ਬੇਕਾਬੂ ਹੋਇਆ ਟ੍ਰੈਕਟਰ ਪਲਾਟ ਦੀ ਕੰਧ ਨੂੰ ਪਾੜ ਕੇ ਪਲਟਿਆ, ਚਾਲਕ ਸਮੇਂਤ ਚਾਰ ਪ੍ਰਵਾਸੀ ਮਜ਼ਦੂਰ ਵਾਲ-ਵਾਲ ਬਚੇ

Thursday, March 28, 20130 comments


ਸ਼ਾਹਕੋਟ, 28 ਮਾਰਚ (ਸਚਦੇਵਾ) ਨਜ਼ਦੀਕੀ ਪਿੰਡ ਮੀਏਵਾਲ ਮੌਲਵੀਆਂ ਵਿਖੇ ਬੀਤੇ ਹੋਲੀ ਵਾਲੇ ਦਿਨ ਇੱਕ ਟ੍ਰੈਕਟਰ-ਟਰਾਲੀ ਬੇਕਾਬੂ ਹੋ ਕੇ ਪਟਲ ਗਏ, ਜਦ ਕਿ ਟ੍ਰੈਕਟਰ ‘ਤੇ ਸਵਾਰ ਚਾਲਕ ਸਮੇਂ ਚਾਰ ਪ੍ਰਵਾਸੀ ਮਜ਼ਦੂਰ ਵਾਲ-ਵਾਲ ਬਚ ਗਏ । ਜਾਣਕਾਰੀ ਅਨੁਸਾਰ ਵੀਰਵਾਰ ਬਾਅਦ ਦੁਪਹਿਰ ਚਾਰ ਪ੍ਰਵਾਸੀ ਮਜ਼ਦੂਰ ਸ਼ਰਾਬੀ ਹਾਲਤ ਵਿੱਚ ਹੋਲੀ ਖੇਡਦੇ ਹੋਏ ਪਿੰਡ ਮੀਏਵਾਲ ਮੌਲਵੀਆਂ ਨਜ਼ਦੀਕੀ ਆਈ.ਟੀ.ਆਈ ਵਾਲੇ ਪਾਸਿਓ ਟ੍ਰੈਕਟਰ-ਟਰਾਲੀ ‘ਤੇ ਪਿੰਡ ਮੀਏਵਾਲ ਮੌਲਵੀਆਂ (ਸ਼ਾਹਕੋਟ) ਵੱਲ ਜਾ ਰਹੇ ਹਨ ਕਿ ਜਦ ਉਹ ਆਈ.ਟੀ.ਆਈ ਤੋਂ ਕੁੱਝ ਦੂਰ ‘ਤੇ ਪਹੁੰਚੇ ਤਾਂ ਟ੍ਰੈਕਟਰ-ਟਰਾਲੀ ਦੀ ਰਫਤਾਰ ਤੇਜ਼ ਹੋਣ ਕਰਕੇ ਟ੍ਰੈਕਟਰ-ਟਰਾਲੀ ਬੇਕਾਬੂ ਹੋ ਗਏ, ਜਿਸ ਕਾਰਣ ਟ੍ਰੈਕਟਰ ਇੱਕ ਖਾਲੀ ਪਲਾਟ ਦੀ ਕੰਧ ਵਿੱਚ ਵੱਜ ਗਿਆ ਅਤੇ ਕੰਧ ਤੋੜਦਾ ਹੋਇਆ ਪੰਜ ਫੁੱਟ ਡੂੰਘੇ ਪਲਾਟ ਵਿੱਚ ਪਲਟ ਗਿਆ । ਟ੍ਰੈਕਟਰ ਪਲਟਨ ਕਾਰਣ ਪ੍ਰਵਾਸੀ ਮਜ਼ਦੂਰ ਦਾ ਤਾਂ ਵਾਲ-ਵਾਲ ਬਚਾਅ ਹੋ ਗਿਆ ਅਤੇ ਉਨ•ਾਂ ਦੇ ਮਾਮੂਲੀ ਸੱਟਾਂ ਹੀ ਵੱਜੀ, ਪਰ ਟ੍ਰੈਕਟਰ ਬੁਰੀ ਤਰ•ਾਂ ਨਾਲ ਨੁਕਸਾਨਿਆ ਗਿਆ । ਮੌਕੇ ‘ਤੇ ਲੰਘ ਰਹੇ ਰਾਹਗੀਰਾਂ ਨੇ ਜਦ ਇਹ ਸਭ ਦੇਖਿਆ ਤਾਂ ਉਨ•ਾਂ ਪ੍ਰਵਾਸੀ ਮਜ਼ਦੂਰਾਂ ਨੂੰ ਪਲਾਟ ਦੀ ਡੁੰਘਾਈ ਵਿੱਚੋਂ ਬਾਹਰ ਕੱਢਿਆ । ਇਥੇ ਇਹ ਵੀ ਦੇਖਿਆ ਗਿਆ ਕਿ ਹੋਲੀ ਵਾਲੇ ਦਿਨ ਜਿਥੇ ਸੂਬੇ ਭਰ ਵਿੱਚ ਪੁਲਿਸ ਦੀ ਗਸ਼ਤ ਵਧਾਈ ਗਈ ਸੀ, ਉਥੇ ਸ਼ਾਹਕੋਟ ਅਤੇ ਆਸ-ਪਾਸ ਦੇ ਇਲਾਕੇ ‘ਚ ਪੁਲਿਸ ਦੀ ਗਸ਼ਤ ਨਾ-ਮਾਤਰ ਹੀ ਰਹੀ, ਜਿਸ ਕਾਰਣ ਬਹੁਤ ਸਾਰੇ ਨੌਜੁਆਨ ਬਿਨ•ਾਂ ਕਿਸੇ ਡਰ ਦੇ ਮੋਟਰਸਾਇਕਲਾਂ ਅਤੇ ਗੱਡੀਆਂ ‘ਤੇ ਕਾਫਲੇ ਬਣਾ ਕੇ ਹੋਲੀ ਖੇਡਦੇ ਰਹੇ ।  



ਪਿੰਡ ਮੀਏਵਾਲ ਮੌਲਵੀਆਂ ਨਜ਼ਦੀਕ ਖਾਲੀ ਪਲਾਟ ਵਿੱਚ ਪਲਟਿਆ ਟ੍ਰੈਕਟਰ ਅਤੇ ਘਟਨਾਂ ਤੋਂ ਬਾਅਦ ਸਹੀ ਸਲਾਮਤ ਬਾਹਰ ਨਿਕਲਦੇ ਪ੍ਰਵਾਸੀ ਮਜ਼ਦੂਰ ।
 

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger