ਬੀ ਆਰ ਐਸ ਨਗਰ ਵਿਖੇ ਮੇਅਰ ਨੇ ਕੀਤਾ ਨਵੇੰ ਟਿਊੂਬਵੈਲ ਦਾ ਉਦਘਾਟਨ

Friday, March 29, 20130 comments



ਲੁਧਿਆਣਾ 29 ਮਾਰਚ ( ਸਤਪਾਲ  ਸੋਨੀ  )  - ਮੇਅਰ ਹਰਚਰਨ ਸਿੰਘ ਗੋਹਲਵੜੀਆ ਨੇ ਕਿਹਾ ਹੈ ਕਿ ਮਹਾਨਗਰ ਦੇ ਕਾਇਆਕਲਪ ਵਾਸਤੇ ਵਿਕਾਸ ਦੇ ਕੰਮ ਜੰਗੀ ਪ¤ਧਰ ਤੇ ਕੀਤੇ ਜਾ ਰਹੇ ਹਨ ਅਤੇ ਇਸ ਵਾਸਤੇ ਫੰਡਾ ਦੀ ਕੋਈ ਘਾਟ ਨਹੀਂ ਹੈ। ਸ. ਗੋਹਲਵੜੀਆ ਸਥਾਨਕ ਬੀ ਆਰ ਐਸ ਨਗਰ ਵਿਖੇ ਏ-ਬਲਾਕ ਵਿ¤ਚ ਬਣੇ ਪਾਰਕ ਵਿ¤ਚ ਨਵੇਂ ਲ¤ਗੇ ਟਿਊਬਵੈਲ ਦੇ ਉਦਘਾਟਨ ਮੋਕੇ ਦ ਕਨਾਲ ਵਿਊ ਅਪਾਰਟਮੈਂਟਸ ਵੈਲਫੇਅਰ ਸੋਸਾਇਟੀ ਵ¤ਲੋ ਆਯੋਜਿਤ ਸਮਾਗਮ ਨੂੰ ਸੰਬੋਧਨ ਕਰ ਹਹੇ ਸਨ। ਉਹਨਾਂ ਦ¤ਸਿਆ ਕਿ ਮਹਾਨਗਰ ਦੇ ਲੋਕਾਂ ਨੂੰ ਸਾਫ ਸੁਥਰਾ ਪਾਣੀ ਉਪਲਬਧ ਕਰਵਾਉਣ ਲਈ ਨਵੇ ਟਿਊਬਵੈਲ ਲਗਾਏੇ ਜਾ ਰਹੇ ਹਨ ਅਤੇ ਜਲਦੀ ਹੀ ਲੋਕਾਂ ਨੂੰ 24 ਘੰਟੇ ਪੀਣ ਵਾਲਾ ਸਾਫ ਪਾਣੀ ਉਪਲਬਧ ਹੋਵੇਗਾ। ਜਲਦੀ ਹੀ ਲੁਧਿਆਣਾ ਪੰਜਾਬ ਦਾ ਸਬ ਤੋ ਸੋਹਣਾ ਅਤੇ ਆਦਰਸ਼ ਸ਼ਹਿਰ ਬਣੇਗਾ ਅਤੇ ਇਸ ਵਾਸਤੇ ਸਾਨੂੰ ਸ਼ਹਿਰਵਾਸੀਆ ਦਾ ਯੋਗਦਾਨ ਜਰੂਰੀ ਹੈ। ਸੋਸਾਇਟੀ ਦੇ ਪ੍ਰਧਾਨ ਕੇ ਸੀ ਮੈਨੀ ਨੇ ਮੇਅਰ ਦਾ ਧੰਨਵਾਦ ਕੀਤਾ ਅਤੇ ਆਸ ਕੀਤੀ ਕਿ ਭਵਿ¤ਖ ਵਿ¤ਚ ਬੀ ਆਰ ਐਸ ਨਗਰ ਨੂੰ ਸੁੰਦਰ ਬਨਾਉਣ ਵਾਸਤੇ ਨਵੇ ਪ੍ਰਜੈਕਟਾਂ ਨੂੰ ਛੇਤੀ ਹੀ ਮੰਜੂਰੀ ਮਿਲੇਗੀ। ਉਹਨਾਂ ਦਸਿਆ ਕਿ ਸੋਸਾਇਟੀ ਵ¤ਲੋ ਸਮੇਂ ਸਮੇਂ ਤੇ ਮਨੁਖਤਾ ਦੇ ਕੰ¤ਮ ਵੀ ਕੀਤੇ ਜਾ ਰਹੇ ਹਨ। ਇਸ ਮੋਕੇ ਤੇ ਪ੍ਰਧਾਨ ਮਨਿੰਦਰ ਸਿੰਘ , ਸਕ¤ਤਰ ਜਨਰਲ ਜੀ ਐਸ ਹੀਰਾ , ਕੋਂਸਲਰ ਵੀਰਾ ਬੇਦੀ , ਪ੍ਰੋ. ਗਰਭਜਨ ਸਿੰਘ ਗਿਲ , ਕੁਲਦੀਪ ਸਿੰਘ ਦੂਆ , ਇੰਦਰਜੀਤ ਸਿੰਹ ਸਾਹਨੀ , ਹਰਪ੍ਰੀਤ ਬੇਦੀ , ਸਤਿੰਦਰਪਾਲ ਸਿੰਘ, ਚਰਣਜੀਤ ਸਿੰਘ ਸੇਠੀ, ਸਤਨਾਮ ਸਿੰਘ ਲੋਟੇ , ਕੇਵਲ ਛਾਬੜਾ , ਵਿਨੋਦ ਦੀਵਾਨ , ਮਨਜੀਤ ਸਿੰਘ ਅਤੇ ਐਸ ਡੀ ਓ ਰਣਜੀਤ ਸਿੰਘ ਵਿਸ਼ੇਸ਼ ਤੋਰ ਤੇ ਹਾਜਰ ਸਨ।



Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger