ਪੰਜਾਬ ਕਾਂਗਰਸ ਵੱਲੋਂ ਅਕਾਲੀ ਸਰਕਾਰ ਦੀਆ ਲੋਕ ਵਿਰੋਧੀ ਨੀਤੀਆ ਵਿਰੁਧ ਅੰਦੋਲਨ ਦਾ ਐਲਾਨ ।

Thursday, March 28, 20130 comments


ਸ਼੍ਰੀ ਆਨੰਦਪਰੁ ਸਾਹਿਬ , 28 ਮਾਰਚ/ਸਫਲਸੋਚ/ਖਾਲਸਾ ਦੀ ਜਨਮ ਭੂਮੀ ਉਤੇ ਇਤਿਹਾਸਕ ਤਿਉਹਾਰ ਹੋਲਾ ਮੁਹੱਲਾ ਮੌਕੇ  ਵਿਸ਼ਾਲ  ਕਾਨਫਰੰਸ ਦੌਰਾਨ  ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ਼੍ਰੀ ਪ੍ਰਤਾਪ ਸਿੰਘ ਬਾਜਵਾ ਨੇ ਪਾਰਟੀ ਵਰਕਰਾਂ ਨੂੰ ਇਕ ਮੁੱਠ ਹੋ ਕੇ ਅਕਾਲੀ ਸਰਕਾਰ ਦੀਆ ਲੋਕ ਵਿਰੋਧੀ ਨੀਤੀਆ ਵਿਰੁਧ ਲਾਮ ਬੰਦ ਹੋਣ ਦੀ ਅਪੀਲ ਕੀਤੀ  ਅਤੇ  ਅੰਦੋਲਨ ਦਾ ਐਲਾਨ ਕੀਤਾ, ਜਿਸ ਦੀ ਸ਼ੁਰੂਆਤ ਰੋਪੜ ਜ਼ਿਲ•ੇ ਤੋਂ ਕੀਤੀ ਜਾਵੇਗੀ ।
ਤਿੰਨ ਦਿਨ ਚਲਣ ਵਾਲੇ ਇਸ ਮੇਲੇ ਦੇ ਦੂਜੇ ਦਿਨ ਉਹਨਾਂ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਪਾਰਟੀ ਵਰਕਰਾਂ ਵੱਲੋਂ ਪਾਰਟੀ ਲਈ ਕੀਤੀਆ ਕੁਰਬਾਨੀਆਂ ਜਾਇਆ ਨਹੀਂ ਜਾਣਗੀਆਂ, ਉਹਨਾਂ ਕਿਹਾ, ‘‘ ਇਹਨਾਂ ਮੁਜ਼ਾਹਰਿਆ ਦੌਰਾਨ ਮੈਂ ਪਾਰਟੀ ਵਰਕਰਾਂ ਦੀ ਨੁਮਾਇੰਦਗੀ ਕਰਾਂਗਾ, ਚਲਣ ਵਾਲੀ ਪਹਿਲੀ ਗੋਲੀ ਮੈਨੂੰ ਲੱਗੇਗੀ ਤੇ ਮੈਂ ਪਾਰਟੀ ਲਈ ਹਰ ਕੁਰਬਾਨੀ ਦੇਣ ਲਈ ਤਿਆਰ ਹਾਂ ।‘‘ ਇਹਨਾਂ ਅੰਦੋਲਨਾਂ ਦਾ ਵਿਸਤਾਰ ਵਿਚ ਪ੍ਰੋਗਰਾਮ ਜਲਦ ਹੀ ਦੱਸਿਆ ਜਾਵੇਗਾ । ਸ਼੍ਰੀ ਬਾਜਵਾ ਦਾ ਕਹਿਣਾ ਹੈ, ਅਕਾਲੀਆ ਨੇ ਪੰਜਾਬ ਵਿਚ ਅਰਾਜਕਤਾ ਫੈਲਾਈ ਹੈ । ਕਾਂਗਰਸ ਪਾਰਟੀ ਅਗਾਮੀ ਪੰਚਾਇਤ ਚੋਣਾਂ ਵਿਚ ਅਕਾਲੀਆ ਨੂੰ ਹਾਰ ਦਾ ਮੂੰਹ ਦਖਾਵੇਗੀ ।
ਉਹਨਾਂ ਪਾਰਟੀ ਵਰਕਰਾਂ ਨੂੰ ਇਸ ਲੜਾਈ ਲਈ ਹੌਸਲੇ ਬੁਲੰਦ ਕਰਨ ਲਈ ਵੰਗਾਰਿਆ । ਉਹਨਾਂ ਵਿਸ਼ਵਾਸ ਦਵਾਇਆ ਕਿ ਪਾਰਟੀ ਇਕ ਚਟਾਨ ਦੀ ਤਰ•ਾ ਵਰਕਰਾਂ ਨਾਲ ਹਰ ਸਮੇਂ ਖੜ•ੀ ਹੈ, ਅਗਾਮੀ ਪੰਚਾਇਤ ਅਤੇ 2014 ਵਿਚ ਹੋਣ ਵਾਲੀਆ ਲੋਕ ਸਭਾ ਚੋਣਾਂ ਵਿਚ ਕਾਂਗਰਸ ਅਕਾਲੀਆ ਨੂੰ ਕਾਂਟੇ ਦੀ ਟੱਕਰ ਦਵੇਗੀ ।
ਸ਼੍ਰੀ ਬਾਜਵਾ ਦਾ ਕਹਿਣਾ ਹੈ ਸੂਬੇ ਵਿਚ ਹਾਲਾਤ ਬਹੁਤ ਖ਼ਰਾਬ ਹੁੰਦੇ ਜਾ ਰਹੇ ਹਨ , ਜਿਸ ਨੂੰ ਦੇਖ ਕੇ ਦੁੱਖ ਹੁੰਦਾ ਹੈ। ਮੌਜੂਦਾ ਅਕਾਲੀ ਸਰਕਾਰ ਨੇ ਕਾਨੂੰਨ ਨੂੰ ਛਿਕੇ ਤੇ ਟੰਗਿਆ ਹੋਇਆ ਹੈ। ਆਮ ਆਦਮੀ ਨਾਲ ਦੁਰਵਿਵਹਾਰ ਹੋ ਰਿਹਾ ਹੈ, ਮਨੁੱਖੀ ਅਧਿਕਾਰਾਂ ਨੂੰ ਕੁਚਲਿਆ ਜਾ ਰਿਹਾ ਹੈ । ਭ੍ਰਿਸ਼ਟਾਚਾਰ ਸੂਬੇ ਦੀਆ ਜੜ•ਾਂ ਵਿਚ ਰੱਚ ਗਿਆ ਹੈ ਅਤੇ ਬਾਦਲ ਪਰਿਵਾਰ ਦਾ ਮੁੱਖ ਏਜੰਡਾ ਕੇਵਲ ਪੰਜਾਬ ਦੀ ਜਨਤਾ ਨੂੰ ਲੁੱਟਣਾ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਦੇ ਪੁੱਤਰ ਸੁਖਬੀਰ ਬਾਦਲ ਨੂੰ ਸਿਰਫ ਦੌਲਤ ਦਾ ਲਾਲਚ ਹੈ।
ਬਾਦਲ ਅਤੇ ਮਜੀਠੀਆ ਦੇ ਪਰਿਵਾਰ ਨੇ ਮਾਈਨਿੰਗ, ਟਰਾਂਸਪੋਰਟ, ਸ਼ਰਾਬ ਅਤੇ ਕੇਬਲ ਨੇਟਵਰਕ ਦੇ ਵਪਾਰ ਤੇ ਕਬਜ਼ਾ ਕੀਤਾ ਹੋਇਆ ਹੈ। ਇਕ ਪਾਸੇ ਇਹ ਨਜ਼ਾਇਜ਼ ਸ਼ਰਾਬ ਬਣਾਕੇ ਪੰਜਾਬ ਦੇ ਨੌਜਵਾਨਾ ਦੀਆ ਜਿੰਦਗੀਆ ਤਬਾਹ ਕਰ ਰਹੇ ਹਨ ਅਤੇ ਦੂਜੇ ਪਾਸੇ ਸੁਖਬੀਰ ਬਾਦਲ ਨਸ਼ਿਆ ਵਿਰੁਧ ਲੜਾਈ ਲੜਨ ਦੀ ਗੱਲ ਕਰਦਾ ਹੈ। ਪਰ ਅਸਲੀਅਤ ਇਹ ਹੈ ਕਿ ਪੰਜਾਬ ਸਰਕਾਰ ਅਤੇ ਪੰਜਾਬ ਪੁਲਸ ਮਿਲਕੇ ਪੰਜਾਬ ਵਿਚ ਨਸ਼ਿਆ ਦੇ ਵਪਾਰ ਨੂੰ ਵਧਾ ਰਹੇ ਹਨ । ਸ਼੍ਰੀ ਬਾਜਵਾ ਦਾ ਕਹਿਣਾ ਹੈ ਬਾਦਲ ਸਰਕਾਰ ਨੇ ਪੰਜਾਬ ਦੀ ਜਨਤਾ ਤੇ ਟੈਕਸਾ ਦਾ ਵਾਧੂ ਭਾਰ ਪਾਇਆ ਹੋਇਆ ਹੈ, ਜਿਸ ਤਰ•ਾਂ ਕਿਸੇ ਸਮੇਂ ਔਰਗਜੇਬ ਦੇ ਰਾਜ ਵਿਚ ‘ਜ਼ਜ਼ੀਆ‘ ਅਤੇ ‘ਲਗਾਨ‘ ਵਸੂਲੇ ਜਾਦੇ ਸਨ । 
ਬਾਦਲ ਸਰਕਾਰ ਪ੍ਰਾਪਰਟੀ ਟੈਕਸ ‘ਮਾਲੀਆ‘ ਵੀ ਵਸੂਲ ਰਹੀ ਹੈ। ਬਾਜਵਾ ਨੇ ਦੋਸ਼ ਲਗਾਇਆ ਕਿ ਬਾਦਲ ਸਰਕਾਰ ਪੰਜਾਬ ਦੇ ਕਿਸਾਨਾਂ ਤੋਂ ਡੀਜਲ ਉਤੇ 28 ਪ੍ਰਤੀਸ਼ਤ ਵੇਟ ਵੀ ਵਸੂਲ ਰਹੀ ਹੈ, ਜਿਹੜਾ ਕਿ ਪੂਰੇ ਦੇਸ਼ ਵਿਚ ਸਭ ਤੋਂ ਵੱਧ ਹੈ।
ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਤਿੱਖੇ ਸ਼ਬਦਾ ਵਿਚ ਕਿਹਾ ਕਿ ਪੰਜਾਬ ਵਿਚ‘ਗੁੰਡਾਰਾਜ‘ ਦਾ ਬੋਲਬਾਲਾ ਹੈ। ਇਥੇ ਕੋਈ ਵੀ ਸੁਰੱਖਿਅਤ ਨਹੀਂ । ਹਰ ਰੋਜ਼ 2 ਬਲਾਤਕਾਰ ਦੀਆ ਘਟਨਾਵਾ ਦਾ ਵਾਪਰਨਾ, ਦਿਨ ਦਿਹਾੜੇ  ਡਕੈਤੀਆ, ਪੁਲਸ ਦਾ ਔਰਤਾਂ ਅਤੇ ਦਲਿਤਾਂ ਉਤੇ ਅਤਿਆਚਾਰ, ਇਹ ਗੱਲ ਸਿੱਧ ਕਰਦੇ ਹਨ ਕਿ ਪੰਜਾਬ ਵਿਚ ਕਾਨੂੰਨੀ ਢਾਂਚਾ ਕਿੰਨਾ ਵਿਗੜ ਚੁੱਕਿਆ ਹੈ। ਸ਼੍ਰੀ ਬਾਜਵਾ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਪੰਜਾਬ ਦੀ ਜਨਤਾ ਨੂੰ ਵਿਕਾਸ ਦੇ ਨਾਂ ਉਤੇ ਮੁਰੱਖ ਬਣਾ ਰਹੇ ਹਨ, ਅਤੇ ਖ਼ਜਾਨੇ ਦੀ ਦੁਰਵਰਤੋਂ ਕਰ ਰਹੇ ਹਨ । 
ਉਹਨਾਂ ਦੱਸਿਆ ਕਿ ਜ਼ਿਆਦਾਤਰ ਵਿਕਾਸ ਦੇ ਪ੍ਰੋਜੈਕਟ ਕੇਂਦਰ ਸਰਕਾਰ ਨੇ ਸ਼ੁਰੂ ਕੀਤੇ ਹਨ । ਜਿਵੇਂ ਰਾਸ਼ਟਰੀ ਸੜਕ ਮਾਰਗ, ਪੁੱਲ, ਓਵਰ ਬ੍ਰਿਜ਼ ਅਤੇ ਹੋਰ ਪੰਜਾਬ ਵਿਚ ਬਣਾਈਆ ਗਈਆਂ ਸੜਕਾਂ, ਇਹ ਸਭ ਕੇਂਦਰ ਸਰਕਾਰ ਵੱਲੋਂ ਜਵਾਹਰ ਲਾਲ ਨਹਿਰੂ ਸ਼ਹਿਰੀ ਵਿਕਾਸ ਮਿਸ਼ਨ ਅਤੇ ਪ੍ਰਧਾਨ ਮੰਤਰੀ ਪੈਂਡੂ ਸੜਕ ਨਿਰਮਾਣ ਯੋਜਨਾ ਦੇ ਤਹਿਤ ਬਣਾਏ ਗਏ ਪ੍ਰੋਜੈਕਟ ਹਨ । ਉਹਨਾਂ ਬਾਦਲ ਨੂੰ ਸਵਾਲ ਕੀਤਾ ਕਿ ਕਿਹੜਾ ਅਜਿਹਾ ਪ੍ਰੋਜੈਕਟ ਹੈ ਜਿਹੜਾ ਉਹਨਾਂ ਆਪ ਬਣਾਇਆ ਹੈ। ਇਸ ਮੌਕੇ ਤੇ ਨੰਗਲ ਦੇ ਸਾਬਕਾ ਵਿਧਾਇਕ ਰਾਣਾ ਕੇ. ਪੀ. ਨੇ ਕਿਹਾ ਕਿ ਹੌਲੇ ਮੁਹੱਲੇ ਵਿਚ ਹੋਣ ਵਾਲੀਆ ਦੁਰਘਟਨਾਵਾਂ ਦਾ ਕਾਰਨ ਆਵਾਜਾਈ ਦੀਆ ਬਣਾਈਆ ਗਲਤ ਯੋਜਨਾਵਾ ਹਨ ।
ਇਸ ਤੋਂ ਇਲਾਵਾ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿਟੂ, ਸ਼੍ਰੀ ਤਰਲੋਚਨ ਸਿੰਘ ਐਮ.ਐਲ.ਏ. ਅਤੇ ਮੀਤ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ, ਸ਼੍ਰੀ ਬਲਵੀਰ ਸਿੰਘ ਸਿਧੂ ਐਮ.ਐਲ.ਏ., ਸ਼੍ਰੀ ਚਰਨਜੀਤ ਸਿੰਘ ਚੰਨੀ ਐਮ.ਐਲ.ਏ. ਅਤੇ ਮੀਤ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ, ਗੁਰਕੀਰਤ ਸਿੰਘ ਕੋਟਲੀ ਐਮ.ਐਲ.ਏ., ਸ਼੍ਰੀਮਤੀ ਗੁਰਇਕਬਾਲ ਕੋਰ ਐਮ.ਐਲ.ਏ., ਸ਼੍ਰੀ ਜਗਮੋਹਨ  ਸਿੰਘ ਕੰਗ ਐਮ.ਐਲ.ਏ., ਸ਼੍ਰੀ ਸ਼ਮਸ਼ੇਰ ਸਿੰਘ ਰਾਏ ਸਾਬਕਾ ਐਮ.ਐਲ.ਏ., ਸ਼੍ਰੀ ਭਾਗ ਸਿੰਘ ਸਾਬਕਾ ਐਮ.ਐਲ.ਏ., ਸ਼੍ਰੀ ਰਮੇਸ਼ ਦੱਤ ਸ਼ਰਮਾ ਸਾਬਕਾ ਐਮ.ਐਲ.ਏ., ਸ. ਸਤਵਿੰਦਰ ਸਿੰਘ ਪ੍ਰਧਾਨ ਜਿਲਾ ਕਾਂਗਰਸ ਰੋਪੜ, ਸ਼੍ਰੀ ਸਤਵੀਰ ਸਿੰਘ ਪ੍ਰਧਾਨ ਜਿਲਾ ਕਾਂਗਰਸ ਨਵਾਂਸ਼ਹਿਰ, ਸ਼੍ਰੀ ਰਜਿੰਦਰ ਸਿੰਘ ਰਾਣਾ ਪ੍ਰਧਾਨ ਜਿਲਾ ਕਾਂਗਰਸ ਮੋਹਾਲੀ, ਸ਼੍ਰੀ ਭੁਪੇਸ਼ ਸ਼ਰਮਾ ਸਾਬਕਾ ਪ੍ਰਧਾਨ ਪੰਜਾਬ ਯੂਥ ਕਾਂਗਰਸ, ਸ਼੍ਰੀ ਰਵੀ ਕਮਲ ਸਿੰਘ ਧਾਲੀਵਾਲ ਪੰਜਾਬ ਸੇਵਾਦਲ ਅਤੇ ਬੀਬੀ ਸੰਤੋਸ਼ ਕਟਾਰੀਆ ਵੀ ਮੌਜੂਦ ਸਨ  ।


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger