ਐਨ ਆਰ ਐਚ ਐਮ ਅਧੀਨ ਚੱਲ ਰਹੀਆਂ ਸਕੀਮਾਂ ਦਾ ਲੋਕ ਵੱਧ ਤੋ ਵੱਧ ਫਾਇਦਾ ਉਠਾਉਣ ਏ ਡੀ ਸੀ

Tuesday, March 26, 20130 comments


 ਫਿਰੋਜਪੁਰ26 ਮਾਰਚ 2013/ਸਫਲਸੋਚ/ਕੌਮੀ ਪੇਡੂ ਸਿਹਤ ਯੋਜਨਾ ਤਹਿਤ ਚੱਲ ਰਹੀਆਂ ਵੱਖ ਵੱਖ ਲੋਕ ਪੱਖੀ ਸਕੀਮਾਂ ਦਾ ਫਾਇਦਾ ਆਮ ਲੋਕਾਂ ਤੱਕ ਪਹੁੰਚਾਉਣ ਦੇ ਮੰਤਵ ਨੂੰ ਲੈ ਕੇ ਸਥਾਨਕ ਡਿਪਟੀ ਕਮਿਸ਼ਨਰ ਦਫਤਰ ਵਿਖੇ ਵਰਕਸਾਪ ਲਗਾਈ ਗਈ । ਇਸ ਵਰਕਸਾਪ ਦੀ ਅਗਵਾਈ  ਏ ਡੀ ਸੀ  ਜਨਰਲ ਫਿਰੋਜਪੁਰ ਸ੍ਰੀਮਤੀ ਸੋਨਾਲੀ ਗਿਰੀ ਵੱਲੋ ਕੀਤੀ ਗਈ ਜਿਸ ਵਿਚ ਸਿਵਲ ਸਰਜਨ ਫਿਰੋਜਪੁਰ ਡਾਕਟਰ ਗੁਰਦਿੱਤ ਸਿੰਘ ਸੋਢੀ ਸਮੇਤ ਸਿਹਤ ਵਿਭਾਗ ਦੇ ਅਧਿਕਾਰੀ ,ਕਰਮਚਾਰੀ , ਐਨ ਆਰ ਐਚ ਐਮ ਸਟਾਫ ਸਮੇਤ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ  ਮੌਜੂਦ ਸਨ ।  ਇਸ ਮੌਕੇ ਏ ਡੀ ਸੀ  ਫਿਰੋਜਪੁਰ ਸ੍ਰੀਮਤੀ ਸੋਨਾਲੀ ਗਿਰੀ ਨੇ ਦੱਸਿਆ ਕਿ ਐਨ ਆਰ ਐਚ ਐਮ ਮਿਸਨ ਅਧੀਨ ਚੱਲ ਰਹੀਆਂ ਵੱਖ ਵੱਖ ਸਕੀਮਾਂ ਦਾ ਫਾਇਦਾ ਆਮ ਲੋਕਾਂ ਤੱਕ ਪਹੁੰਚਾਉਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ । ਉਨ•ਾਂ ਦੱਸਿਆ ਕਿ  ਸੁਰੱਖਿਅਤ ਜਣੇਪਾ ਯੋਜਨਾ  ਤਹਿਤ ਜ਼ਿਲ•ੇ ਭਰ ਵਿਚ ਇਸ ਸਕੀਮ ਦੇ ਲਾਗੂ ਹੋਣ ਨਾਲ ਜਣੇਪੇ  ਦੌਰਾਨ ਔਰਤ ਤੇ ਬੱਚਿਆਂ ਦੀ ਮੌਤ ਦਰ ਵਿਚ ਕਾਫੀ ਕਮੀ ਆਈ ਹੈ  ਉਨ•ਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਰਕਾਰੀ  ਅਤੇ ਸੰਸਥਾਗਤ ਹਸਪਤਾਲਾਂ ਵਿਚ ਜਣੇਪਾ ਕਰਵਾਉਣ ਤਾਂ ਜੋ ਔਰਤਾਂ ਤੇ ਨਵ ਜਨਮੇ ਬੱਚਿਆਂ ਦੀ ਸੁਰੱਖਿਆ ਯਕੀਨੀ ਬਣ ਸਕੇ ।  ਉਨ•ਾਂ ਦੱਸਿਆ ਕਿ ਸਰਕਾਰ ਵੱਲੋ ਮਨਜ਼ੂਰ ਕੀਤੀ ਗਈ  ਜਣਨੀ ਸ਼ਿਸ਼ੂ ਸੁਰੱਖਿਆ ਯੋਜਨਾ ਤਹਿਤ  ਗਰਭਵਤੀ ਔਰਤਾਂ ਨੂੰ ਮੁਫਤ ਜਣੇਪੇ ਦੀ ਸਹੂਲਤ ਦੇ ਨਾਲ ਨਾਲ  ਮੁਫਤ ਦਵਾਈਆਂ ਅਤੇ ਮੁਫਤ ਟੈਸਟਾਂ ਦੀ ਸਹੂਲਤ ਦਿੱਤੀ ਜਾ ਰਹੀ ਹੈ । ਸ੍ਰੀਮਤੀ ਸੋਨਾਲੀ ਗਿਰੀ ਨੇ ਦੱਸਿਆ ਕਿ ਇਸ ਸਕੀਮ ਤਹਿਤ ਨਾਰਮਲ ਜਣੇਪੇ ਦੀ ਸੂਰਤ ਵਿਚ ਔਰਤਾਂ ਨੂੰ ਤਿੰਨ ਦਿਨਾਂ ਤੱਕ ਹਸਪਤਾਲ ਵਿਚ ਦਾਖਲ ਰਹਿਣ ਅਤੇ ਮੁਫਤ ਖਾਣਾ ਦਿੱਤੇ ਜਾਣ ਦੀ ਸੁਵਿਧਾ ੳਪਲਬਧ ਹੈ ਜਦਕਿ ਸੀਜੇਰੀਅਨ ਜਣੇਪੇ ਦੌਰਾਨ 7 ਦਿਨਾਂ ਤੱਕ ਔਰਤਾਂ ਨੂੰ ਇਸ ਸਹੂਲਤ ਦਾ ਫਾਇਦਾ ਮਿਲੇਗਾ । ਇਸ ਦੇ ਨਾਲ ਹੀ ਔਰਤਾਂ ਨੂੰ ਮੁਫਤ ਆਉਣ ਜਾਣ ਦੀ ਸੁਵਿਧਾ ਅਤੇ ਨਵ ਜਣਮੇ ਬੱਚੇ ਨੂੰ 30 ਦਿਨਾਂ ਤੱਕ ਮੁਫਤ ਇਲਾਜ , ਮੁਫਤ ਜਾਂਚ ਅਤੇ ਮੁਫਤ ਟੀਕਾ ਕਰਨ ਦੀ ਸਹੂਲਤ ਦਿੱਤੀ ਜਾ ਰਹੀ ਹੈ । ਇਸ ਮੌਕੇ ਸ੍ਰੀ ਹਰੀਸ਼ ਕਟਾਰੀਆਂ ਜ਼ਿਲ•ਾ ਪ੍ਰੋਗਰਾਮ ਮੇੈਨੇਜਰ ਨੇ ਦੱਸਿਆ ਕਿ ਐਨ ਆਰ ਐਚ ਐਮ  ਅਧੀਨ ਚੱਲ ਰਹੀਆਂ ਵੱਖ ਵੱਖ  ਸਕੀਮਾਂ ਦਾ ਵਿਕੇਦਰੀਕਰਨ ਕੀਤਾ ਗਿਆ ਹੈ ਤੇ ਹਰ ਪੰਚਾਇਤ ਸਬ ਸੈਟਰ ਤੋ ਲੈ ਕੇ ਜ਼ਿਲ•ਾਂ ਪੱਧਰ ਤੱਕ ਵੱਖ ਵੱਖ ਕਮੇਟੀਆਂ ਸਿਹਤ ਕੇਦਰਾਂ ਵਿਚ ਵਿੱਤੀ ਅਤੇ ਪ੍ਰਸ਼ਾਨਿਕ ਅਧਿਕਾਰ ਦਿੱਤੇ ਗਏ ਹਨ । ਇਸ ਮੌਕੇ ਅਡੀਸ਼ਨ ਸਿਵਲ ਸਰਜਨ ਡਾਕਟਰ ਡੀ ਕੇ ਭੁੱਕਲ ਨੇ ਏਡਜ਼, ਟੀ ਬੀ ਸਮੇਤ ਕਈ ਬਿਮਾਰੀਆਂ ਦੇ ਕਾਰਨਾਂ , ਲੱਛਣਾਂ ਬਾਰੇ ਜਾਣਕਾਰੀ ਮੁਹੱਈਆਂ ਕਰਵਾਉਣ ਦੇ  ਨਾਲ ਨਾਲ ਦੱਸਿਆ ਕਿ ਇਨ•ਾਂ ਬਿਮਾਰੀਆਂ ਦੇ ਇਲਾਜ ਸਿਵਲ ਹਸਪਤਾਲਾਂ ਵਿਚ ਮੁਫਤ ਕੀਤੇ ਜਾ ਰਹੇ ਹਨ । ਇਸ ਵਰਕਸ਼ਾਪ ਵਿਚ ਡਾਕਟਰ ਐਸ ਕੇ ਪ੍ਰਣਾਮੀ ਜ਼ਿਲ•ਾ ਪਰਿਵਾਰ ਭਲਾਈ ਅਫਸਰ , ਡਾਕਟਰ ਰੇਨੂੰ ਸਿੰਗਲਾ, ਡਾਕਟਰ ਨਵੀਨ ਸੇਠੀ , ਸ੍ਰੀਮਤੀ ਮਨਿੰਦਰ ਕੌਰ ਮਾਸ ਮੀਡੀਆ ਅਫਸਰ , ਨੇਹਾ ਭੰਡਾਰੀ ਜ਼ਿਲ•ਾਂ ਬੀ ਸੀ ਸੀ , ਲਿੱਲੀ ਰਾਣਾ ਸਮੇਤ ਵੱਡੀ ਗਿਣਤੀ ਵਿਚ ਸਿਹਤ ਵਿਭਾਗ ਦੇ ਅਧਿਕਾਰੀ ,ੇ ਦਿਵਾਣ ਚੰਦ ਅਤੇ ਹੋਰ ਐਨ ਜੀ ਓ ਮੌਜੂਦ ਸਨ ।

 ਐਨ ਆਰ ਐਚ ਐਮ ਵਰਕਸ਼ਾਪ ਦੀ ਅਗਵਾਈ ਕਰਦੇ ਏ ਡੀ ਸੀ ਜਨਰਲ 

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger