕਾਰ ਰਾਜ ਦੇ ਸਭ ਤੋਂ ਵਡੇ ਖੇਡ ਇਨਾਮ ਮਹਾਰਾਜਾ ਰਣਜੀਤ ਸਿੰਘ ਅਵਾਰਡ ਦੇਣ ਵਿਚ ਸਨ 2006 ਤੋਂ ਨਾਕਾਮ ਰਹੀ ਹੈ । ਰਾਜ ਦੇ ਡੇ-ਬੋਰਡਿੰਗ ਅਤੇ ਆਵਾਸੀ ਸਕੂਲਾਂ ਵਿਚ ਦਾਖਲ ਹੋਏ 4 ਹਜਾਰ ਸਿੱਖਿਆਰਥੀਆਂ ਦੀ ਕਿਟਾਂ ਲਈ ਕੋਈ ਪੈਸਾ ਨਹੀਂ । 
ਛੋਟਾ ਬਾਦਲ 20 ਕਰੋੜ ਦੀ ਪੰਚਾਇਤ ਯੁਵਾ ਕ੍ਰੀੜਾ ਅਤੇ ਖੇਡ ਅਭਿਆਨ ਵਿਚ ਮਿਲਣ ਵਾਲੀ ਕੇਂਦਰੀ ਗਰਾਂਟ ਅਪਣੇ ਹਿੱਸੇ ਦਾ 25 ਫੀਸਦੀ ਨਾ ਦੇਣ ਕਾਰਨ ਗੁਆ ਬੈਠਾ ਹੈ । ਸਿੱਟੇ ਵਜੋਂ ਰਾਜ ਦੇ ਲਗਭਗ 2500 ਸਕੂਲਾਂ ਵਿਚ ਨਵੇਂ ਖੇਡ ਮੈਦਾਨ ਨਹੀਂ ਬਣ ਸਕੇ ਅਤੇ ਕੇਂਦਰੀ ਮਦਦ ਨਾਲ ਖ਼ਰੀਦੇ ਜਾਣ ਵਾਲੇ ਸਾਧਨ ਨਹੀਂ ਖ਼ਰੀਦੇ ਜਾ ਸਕੇ । 
ਇਸੇ ਤਰ•ਾਂ ਰਾਜ ਵੱਲੋਂ ਚਲਾਈ ਜਾ ਰਹੀ ਮਾਹਿਲਪੁਰ ਵਿਚ ਫੁੱਟਬਾਲ, ਪਿੰਡ ਬਾਦਲ ਵਿਚ ਸ਼ੂਟਿੰਗ, ਜਲੰਧਰ ਵਿਚ ਹਾਕੀ ਅਤੇ ਆਨੰਦ ਪੂਰ ਸਾਹਿਬ ਵਿਚ ਮਾਰਸ਼ਲ ਆਰਟ ਅਕਾਦਮੀਆਂ ਸਨ 2012-13 ਵਿਚ ਕੇਂਦਰੀ ਮਦਦ ਵਿਚ 1 ਵੀ ਪੈਸਾ ਪ੍ਰਾਪਤ ਕਰਨ ਵਿਚ ਕਾਮਯਾਬ ਨਹੀਂ ਹੋਈਆਂ । ਖੇਡ ਨਿਤੀ ਮੁਤਾਬਿਕ ਖੇਡ ਮਹਿਕਮੇ ਨੇ ਸਿੱਖਿਆਰਥੀਆਂ ਨੂੰ ਖੇਡ ਕਿੱਟਾਂ, ਟਰੈਕ ਸ਼ੂਟ ਅਤੇ ਜੁੱਤੀਆਂ ਸਾਲ ਵਿਚ ਇਕ ਵਾਰ ਲੈ ਕੇ ਦੇਣੀਆਂ ਹੁੰਦਿਆਂ ਹਨ ਪਰ ਕਿਸੇ ਖਿਡਾਰੀ ਕੋਲ ਇਹ ਨਹੀਂ ਪਹੁੰਚੀਆਂ । 
ਸਨ 2012 ਦੀ ਚੋਣਾਂ ਵਿਚ ਸਿਆਸੀ ਲਾਭ ਪ੍ਰਾਪਤ ਕਰਨ ਲਈ ਛੋਟੇ ਬਾਦਲ ਨੇ ਅਪ੍ਰੈਲ 2011 ਵਿਚ ਬੜੀ ਚਲਾਕੀ ਨਾਲ ਸਹੀਦੇ ਆਜ਼ਮ ਸ. ਭਗਤ ਸਿੰਘ ਰਾਜ ਖੇੜਾ ਕਰਵਾਇਆਂ ਅਤੇ ਇਹ ਖੇਡਾਂ ਹਰ ਸਾਲ ਕਰਵਾਉਣ ਦਾ ਵਾਅਦਾ ਕਿਤਾ, ਪਰੰਤੂ ਇਕ ਵਾਰ ਜਿੱਤਣ ਤੋਂ ਬਾਦ ਉਹ ਰਾਜ ਪੱਧਰੀ ਖੇਡਾਂ ਹੀ ਭੂਲ ਗਿਆ । 
ਅੰਤ ਵਿਚ ਅਕਾਲੀ-ਭਾਜਪਾ ਸਰਕਾਰ ਖੇਡਾਂ ਦੇ ਫ੍ਰੰਟ ਤੇ ਬੂਰੀ ਤਰ•ਾਂ ਫੇਲ ਹੋਈ ਹੈ । ਸਾਡੇ ਗੁਆਂਢੀ ਰਾਜ ਹਰਿਆਣਾ ਨੇ ੳਲੰਪਿਕ ਸਮੇਤ ਸਾਰੀਆਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖੇਡਾਂ ਵਿਚ ਸਾਡੇ ਤੋਂ ਵੱਧ ਮੈਡਲ ਜਿਤੇ ਹਨ । ਇਸ ਲਈ ਕਾਂਗਰਸ ਖਿਡਾਰੀਆਂ, ਖੇਡ ਅਕਾਦਮੀਆਂ, ਕੋਚਾਂ ਅਤੇ ਮੁਨਿਆਦੀ ਢਾਂਚੇ  ਵੱਲੋਂ ਅੱਖਾਂ ਫੇਰ ਲੈਣ ਵਾਲੇ ਖੇਡ ਮੰਤਰੀ ਦੀ ਨਿੰਦਾ ਕਰਦੀ ਹੈ । ਇਸ ਲਈ ਉਸ ਨੂੰ ਖੇੜਾ ਨੂੰ ਸਿਆਸਤ ਤੋਂ ਵੱਖ ਰੱਖਣਾ ਚਾਹੀਦਾ ਹੈ ਅਤੇ ਇਸ ਨੂੰ ਆਪਾ ਚਮਕਾਉਣ ਲਈ ਨਹੀਂ ਵਰਤਣਾ ਚਾਹੀਦਾ ਹੈ । ਕਬੱਡੀ ਦੇ ਸਿਆਸੀ ਕਰਨ ਅਤੇ ਰਾਜਸੀ ਖ਼ਜ਼ਾਨੇ ਦੇ ਕਰੋੜਾ ਰੁਪਏ ਸ਼ਾਨੋ ਸ਼ੌਕਤ ਤੇ ਫ਼ਜ਼ੂਲ ਖ਼ਰਚਣ ਦੀ ਬਜਾਏ ਇਸ ਵਿਚੋਂ ਜਾਇਜ਼ ਹਿੱਸਾ ਪੰਜਾਬ ਵਿਚ ਖੇੜਾ ਦੀ ਤਰੱਕੀ ਲਈ ਵਰਤਿਆ ਜਾ ਸਕਦਾ ਹੈ । 
ਸਰਕਾਰ ਦੀ ਖੇਡਾਂ ਪ੍ਰਤੀ ਢਿਲ ਮੱਠ ਕਰ ਕੇ ਹੀ ਕਾਂਗਰਸ ਛੋਟੇ ਬਾਦਲ ਨੂੰ ਇਕ ਬੂਰੀ ਤਰ•ਾਂ ਨਾਕਾਮ ਖੇਡ ਮੰਤਰੀ ਸਮਝਦੀ ਹੈ। 

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger