ਦਵਿੰਦਰ ਸਿੰਘ ਲੋਟੇ ਨੇ ਨੇ ਸਭਾਲਿਆ ਸਹਾਇਕ ਡਾਇਰੈਕਟਰ ਵਜੋ ਅਹੁਦਾ

Friday, March 29, 20130 comments



ਬਲਾਚੌਰ 29 ਮਾਰਚ (ਕਸ਼ਮੀਰ ਸਿੰਘ ਢਿੱਲੋਂ) ਯੁਵਕ ਸੇਵਾਵਾਂ ਵਿਭਾਗ ਪੰਜਾਬ ਵਿਚ ਦਵਿੰਦਰ ਸਿੰਘ ਲੋਟੇ ਨੇ ਜਿਲ੍ਹਾ ਸਹਾਇਕ ਡਾਇਰੈਕਟਰ ਸ਼ਹੀਦ ਭਗਤ ਸਿੰਘ ਨਗਰ ਵਜੋ ਕਾਰਜਭਾਗ ਸਭਾਲਿਆ।ਦਵਿੰਦਰ ਸਿੰਘ ਲੋਟੇ ਪੁੱਤਰ ਪ੍ਰਤੀਮ ਸਿੰਘ ਜੰਮਪਲ ਪਿਡ ਕੂਹਲੀ ਜਿਲ੍ਹਾ ਲੁਧਿਆਣਾ ਨੇ ਐਮ. ਏ (ਹਿਸਟਰੀ ਅਤੇ ਪਲੀਟੀਕਲ) ਐਮ. ਐਡ ਦੇ ਨਾਲ ਨਾਲ 12 ਸਾਲ ਵੱਖ-ਵੱਖ ਸਕੂਲਾਂ ਵਿੱਚ ਅਧਿਆਪਕ ਦੇ ਤੌਰ ਤੇ ਵੀ ਸੇਵਾ ਨਿਭਾਈ।ਹੁਣ ਪੰਜਾਬ ਪਬਲਿਕ ਸਰਵਿਸ ਕਮੀਸ਼ਨ ਪਟਿਆਲਾ ਰਾਹੀ ਹੋਈ ਨਿਯੁਕਤੀਆਂ ਵਿਚੋ 6 ਵੇ ਨੰਬਰ ਤੇ ਆ ਕੇ ਜਿਲਾਂ ਸ਼ਹੀਦ ਭਗਤ ਸਿੰਘ ਨਗਰ ਵਿਖੇ ਸਭ ਤੋ ਪਹਿਲਾ ਅਹੁਦਾ ਸਭਾਲਿਆ।ਇਸ ਤੋ ਪਹਿਲਾਂ ਇਹ ਵਾਧੂ ਚਾਰਜ ਜਸਵੰਤ ਸਿੰਘ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਹੁਸਿਆਰਪੁਰ ਕੋਲ ਸੀ।ਯੁਵਕ ਸੇਵਾਵਾਂ ਵਿਭਾਗ ਪੰਜਾਬ ਡਾਇਰੈਕਟਰ ਹਰਦੇਪਾਲ ਕੌਰ ਦੀ ਅਗਵਾਈ ਵਿੱਚ ਸਫਲਤਾ ਪੂਰਵਕ ਕੰਮ ਕਰ ਰਿਹਾ ਹੈ, ਇਸ ਨੂੰ ਹੋਰ ਸਫਲ ਕਰਨ ਲਈ ਨਵ ਨਿਯੁਕਤ ਜਿਲ੍ਹਾ ਸਹਾਇਕ ਡਾਇਰੈਕਟਰ ਦਵਿੰਦਰ ਸਿੰਘ ਨੇ ਪ੍ਰਣ ਲਿਆ ਤੇ ਕਿਹਾ ਕਿ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਨੌਜਵਾਨਾਂ ਨੂੰ ਯੋਗ ਅਗਵਾਹੀ ਦੇ ਕੇ ਪੰਜਾਬ ਦਾ ਮੋਹਰੀ ਜਿਲ੍ਹਾ ਬਣਾਉਣ ਦੀ ਕੋਸ਼ਿਸ ਕੀਤੀ ਜਾਵੇਗੀ।ਇਸ ਸਮੇ ਪ੍ਰਸੀਪਲ ਸੁਖਰਾਜ ਸਿੰਘ, ਰਕੇਸ਼ ਕੁਮਾਰ ਲੁਧਿਆਣਾ ਦਿਲਬਾਗ ਸਿੰਘ ਆਈ. ਟੀ. ਆਈ, ਰਵਿੰਦਰ ਘੁਮੰਣ ਮਨੁੱਖੀ ਅਧਿਕਾਰ ਸੰਗਨ, ਡਾਂ ਕਸ਼ਮੀਰ ਸਿੰਘ ਢਿੱਲੋ, ਦਰਸ਼ਨ ਸਿੰਘ ਸੰਦਲ, ਹਰਦੀਪ ਸਿੰਘ ਗਹੂੰਣ, ਕਰਨਲ ਚੂਹੜ ਸਿਘ, ਚਰਨਜੀਤ ਸਿੰਘ ਭੀਨ, ਰਮੇਸ਼ ਸ਼ਰਮਾਂ, ਪਰਮਜੀਤ ਮਿੱਟੂ, ਗੁਰਮੀਤ ਸਿੰਘ ਮਹਿਤਪੁਰ, ਉਕਾਰ ਸਿੰਘ ਸਿੰਬਲ ਮਜਾਰਾ, ਸਰਪੰਚ ਜਸਵੰਤ ਸਿੰਘ, ਸੁਰਿੰਦਰ ਸਿੰਘ, ਸ਼ਤੋਖ ਸਿੰਘ ਬੱਬੀ, ਸੁਖਵੀਰ ਸਿੰਘ ਅਟਾਲ ਮਜਾਰਾ ਇਹਨਾਂ ਤੋ ਇਲਾਵਾਂ ਅਨੇਕਾਂ ਸਕੂਲ ਮੁਖੀਆਂ, ਸਰਪੰਚਾਂ ਅਤੇ ਕਲੱਬਾਂ ਦੇ ਪ੍ਰਧਾਨਾਂ ਨੇ ਉਹਨਾਂ ਨੂੰ ਵਧਾਈ ਦਿੱਤੀ ਅਤੇ ਹਰ ਤਰਾ ਦੇ ਸਹਿਯੋਗ ਕਰਨ ਦਾ ਭਰੋਸ਼ਾ ਵੀ ਦਿੱਤਾ।


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger