ਜੋਧਾਂ ਵਿਖੇ ਹਰਬੀਰ ਇਯਾਲੀ ਨੇ ਆਤਮਾਂ ਸਕੀਮ ਤਹਿਤ ਕਿਸਾਨਾਂ ਨੂੰ ਚੈਕ ਵੰਡੇ

Friday, March 29, 20130 comments


ਦਲਜੀਤ ਸਿੰਘ ਰੰਧਾਵਾ/ਜੋਧਾਂ, ਪੱਖੋਵਾਲ 29 ਮਾਰਚ /ਦਾਣਾਂ ਮੰਡੀ ਜੋਧਾਂ ਵਿਖੇ ਖੇਤੀਬਾੜੀ ਵਿਭਾਗ ਲੁਧਿਆਣਾ ਬਲਾਕ ਪੱਖੋਵਾਲ ਵਲੋਂ ਕਿਸਾਨ ਗੋਸਟੀ ਕੈਂਪ ਲਗਾਇਆ ਗਿਆ। ਡਾ ਐਮ ਐਸ ਸੰਧੂ ਡਾਇਰੈਕਟਰ ਖੇਤੀਬਾੜੀ ਅਫਸਰ ਲੁਧਿਆਣਾ ਅਤੇ ਮੁੱਖ ਖੇਤੀਬਾੜੀ ਅਫਸਰ ਡਾ ਬੀ ਐਸ ਚਹਿਲ ਦੇ ਦਿਸਾਂ ਨਿਰਦੇਸਾਂ ਹੇਠ ਡਾ ਨਰਿੰਦਰ ਸਿੰਘ ਬੈਨੀਪਾਲ ਬਲਾਕ ਖੇਤੀਬਾੜੀ ਅਫਸਰ ਦੀ ਵਿਸੇਸ ਅਗਵਾਈ ‘ਚ ਲੱਗੇ ਕੈਂਪ ਦੌਰਾਨ ਸ੍ਰੀ ਹਰਬੀਰ ਸਿੰਘ ਇਯਾਲੀ ਪ੍ਰਧਾਨ ਯੂਥ ਸਪੋਰਟਸ ਅਤੇ ਸੋਸਲ ਵੈਲਫੇਅਰ ਸੁਸਾਇਟੀ ਹਲਕਾ ਦਾਖਾ ਮੁੱਖ ਮਹਿਮਾਨ ਵਜੋਂ ਹਾਜਰ ਹੋਏ। ਇਸ ਮੌਕੇ ਉਨ•ਾਂ ਦੇ ਨਾਲ ਯੂਥ ਅਕਾਲੀ ਆਗੂ ਜਸ੍ਰਪੀਤ ਸਿੰਘ ਜੱਸੀ ਇਯਾਲੀ, ਯੂਥ ਅਕਾਲੀ ਆਗੂ ਹਰ੍ਰਪੀਤ ਸਿੰਘ ਬੱਲੋਵਾਲ, ਸਰਪੰਚ ਜਗਦੇਵ ਸਿੰਘ ਜੋਧਾਂ, ਸਰਪੰਚ ਦਵਿੰਦਰ ਸਿੰਘ ਰਤਨ, ਜੱਥੇਦਾਰ ਅਜਮੇਰ ਸਿੰਘ ਰਤਨ,ਬਲਦੇਵ ਸਿੰਘ ਜੋਧਾਂ,ਬਨੀ ਘੁੰਗਰਾਣਾਂ ਅਤੇ ਹੋਰ ਵੀ ਅਕਾਲੀ ਆਗੂ ਹਾਜਰ ਹੋਏ। ਇਸ ਮੌਕੇ ਸ੍ਰੀ ਹਰਬੀਰ ਇਯਾਲੀ ਨੇ ਸਰਕਾਰ ਦੀਆਂ ਕਿਸਾਨਾਂ ਨੂੰ ਦਿੱਤੀਆਂ ਜ ਰਹੀਆਂ ਸਹੂਲਤਾਂ ਤੇ ਪ੍ਰਾਪਤੀਆਂ ਬਾਰੇ ਜਾਣੂ ਕਰਵਾਇਆ। ਇਸ ਕੈਂਪ ਦੋਰਾਨ ਖੇਤੀਬਾੜੀ ਮਾਹਿਰਾਂ ਡਾ ਅਵਤਾਰ ਸਿੰਘ ਏ ਡੀ ਓੁ ਬਰਮੀ, ਡਾ ਮਨਜਿੰਦਰ ਸਿੰਘ ਏ ਡੀ ਓ ਜੋਧਾਂ, ਡਾ ਜਤਿੰਦਰ ਸਿੰਘ ਏ ਡੀ ਓ ਪੱਖੋਵਾਲ, ਡਾ ਗੁਰਨਾਮ ਸਿੰਘ ਪਮਾਲ ਐਫ ਡੀ ਓ, ਡਾ ਸੁਖਵਿੰਦਰ ਸਿੰਘ ਪਸੂ ਪਾਲਣ ਅਫਸਰ, ਬਲਜਿੰਦ ਸਿੰਘ ਏ ਸੀ ਆਈ , ਰਵਿੰਦਰ ਸਿੰਘ ਚੇਅਰਮੈਨ ਐਫ ਏ ਸੀ ਪੱਖੋਵਾਲ ਨੇ ਕਿਸਾਨਾਂ ਨੂੰ ਮੱਕੀ, ਮੂੰਗੀ, ਝੋਨਾਂ , ਰੂੜੀ ਖਾਦ ਦੀ ਵਰਤੋਂ , ਹਰੀ ਖਾਦ ਦੀ ਵਰਤੋਂ , ਬਾਇਓੁ ਗੈਸ ਲਾਂਟਖੇਤੀਬਾੜੀ ਦੇ ਪ੍ਰਦੂਸਣ ਦੀ ਰੋਕਥਾਮ , ਬੋਰ ਖੂਹਾਂ ਨੂੰ ਢਕਣ ਸੰਬਧੀ , ਕਿਸਾਨਾਂ ਨੂੰ ਘੱਟ ਖਾਦਾਂ ਵਰਤਣ ਅਤੇ ਆਰਗੈਨਿਕਖੇਤੀ ਬਾਰੇ ਜਾਣਕਾਰੀ ਦਿੱਤੀ।   


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger