ਨਾਭਾ, 28 ਮਾਰਚ (ਜਸਬੀਰ ਸਿੰਘ ਸੇਠੀ) – ਪੰਜਾਬ ਸਰਕਾਰ ਨੇ ਪਿੰਡਾਂ ’ਚ ਬਣੇ ਸਰਕਾਰੀ ਪ੍ਰਾਇਮਰੀ ਸਕੂਲਾਂ ਦੀ ਗਿਣਤੀ ਘਟਾਉਣ ਦੀ ਮਨਸਾ ਨਾਲ ਨਾਭਾ ਤਹਿਸੀਲ ਦੇ ਸਕੂਲਾਂ ਨੂੰ ਬੰਦ ਕਰਕੇ ਇਨ•ਾਂ ਨੂੰ ਹੋਰ ਸਕੂਲਾਂ ’ਚ ਸ਼ਾਮਲ ਕਰਨ ਦਾ ਫੈਸਲਾ ਲੈ ਲਿਆ ਹੈ। ਸਰਕਾਰ ਦੇ ਇਸ ਫੈਸਲੇ ਨੇ ਵਿਦਿਆਰਥੀਆਂ ਦੇ ਮਾਪਿਆਂ ’ਚ ਭਾਰੀ ਰੋਸ਼ ਪੈਦਾ ਕਰ ਦਿੱਤਾ ਹੈ। ਉਨ•ਾਂ ਇਸ ਫੈਸਲੇ ਦੇ ਵਿਰੋਧ ਵਜੋਂ ਅੱਜ ਬੀ.ਪੀ.ਈ.ਓ. ਦਫ਼ਤਰ ਦਾ ਘਿਰਾਓ ਕਰਕੇ ਭਾਰੀ ਨਾਅਰੇਬਾਜੀ ਕੀਤੀ ਤੇ ਰੋਸ਼ ਪ੍ਰਦਰਸ਼ਨ ਕਰਕੇ ਸਰਕਾਰ ਵਿਰੁੱਧ ਰੱਜ ਕੇ ਭੜਾਸ ਕੱਢੀ।
ਦੱਸਣਯੋਗ ਹੈ ਕਿ ਸਕੂਲ ਸਿੱਖਿਆ ਵਿਭਾਗ ਦੇ ਪ੍ਰਮੁੱਖ ਸਕੱਤਰ ਵੱਲੋਂ ਮੀਮੋ ਨੰ: 10/17/13-2 ਸਿੱ-7 (ਐਸ.ਐਫ)/36322/ ਤਹਿਤ 26-03-2013 ਨੂੰ ਕੀਤੇ ਹੁਕਮਾਂ ਸਦਕਾ ਨਾਭਾ ਤਹਿਸੀਲ ’ਚ ਪੈਂਦੇ ਭਾਦਸੋਂ ਦੇ ਦੋਵਾਂ ਬਲਾਕਾਂ ਦੇ 7 ਸਰਕਾਰੀ ਪ੍ਰਾਇਮਰੀ ਸਕੂਲਾਂ ਨੂੰ ਬੰਦ ਕਰਕੇ ਇਨ•ਾਂ ਨੂੰ ਹੋਰ ਸਕੂਲਾਂ ’ਚ ਸ਼ਾਮਲ ਕਰਨ ਦਾ ਫੈਸਲਾ ਸੁਣਾ ਦਿੱਤਾ ਹੈ। ਪੰਜਾਬ ’ਚ ਇਨ•ਾਂ ਸਕੂਲਾਂ ਦੀ ਗਿਣਤੀ 690, ਜ਼ਿਲ•ਾ ਪਟਿਆਲਾ ’ਚ 64 ਬਣਦੀ ਹੈ। ਇਸ ਫੈਸਲੇ ਅਨੁਸਾਰ ਭਾਦਸੋਂ ਬਲਾਕ ਦੇ ਸਰਕਾਰੀ ਐਲੀਮੈਂਟਰੀ ਸਕੂਲ ਰਾਜਪੁਰਾ, ਜ਼ਿਲ•ਾ ਜੇਲ• ਨਾਭਾ, ਰਣਜੀਤਗੜ•, ਦਰਗਾਪੁਰ, ਅਕਾਲਗੜ•, ਝੰਬਾਲੀ ਸਾਹਨੀ ਅਤੇ ਪੱਕਾ ਬਾਗ ਸਕੂਲਾਂ ਨੂੰ ਬੰਦ ਕਰ ਦਿੱਤਾ ਜਾਵੇਗਾ ਤੇ ਇਸ ਸਕੂਲ ’ਚ ਪੜ•ਾਉਂਦੇ ਅਧਿਆਪਕ ਅਤੇ ਵਿੱਦਿਆ ਪ੍ਰਾਪਤ ਕਰਦੇ ਵਿਦਿਆਰਥੀਆਂ ਨੂੰ ਆਪਣੇ ਸਕੂਲ ਛੱਡ ਕੇ ਹੋਰ ਸਕੂਲਾਂ ’ਚ ਵੱਸਣਾ ਪਵੇਗਾ।
ਇਸ ਰੋਸ਼ ਪ੍ਰਦਰਸ਼ਨ ’ਚ ਪਹੁੰਚੇ ਸਾਬਕਾ ਸਰਪੰਚ ਜਰਨੈਲ ਸਿੰਘ ਅਕਾਲਗੜ, ਸੁਖਪਾਲ ਸਿੰਘ ਦਰਗਾਪੁਰ, ਗੁਰਮੁਖ ਸਿੰਘ ਰਣਜੀਤਗੜ, ਗੁਰਮੀਤ ਸਿੰਘ ਥੂਹੀ, ਰਾਜ ਕੁਮਾਰ ਕੰਨਸੂਹਾ ਆਦਿ ਨੇ ਵੱਡੀ ਗਿਣਤੀ ’ਚ ਇਕੱਠੇ ਹੋਏ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਇਕ ਪਾਸੇ ਲਾਜ਼ਮੀ ਤੇ ਮੁਫਤ ਸਿੱਖਿਆ ਦੇ ਅਧਿਕਾਰ ਕਾਨੁੂੰਨ ਤਹਿਤ ਹਰ ਬੱਚੇ ਨੂੰ ਸਿੱਖਿਆ, ਉਸ ਦੇ ਘਰ ਦੇ ਨੇੜੇ ਸਕੂਲ ਵਿੱਚ ਦੇਣ ਦਾ ਵਾਅਦਾ ਕਰਦੀ ਹੈ ਪ੍ਰੰਤੂ ਸਰਕਾਰ ਵੱਲੋਂ ਜਲਦੀਬਾਜੀ ’ਚ ਲਿਆ ਇਹ ਫੈਸਲਾ ਇਸ ਕਾਨੂੰਨ ਦੀਆਂ ਧੱਜੀਆਂ ਉਡਾ ਰਿਹਾ ਹੈ ਕਿਉਂਕਿ ਇਨ•ਾਂ ਬੰਦ ਕੀਤੇ ਜਾਣ ਵਾਲੇ ਸਕੂਲਾਂ ਦਾ ਫਾਸਲਾ ਦੂਸਰੇ ਸਕੂਲਾਂ ਨਾਲ ਦੋ ਕਿਲੋਮੀਟਰ ਦੇ ਕਰੀਬ ਬਣਦਾ ਹੈ, ਜਿਸ ਨੂੰ ਨਿੱਕੇ-ਨਿੱਕੇ ਬੱਚੇ ਇਹ ਸਫ਼ਰ ਕਿਵੇਂ ਤੈਅ ਕਰਨਗੇ ਤੇ ਗਰੀਬ ਮਾਪੇ ਆਪਣੇ ਬੱਚਿਆਂ ਨੂੰ ਸਕੂਲ ਛੱਡਣ ਤੇ ਲੈ ਕੇ ਆਉਣ ਲਈ ਸਮਾਂ ਕਿਵੇਂ ਦੇਣਗੇ। ਇਨ•ਾਂ ਬੱਚਿਆਂ ਦੇ ਮਾਪੇ ਸਵੇਰੇ ਹੀ ਮਜ਼ਦੂਰੀ ਲਈ ਚਲੇ ਜਾਂਦੇ ਹਨ। ਉਨ•ਾਂ ਮੰਗ ਕੀਤੀ ਕਿ ਸਰਕਾਰ ਇਸ ਗਰੀਬ ਬੱਚਿਆਂ ਦੇ ਵਿਰੋਧੀ ਅਤੇ ਗੈਰਜਮਹੂਰੀ ਫੈਸਲੇ ਨੂੰ ਤੁਰੰਤ ਵਾਪਸ ਲਵੇ, ਜੇਕਰ ਸਰਕਾਰ ਨੇ ਇਹ ਫੈਸਲਾ ਤੁਰੰਤ ਵਾਪਸ ਨਾ ਲਿਆ ਤਾਂ ਜਲਦੀ ਹੀ ਅਗਲੇ ਦਿਨਾਂ ਵਿੱਚ ਸਮੂਹ ਮਾਪਿਆਂ, ਪੰਚਾਇਤਾਂ, ਮੈਨੇਜਮੈਂਟ ਕਮੇਟੀਆਂ ਨੂੰ ਲੈ ਕੇ ਜ਼ਿਲ•ੇ ਪੱਧਰ ਦਾ ਪ੍ਰਦਰਸ਼ਨ ਕੀਤਾ ਜਾਵੇਗਾ। ਬੱਚਿਆਂ ਦੇ ਮਾਪਿਆਂ ਨੇ ਕਿਹਾ ਕਿ ਉਨ•ਾਂ ਦੇ ਪਿੰਡਾਂ ’ਚ ਚੱਲ ਰਹੇ ਸਕੂਲਾਂ ਨੂੰ ਉਹ ਕਿਸੇ ਵੀ ਹਾਲਤ ਤੇ ਬੰਦ ਨਹੀਂ ਹੋਣ ਦੇਣਗੇ। ਇਸ ਮੌਕੇ ਬੀ.ਪੀ.ਈ.ਓ. ਭਾਦਸੋਂ ਬਲਕਾਰ ਕੌਰ ਨੇ ਲੋਕਾਂ ਤੋਂ ਮੰਗ ਪੱਤਰ ਲਿਆ ਅਤੇ ਉਨ•ਾਂ ਲੋਕਾਂ ਨੂੰ ਇਹ ਕਹਿ ਕੇ ਗੁੰਮਰਾਹ ਕਰਨ ਦੀ ਕੋਸ਼ਿਸ਼ ਵੀ ਕੀਤੀ ਕਿ ਇਹ ਇਕ ਕਲੈਰੀਕਲ ਗਲਤੀ ਹੈ। ਦੱਸਣਯੋਗ ਹੈ ਕਿ ਡੀ.ਜੀ.ਐਸ.ਈ. ਪੰਜਾਬ ਵੱਲੋਂ ਪ੍ਰੈਸ ਨੂੰ ਬਕਾਇਦਾ ਤੌਰ ’ਤੇ ਸਕੂਲ ਬੰਦ ਕੀਤੇ ਜਾਣ ਦੇ ਹੁਕਮਾਂ ਦੀ ਪੁਸ਼ਟੀ ਕੀਤੀ ਹੈ। ਇਸ ਮੌਕੇ ਵੱਖ ਵੱਖ ਪਿੰਡਾਂ ਤੋਂ ਆਏ ਲੋਕਾਂ ਨੇ ਇਕ ਸਾਂਝੀ ਐਕਸ਼ਨ ਕਮੇਟੀ ਵੀ ਬਣਾਈ ਜੋ ਇਸ ਮਸਲੇ ਨੂੰ ਲੈ ਕੇ ਅੱਗੇ ਸੰਘਰਸ਼ ਕਰੇਗੀ। ਇਸ ਐਕਸ਼ਨ ਕਮੇਟੀ ਵਿੱਚ ਜੋਗਿੰਦਰ ਸਿੰਘ ਝੰਬਾਲੀ ਸਾਹਨੀ, ਸਾਬਕਾ ਸਰਪੰਚ ਗੁਰਮੀਤ ਸਿੰਘ ਰਾਜਪੁਰਾ, ਕੀਰਤਨ ਸਿੰਘ ਰਣਜੀਤਗੜ, ਮਨਿੰਦਰ ਸਿੰਘ ਰਣਜੀਤਗੜ, ਗੁਰਮੁਖ ਸਿੰਘ ਰਣਜੀਤਗੜ, ਗੁਰਮੀਤ ਸਿੰਘ ਥੂਹੀ, ਕੁਲਵੰਤ ਸਿੰਘ ਥੂਹੀ, ਸਾਬਕਾ ਸਰਪੰਚ ਜਰਨੈਲ ਸਿੰਘ ਅਕਾਲਗੜ, ਚੇਅਰਮੈਨ ਗੁਰਤੇਜ ਸਿੰਘ ਅਕਾਲਗੜ, ਸੁਖਪਾਲ ਸਿੰਘ ਦਰਗਾਪੁਰ, ਗਿਆਨ ਖਾਂ ਦਰਗਾਪੁਰ, ਸਤਨਾਮ ਸਿੰਘ ਦਰਗਾਪੁਰ, ਚੇਅਰਮੈਨ ਬਲਕਾਰ ਸਿੰਘ ਝੰਬਾਲੀ ਸਾਹਨੀ, ਜਗਤਾਰ ਸਿੰਘ ਝੰਬਾਲੀ ਸਾਹਨੀ, ਅਵਤਾਰ ਸਿੰਘ ਰਾਜਪੁਰਾ, ਜਗਤਾਰ ਸਿੰਘ, ਬਲਜਿੰਦਰ ਸਿੰਘ ਆਦਿ ਨੂੰ ਮੈਂਬਰ ਲਿਆ ਗਿਆ। ਲੋਕਾਂ ਦੇ ਇਸ ਸੰਘਰਸ਼ ਦਾ ਇੰਟਰਨੈਸਨਲਿਸਟ ਡੈਮੋਕ੍ਰੇਟਿਕ ਪਾਰਟੀ (ਆਈ.ਡੀ.ਪੀ.) ਵੱਲੋਂ ਵੀ ਸਮਰਥਨ ਕੀਤਾ ਗਿਆ। ਆਈ.ਡੀ.ਪੀ. ਆਗੂ ਕੁਲਵੰਤ ਸਿੰਘ ਥੂਹੀ, ਅਵਤਾਰ ਸਿੰਘ ਥੂਹੀ, ਬਲਵਿੰਦਰ ਸਿੰਘ ਉਗਾਣਾ ਨੇ ਸਰਕਾਰ ਦੇ ਇਸ ਫੈਸਲੇ ਨੂੰ ਲੋਕ ਵਿਰੋਧੀ ਅਤੇ ਗੈਰ-ਜਮਹੂਰੀਅਤ ਦੱਸਿਆ ਅਤੇ ਸਰਕਾਰ ਦੀ ਨਿਖੇਧੀ ਕੀਤੀ।
ਨਾਭਾ ਤਹਿਸੀਲ ਦੇ ਪ੍ਰਾਇਮਰੀ ਸਕੂਲਾਂ ਨੂੰ ਬੰਦ ਕਰਨ ’ਤੇ ਭੜਕੇ ਮਾਪੇ ਤੇ ਲੋਕ ਬੀ.ਪੀ.ਈ.ਓ. ਭਾਦਸੋਂ ਦੇ ਦਫ਼ਤਰ ਅੱਗੇ ਨਾਅਰੇਬਾਜੀ ਕਰਦੇ ਹੋਏ। ਫੋਟੋ: ਫੋਟੋ: 28 ਸੇਠੀ 03
Post a Comment