ਹੌਲੀ ਦੇ ਤਿਉਹਾਰ ਮੌਕੇ ਹੁਲੜਬਾਜਾਂ ਅਤੇ ਸ਼ਰਾਰਤੀ ਅਨਸਰਾਂ ਨਾਲ ਨਜਿੱਠਣ ਲਈ ਵਿਸ਼ੇਸ਼ ਸੁਰਖਿਆ ਇੰਤਜਾਮ

Tuesday, March 26, 20130 comments

(ਸਤਪਾਲ ਸੋਨੀ ) ਲੁਧਿਆਣਾ -ਸ਼੍ਰੀ ਈਸ਼ਵਰ ਸਿੰਘ ਆਈ.ਪੀ.ਐਸ, ਪੁਲਿਸ ਕਮਿਸ਼ਨਰ ਜੀ ਵਲੋਂ ਆਮ ਪਬਲਿਕ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਹੌਲੀ ਦੇ ਤਿਉਹਾਰ ਮੌਕੇ ਮਿਤੀ 27 ਮਾਰਚ 2013 ਨੂੰ ਬਜਾਰਾ,ਸਕੂਲਾਂ,ਕਾਲਜਾਂ,ਸੰਵੇਦਨਸ਼ੀਲ ਸਥਾਨਾਂ,ਮੰਦਰਾਂ,ਸ਼ਾਪਿੰਗ ਕੰਪਲੈਕਸ ਅਤੇ ਸਿਨੇਮਾਂ ਘਰਾਂ ਅਦਿ ਵਿੱਚ ਵਿਸ਼ੇਸ਼ ਸੁਰਖਿਆ ਪ੍ਰਬੰਧ ਕੀਤੇ ਗਏ ਹਨ। ਕਮਿਸ਼ਨਰੇਟ ਲੁਧਿਆਣਾ ਨੇ ਸਾਰੇ ਸ਼ਹਿਰ ਨੂੰ ਚਾਰ ਜ਼ੋਨ ਅਤੇ 35 ਨੋਡਲ ਪੁਆਇੰਟ ਮੁਕਰਰ ਕਰਕੇ ਹੁਲੜਬਾਜਾਂ ਅਤੇ ਸ਼ਰਾਰਤੀ ਅਨਸਰਾਂ ਨਾਲ ਨਜਿੱਠਣ ਲਈ ਵਿਸ਼ੇਸ਼ ਸੁਰਖਿਆ ਇੰਤਜਾਮ ਕੀਤੇ ਹਨ ਜਿਸ ਵਿਚ 10 ਜੀ ਓ 29 ਮੁੱਖ ਅਫਸਰ ਥਾਨਾ 150 ਐਨ ਜੀ ਓ 340 ੳ ਆਰ 35 ਮੋਟਰ ਸਾਈਕਲ ਸਵਾਰ ਅਤੇ 5 ਟਵੇਰਾਂ ਐਂਟੀਸੈਕਸੁਅਲ ਟੀਮਾਂ ਅਤੇ ਸੀ ਸੀ ਟੀ ਵੀ ਮੋਬਾਇਲ ਵਹੀਕਲ ਲਗਾਏ ਗਏ ਹਨ ਇਸ ਤੋ ਇਲਾਵਾ ਰਿਜਰਵ ਫੋਰਸ  ਵੱਖਰੀ ਤਾਇਨਾਤੀ ਲਈ ਰੱਖੀ ਗਈ ਹੈ।ਇਸ ਲਈ ਆਮ ਪਬਲਿਕ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਹੌਲੀ ਦੇ ਤਿਉਹਾਰ ਨੂੰ ਸ਼ਰਧਾ ਨਾਲ ਮਨਾਉਣ ਅਤੇ ਜੇਕਰ  ਕੋਈ ਸ਼ਰਾਰਤੀ ਜਾਂ ਹੁਲੜਬਾਜ ਲੜਕੀਆਂ  ਜਾਂ ਰਸਤੇ ਤੇ ਚਲਣ ਵਾਲਿਆਂ ਨਾਲ ਬਦੱਤਮੀਜੀ ਜਾਂ ਹੁਲੜਬਾਜੀ  ਕਰਦਾ ਹੈ ਜਾਂ ਕੋਈ ਸ਼ੱਕੀ ਚੀਜ਼ ਜਾਂ ਵਿਅਕਤੀ ਧਿਆਨ ਵਿੱਚ ਆਵੇ ਤਾਂ ਕੰਟਰੋਲ ਰੂਮ ‘ਤੇ ਮਦਦ ਲਈ ਫੋਨ ਨੰ: 100 ,ਮੋਬਾਇਲ ਨੰ: 78370-18500,98158-00251 ਅਤੇ ਲੈਂਡ ਲਾਈਨ ਨੰਬਰ -161-2414933 ਅਤੇ ਵੋਮੇਨ ਹੈਲਪਲਾਈਨ ਨੰਬਰ 1091 ;ਤੇ ਸੂਚਨਾ ਦੇ ਸਕਦੇ ਹੋ ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger