ਰਿਆਸ਼ਤੀ ਸ਼ਹਿਰ ਨਾਭਾ ਵਿਖੇ ਪੰਜਾਬੀ ਫਿਲਮ ‘ਪਟਿਆਲਾ ਡਰੀਮਜ਼’ ਦੀ ਸੂਟਿੰਗ ਜੋਰਾ ਤੇ

Friday, March 29, 20130 comments


ਨਾਭਾ, 29 ਮਾਰਚ (ਜਸਬੀਰ ਸਿੰਘ ਸੇਠੀ) – ਰਿਆਸ਼ਤੀ ਸ਼ਹਿਰ ਨਾਭਾ ਵਿਖੇ ਅੱਜਕੱਲ ਪੰਜਾਬੀ ਅਤੇ ਹਿੰਦੀ ਫਿਲਮ ਬਣਾਉਣ ਵਾਲਿਆਂ ਨੂੰ ਫਿਲਮਾਂ ਦੀ ਸੂਟਿੰਗ ਕਰਨ ਲਈ ਬਹੁਤ ਹੀ ਸੁਵੀਧਾਜਨਕ ਅਤੇ ਵਧੀਆਂ ਲੱਗਦਾ ਹੈ ਜਿਸ ਕਰਕੇ ਹੀ ਪਿਛਲੇ ਸਮੇਂ ਤੋਂ ਕਈ ਫਿਲਮਾਂ ਦੀ ਸੂਟਿੰਗ ਨਾਭਾ ਵਿਖੇ ਹੋਈ ਜਿਨ•ਾਂ ਵਿਚੋਂ ਕਈ ਫਿਲਮਾਂ ਸੁਪਰਹਿੱਟ ਹੋਈਆਂ ਹਨ। ਕਪੂਰ ਫਿਲਮਜ਼ ਐਂਡ ਸੋਅਬਿਜ਼ ਦੇ ਬੈਨਰ ਹੇਠ ਬਣਨ ਵਾਲੀ ਪੰਜਾਬੀ ਫਿਲਮ ‘ਪਟਿਆਲਾ ਡਰੀਮਜ਼’ ਦੀ ਸੂਟਿੰਗ ਬਹੁਤ ਜੋਰਾਸ਼ੋਰਾ ਨਾਲ ਚੱਲ ਰਹੀ ਹੈ । ਸ਼ਹਿਰ ਵਿੱਚ ਸੂਟਿੰਗ ਦੋਰਾਨ ਫਿਲਮ ਦੇ ਡਾਇਰੈਕਟਰ ਅਭੀਸ਼ੇਕ ਸਕਸੈਨਾ ਜੋ ਬਾਲੀਫੂਡ ਦੇ ਸਥਾਪਿਤ ਡਾਇਰੈਕਟਰ ਅਸ਼ੋਕ ਗਾਇਕਵਾੜ ਦੇ ਅਸੀਸਟੈਂਟ ਰਹਿ ਚੁੱਕੇ ਹਨ ਨੇ ਦੱਸਿਆ ਕਿ ਅੱਜ ਬਾਲੀਫੁਡ ਦੀ ਹਰ ਫਿਲਮ ਵਿੱਚ ਪੰਜਾਬੀ ਸੱਭਿਆਚਾਰ ਨੂੰ ਜਰੂਰ ਦਿਖਾਇਆ ਜਾਦਾ ਹੈ ਜਿਸ ਨਾਲ ਫਿਲਮ ਨੂੰ ਹੁਲਾਰਾ ਮਿਲਦਾ ਹੈ ਅਤੇ ਇੱਕ ਵਾਰ ਪੰਜਾਬੀ ਫਿਲਮਾਂ ਦਾ ਯੁੱਗ ਮੁੜ ਤੋਂ ਵਾਪਿਸ ਆ ਗਿਆ ਹੈ। ਇਸ ਫਿਲਮ ਬਾਰੇ ਜਾਣਕਾਰੀ ਦਿੰਦੇ ਹੋਏ ਉਨ•ਾਂ ਦੱਸਿਆ ਕਿ ਇਹ ਫਿਲਮ ਹਰ ਵਰਗ ਦੇ ਦਰਸ਼ਕਾ ਨੂੰ ਮੱਦਨਜ਼ਰ ਰੱਖਕੇ ਬਣਾਈ ਜਾ ਰਹੀ ਹੈ ਜੋ ਕਿ ਇੱਕ ਸਾਫ ਸੁਥਰੀ ਪਰਿਵਾਰ ਨਾਲ ਬੈਠਕੇ ਦੇਖਣ ਵਾਲੀ ਫਿਲਮ ਹੋਵੇਗੀ ਜਿਸ ਵਿੱਚ ਡਰਾਮਾ, ਐਕਸ਼ਨ, ਕਮੇਡੀ ਅਤੇ ਵੱਖਰੀ ਕਹਾਣੀ ਹੋਵੇਗੀ ਜੋ ਦਰਸ਼ਕਾ ਨੂੰ ਨਿਰਾਸ਼ ਨਹੀਂ ਕਰੇਗੀ। ਉਨ•ਾਂ ਦੱਸਿਆ ਕਿ ਫਿਲਮ ਦੀ ਕਹਾਣੀ, ਸਕਰੀਨਪਲੇਅ ਅਤੇ ਡਾਇਲਾਗ ਸ਼ਾਹੀਨ ਇਕਬਾਲ ਨੇ ਲਿਖੇ ਹਨ ਅਤੇ ਸੰਗੀਤਕਾਰ ਜੈਜ ਪੰਜਾਬੀ ਅਤੇ ਵਿੱਕੀ ਦੇ ਸੰਗੀਤ ਉਪਰ ਜਾਹਿਦ ਆਲੀਆਂ, ਜਾਵੇਦ ਅਲੀ ਅਤੇ ਰਿਤੂ ਪਾਠਕ ਆਪਣੀ ਮਧੂਰ ਆਵਾਜ਼ ਨਾਲ ਗਾਣੇ ਗਾਏ ਹਨ। ਫਿਲਮ ਦੇ ਹੀਰੋ ਸਰਵਰ ਅਹੁਜਾ ਅਤੇ ਹੀਰੋਇਨ ਮਦਾਲਸ਼ਾ ਸ਼ਰਮਾ ਨਾਲ ਅ੍ਰਮਿੰਤਰਾਜ ਕੱਕੜ, ਸਰਦਾਰ ਸੋਹੀ, ਰਾਣਾ ਜੰਗ ਬਹਾਦੁਰ, ਨਾਗੀਆ ਸਕਸੈਨਾ, ਬੀ.ਐਨ.ਸ਼ਰਮਾ, ਮਨਿੰਦਰ ਵੈਲੀ, ਅਮਿਤਾ ਨਾਗੀਆਂ, ਊਸ਼ਾ ਬਚਾਣੀ ਅਤੇ ਅੰਸ਼ੂ ਸ਼ਰਮਾ(ਪ੍ਰੀਤੋ) ਵਰਗੇ ਵਧੀਆਂ ਕਲਾਕਾਰਾਂ ਨੇ ਚੰਗੀ ਭੂਮਿਕਾ ਨਿਭਾਈ ਹੈ। ਉਨ•ਾਂ ਪੰਜਾਬੀਆਂ ਦੇ ਸੁਭਾਅ ਬਾਰੇ ਦੱਸਦੇ ਹੋਏ ਕਿਹਾ ਕਿ ਪੰਜਾਬ ਆਕੇ ਉਨ•ਾਂ ਦੀ ਪੂਰੀ ਟੀਮ ਨੂੰ ਬਹੁਤ ਹੀ ਚੰਗਾ ਲੱਗਾ ਹੈ ਉਹ ਪੰਜਾਬੀਆਂ ਦੇ ਮਿਲਾਪੜੇ ਅਤੇ ਖੁੱਲੇ ਸੁਭਾਅ ਅਤੇ ਮਹਿਮਾਨ ਨਬਾਜੀ ਤੋਂ ਬਹੁਤ ਪ੍ਰਭਾਵਿਤ ਹੋਏ ਹਨ।


ਨਾਭਾ ਵਿਖੇ ਪੰਜਾਬੀ ਫਿਲਮ ਪਟਿਆਲਾ ਡਰੀਮਜ਼ ਦੀ ਸੂਟਿੰਗ ਦੋਰਾਨ ਨਿਰਦੇਸ਼ਕ ਅਭੀਸੇਕ ਸਿਕਸੈਨਾ ਕਲਾਕਾਰ ਨੂੰ ਸੀਨ ਸਮਝਾਉਦੇ ਹੋਏ। ਫੋਟੋ: 29 ਸੇਠੀ 004

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger