ਭੀਖੀ,29ਮਾਰਚ-(ਬਹਾਦਰ ਖਾਨ)- ਸ਼੍ਰੀ ਸਨਾਤਨ ਧਰਮ ਭਾਰਤੀਯ ਮਹਾਂਵੀਰ ਦਲ ਭੀਖੀ ਅਤੇ ਸ਼੍ਰੀ ਹਨੂੰਮਾਨ ਮੰਦਿਰ ਕਮੇਟੀ ਭੀਖੀ ਵਲੋਂ 21ਵਾਂ ਸ਼੍ਰੀ ਰਾਮ ਨੌਮੀ ਮਹਾਂਉਤਸਵ ਸਮਾਰੋਹ 7 ਅਪ੍ਰੈਲ ਤੋਂ 19 ਅਪ੍ਰੈਲ ਤੱਕ ਸ਼੍ਰੀ ਹਨੂੰਮਾਨ ਮੰਦਿਰ ਭੀਖੀ ਵਿਖੇ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਕਮੇਟੀ ਦੇ ਪ੍ਰਧਾਨ ਹਰਬੰਸ ਬਾਂਸਲ ਅਤੇ ਰਤਨ ਜਿੰਦਲ ਨੇ ਦੱਸਿਆ ਕਿ ਇਸ ਸੰਬੰਧੀ 7 ਅਪ੍ਰੈਲ ਤੋਂ 13 ਅਪ੍ਰੈਲ ਤੱਕ ਰੋਜਾਨਾ ਸਵੇਰੇ 5 ਵਜੇ ਪ੍ਰਭਾਤ ਫੇਰੀਆਂ ਕੱਢੀਆਂ ਜਾਣਗੀਆਂ ਅਤੇ 13 ਅਪ੍ਰੈਲ ਤੋਂ 19 ਅਪ੍ਰੈਲ ਤੱਕ ਸਵਾਮੀ ਪਰਮਾਨੰਦ ਗਿਰੀ ਜੀ ਮਹਾਰਾਜ ਦੀ ਪਰਮਸ਼ਿਸ਼ ਬਾਲਯੋਗੀ ਸਾਧਵੀ ਨਿਸ਼ਕੰਪ ਚੇਤਨਾ ਜੀ ਰੋਜਾਨਾ ਸ਼ਾਮ 8 ਵਜੇ ਆਪਣੀ ਮਧੁਰ ਵਾਣੀ ਰਾਹੀਂ ਸੰਗੀਤਮਈ ਪ੍ਰਵਚਨ ਕਰਨਗੇ। ਉਨਾਂ ਦੱਸਿਆ ਕਿ 18 ਅਪ੍ਰੈਲ ਨੂੰ ਸ਼੍ਰੀ ਰਮਾਇਣ ਜੀ ਦੇ ਅਖੰਡ ਪਾਠ ਦਾ ਪ੍ਰਕਾਸ਼ ਸਵੇਰੇ 8:30 ਵਜੇ ਹੋਵੇਗਾ ਅਤੇ ਇਸੇ ਦਿਨ 9 ਵਜੇ ਸਵੇਰੇ ਝੰਡਾ ਰਸਮ ਆਯੋਜਿਤ ਕੀਤੀ ਜਾਵੇਗੀ ਅਤੇ 19 ਅਪ੍ਰੈਲ ਨੂੰ ਸ਼੍ਰੀ ਰਮਾਇਣ ਜੀ ਦੇ ਅਖੰਡ ਪਾਠ ਦੇ ਭੋਗ ਉਪਰੰਤ ਹਵਨ ਯੱਗ ਦੀ ਪੂਰਨ ਆਹੁਤੀ ਪਾਈ ਜਾਵੇਗੀ ਅਤੇ 10 ਤੋਂ 12 ਵਜੇ ਤੱਕ ਸ਼੍ਰੀ ਰਾਮ ਕਥਾ ਦਾ ਆਯੋਜਨ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਇਸੇ ਦਿਨ ਰਾਤ 8 ਵਜੇ ਬਾਬਾ ਜੀ ਦਾ ਗੁਨਗਾਨ ਕਰਨ ਲਈ ਪ੍ਰਸਿੱਧ ਟੀਵੀ ਕਲਾਕਾਰ ਪੰਕਜ ਅਰੋੜਾ ਐਂਡ ਪਾਰਟੀ ਵੀ ਵਿਸ਼ੇਸ਼ ਤੌਰ ਤੇ ਪੁੱਜ ਰਹੇ ਹਨ। ਇਸ ਮੌਕੇ ਭੰਡਾਰਾ ਵੀ ਅਤੁੱਟ ਵਰਤਾਇਆ ਜਾਵੇਗਾ।
Post a Comment