ਪੰਜਾਬ ਅ¤ਤਵਾਦ ’ਤੇ ਅਧਾਰਿਤ ਫਿਲਮ ਸਾਡਾ ਹ¤ਕ 5 ਅਪ੍ਰੈਲ ਨੂੰ ਰਿਲੀਜ ਹੋਵੇਗੀ

Thursday, March 28, 20130 comments



( ਸਤਪਾਲ  ਸੋਨੀ  )  ਲੁਧਿਆਣਾ, 28 ਮਾਰਚ, 2013:- ਓਐਕਸਐਲ ਫਿਲਮਸ ਵ¤ਲੋਂ ਪੇਸ਼ ਪੰਜਾਬੀ ਫਿਲਮ ‘ਸਾਡਾ ਹ¤ਕ’ ਪੰਜਾਬ ’ਚ 1980-90 ਦੇ ਦਹਾਕੇ ’ਚ ਹੋਏ ਅ¤ਤਵਾਦ ’ਤੇ ਅਧਾਰਿਤ ਇ¤ਕ ਸੰਵੇਦਨਸ਼ੀਲ ਫਿਲਮ ਹੈ। ਜਿਹੜੀ ਪੰਜਾਬ ਦੇ ਓਨ•ਾਂ ਦਿਨਾਂ ਦੀ ਅਸਲੀ ਤਸਵੀਰ ਪੇਸ਼ ਕਰੇਗੀ। ਕਲਾਕਾਰਾਂ ਦੀ ਵਧੀਆ ਐਕਟਿੰਗ ਅਤੇ ਮਨੋਰੰਜਨ ਦੇ ਨਾਲ ਅ¤ਤਵਾਦ ਦਾ ਖੌਫਨਾਕ ਮੰਜਰ ਲੋਕਾਂ ਦੇ ਦਿਲਾਂ ਨੁੰ ਛੋਹੇਗਾ। ਉਨ•ਾਂ ਦੇ ਦਿਲਾਂ ’ਚ ਪੰਜਾਬ ਦੇ ਅਤੀਤ ਦੀਆਂ ਯਾਦਾਂ ਤਾਜਾ ਕਰ ਦੇਵੇਗਾ। ਫਿਲਮ 5 ਅਪ੍ਰੈਲ ਨੂੰ ਰਿਲੀਜ ਹੋਵੇਗੀ ਜਿਸਦੀ ਘੋਸ਼ਣਾ ਅ¤ਜ ਇ¤ਥੇ ਇ¤ਕ ਪ੍ਰੈ¤ਸ ਕਾਨਫਰਸੰ ’ਚ ਕੀਤੀ ਗਈ।
ਇਸ ਮੌਕੇ ’ਤੇ ਫਿਲਮ ਦੀ ਸਟਾਰ ਕਾਸਟ ਕੁਲਜਿੰਦਰ ਸਿੰਘ ਸਿ¤ਧੂ, ਪ੍ਰਮੋਦ ਠਾਕੁਰ, ਗੌਰਵ ਕ¤ਕੜ, ਧ੍ਰਤਿ ਸਹਾਰਨ ਅਤੇ ਹਿਮਾਂਸ਼ੀ ਦੇ ਨਾਲ-ਨਾਲ ਦੁਰਗਾ ਮਾਤਾ ਮੰਦਰ ਕਮੇਟੀ ਦੇ ਮਹਾਸਚਿਵ ਸ਼੍ਰੀ ਅਸ਼ੋਕ ਮਲਹੋਤਰਾ ਅਤੇ ਹਿੰਦੂ ਸਮਾਜ ਸੁਰ¤ਖਿਆ ਸਮਿਤੀ ਦੇ ਚੇਅਰਮੈਨ ਸ਼੍ਰੀ ਮੁਕੇਸ਼ ਸੋਇਨ ਆਦਿ ਮਸ਼ਹੂਰ ਲੋਕ ਵੀ ਮੌਜ਼ੂਦ ਸਨ। ਫਿਲਮ ’ਚ ਇ¤ਕ ਸੀਬੀਆਈ ਅਧਿਕਾਰੀ ਵੀ ਦਾ ਰੋਲ ਅਦਾ ਕਰ ਰਹੇ ਯੋਗੇਸ਼ ਵੀ ਮੌਜ਼ੂਦ ਸਨ।
ਫਿਲਮ ਦੇ ਅਭਿਨੇਤਾ ਅਤੇ ਨਿਰਮਾਤਾ ਸ਼੍ਰੀ ਦਿਨੇਸ਼ ਸੂਦ ਨੇ ਕਿਹਾ, ‘ਫਿਲਮ ਦਾ ਟੀਚਾ ਨੌਜਵਾਨਾਂ ਨੂੰ ਪੰਜਾਬ ’ਚ ਉਨ•ਾਂ ਦਿਨਾਂ ’ਚ ਹੋਈਆਂ ਘਟਨਾਵਾਂ ਦੇ ਬਾਰੇ ’ਚ ਦ¤ਸਣਾ ਅਤ ਜਾਗਰੂਕ ਕਰਨਾ ਹੈ। ਇਸ ਫਿਲਮ ਦੇ ਮਾਧਿਅਮ ਨਾਲ ਅਸੀਂ ਹਿੰਦੂਆਂ ਅਤੇ ਸਿ¤ਖਾਂ ਦੇ ਵਿਚਕਾਰ ਦੀ ਗਲਤਫਹਿਮੀ ਦੂਰ ਕਰਨਾ ਚਾਹੁੰਦੇ ਹਾਂ ਅਤੇ ਉਨ•ਾਂ ਨੂੰ ਦ¤ਸਣਾ ਚਾਹੁੰਦੇ ਹਾਂ ਕਿ ਉਨ•ਾਂ ਦਿਨਾਂ ’ਚ ਅਸਲ ’ਚ ਹੋਇਆ ਕੀ ਸੀ ਅਤੇ ਸਰਕਾਰ ਨੇ ਲੋਕਾਂ ਦੇ ਸਾਹਮਣੇ ਕਿਹੜੇ ਤ¤ਥ ਪੇਸ਼ ਕੀਤੇ ਸਨ।’
ਫਿਲਮ ਦੇ ਮੁ¤ਖ ਅਭਿਨੇਤਾ ਅਤੇ ਸਹਿ ਨਿਰਮਾਤਾ ਸ਼੍ਰੀ ਕੁਲਜਿੰਦਰ ਸਿੰਘ ਸਿ¤ਧੂ ਨੇ ਕਿਹਾ, ‘ਇਹ ਫਿਲਮ ਮੇਰਾ ਸੁਪਨਾ ਹੈ, ਜਿਹੜਾ ਇਹ ਦਰਸਾਉਂਦਾ ਹੈ ਕਿ ਇਤਿਹਾਸ ਖੁਦ ਨੂੰ ਦਹੁਰਾਉਂਦਾ ਹੈ। ਜਿਸਦਾ ਮਤਲਬ ਇਹ ਹੈ ਕਿ ਨੌਜਵਾਨਾਂ ਨੂੰ ਸ¤ਚਾਈ ਦੇ ਬਾਰੇ ’ਚ ਪਤਾ ਹੋਣਾ ਚਾਹੀਦਾ ਹੈ ਨਹੀਂ ਤਾਂ ਅ¤ਤਵਾਦ ਮੁੜ ਜੀਵਤ ਹੋ ਸਕਦ ਹੈ।’
‘ਸਾਡਾ ਹ¤ਕ’ ਇ¤ਕ ਹਾਕੀ ਖਿਡਾਰੀ ਕਰਤਾਰ ਸਿੰਘ ਬਜ ਦੀ ਕਹਾਣੀ ਹੈ, ਜਿਸਦੇ ਖੇਡ ਦੇ ਪ੍ਰਤੀ ਜਨੂੰਨ ’ਤੇ ਪਰੀਸਥਿਤੀਆਂ ਹਾਵੀ ਹੋ ਜਾਂਦੀਆਂ ਹਨ ਅਤੇ ਉਸਨੂੰ ਇ¤ਕ ਅ¤ਤਵਾਦੀ ਬਨਣ ਲਈ ਮਜ਼ਬੂਰ ਕਰ ਦਿ¤ਤੀਆਂ ਹਨ। ਇਹ ਉਸ ਸਮੇਂ ਦੇ ਉਨ•ਾਂ ਨੌਜਵਾਨਾਂ ਦੀ ਕਹਾਣੀ ਹੈ ਜਿਨ•ਾਂ ਦੀਆਂ ਇ¤ਛਾਵਾਂ ਨੂੰ ਮੌਜ਼ੂਦਾ ਪਰੀਸਥਿਤੀਆਂ ਦਾ ਸਾਹਮਣਾ ਕਰਨਾ ਪਿਆ।
ਨਿਰਦੇਸ਼ਕ ਮਨਦੀਪ ਬੈਨੀਪਾਲ ਨੇ ਇਸ ਨੂੰ ਇ¤ਕ ਸੰਵੇਦਨਸ਼ੀਲ ਫਿਲਮ ਬਨਾਉਣ ਲਈ ਬਹੁਤ ਸੁਲਝੇ ਹੋਏ ਢੰਗ ਨਾਲ ਕੰਮ ਕੀਤਾ ਹੈ। ਫਿਲਮ ’ਚ ਜਤਿੰਦਰ ਸ਼ਾਹ ਅਤੇ ਸਲਿਲ ਅਮਰੇਤੂ ਨੇ ਸ਼ਾਨਦਾਰ ਮਿਊਜ਼ਿਕ ਦਿ¤ਤਾ ਹੈ। ਲਹਿੰਬਰ ਹੁਸੈਨਪੁਰੀ, ਕਮਾਲ ਖਾਨ, ਜ¤ਸੀ ਜਸਰਾਜ, ਰਾਜ ਕਾਕੜਾ, ਮੰਜੀਰਾ ਅਤੇ ਫਤਿਹ ਸ਼ੇਰਗਿ¤ਲ ਨੇ ਗੀਤਾਂ ਨੂੰ ਆਪਣੀ ਅਵਾਜ਼ ਦਿ¤ਤੀ ਹੈ।
ਬ੍ਰਿਟੇਨ ਦੇ ਅ¤ਠ ਸਿਨੇਮਾਘਰਾਂ ’ਚ ਫਿਲਮ ਦੀ ਸਕ੍ਰੀਨਿੰਗ ਦੀ ਪੁਸ਼ਟੀ ਕੀਤੀ ਹੈ। ਪੰਜਾਬ ਅਤੇ ਚੰਡਗੀੜ• ਦੇ 25 ਸਿਨੇਮਾਘਰ ਫਿਲਮ ਦੀ ਸਕ੍ਰੀਨਿੰਗ ਲਈ ਪਹਿਲਾਂ ਤੋਂ ਹੀ ਤਿਆਰ ਹਨ। ਇਸ ਤੋਂ ਇਲਾਵਾ ਇਹ ਫਿਲਮ ਦਿ¤ਲੀ, ਮੁੰਬਈ ਅਤੇ ਦੇਸ਼ ਦੇ ਹੋਰਨਾਂ ਖੇਤਰਾਂ ਜਿਨ•ਾਂ ’ਚ ਸਿ¤ਖਾਂ ਦੀ ਗਿਣਤੀ ਜ਼ਿਆਦਾ ਹੈ ’ਚ ਵੀ ਵਿਖਾਈ ਜਾਵੇਗੀ। 

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger