¦ਗਰ ਨੇੜੇ ਕਾਰ ਬੱਸ ਹਾਦਸਾ, ਇਕ ਦੀ ਹਾਲਤ ਗੰਭੀਰ

Thursday, March 28, 20130 comments

ਖੰਨਾ 28 ਮਾਰਚ (ਥਿੰਦ ਦਿਆਲਪੁਰੀਆ)  ਸਦਾ ਤੇਜ਼ ਰਫਤਾਰੀ ਲਈ ਮਸ਼ਹੂਰ ਨੈਸ਼ਨਲ ਹਾਈਵੇ ਨੰਬਰ 95 ਤੇ ਅੱਜ ਦੁਪਹਿਰੇ ਪਿਡ ਦਿਆਲਪੁਰਾ ਨੇੜੇ ਇਕ ਕਾਰ ਨੂੰ ਹਾਦਸਾ ਪੇਸ਼ ਆਇਆ ਜਿਸ ਵਿਚ ਇਕ ਨਵ ਵਿਆਹੀ ਤੇ ਦੁਲਹਾ ਰਿਸਤੇਦਾਰ ਸਵਾਰ ਸਨ ਜਿਸ ਇਕ ਤੇਜ਼ ਰਫਤਾਰ ਸਿੰਡੀਕੇਟ ਦੀ ਬੱਸ  ਜੋ ਕਿ ਰੋਪੜ ਤੋਂ ਲੁਧਿਆਣਾ ਦੇ ਰਸਤੇ ਵਿਚ ਸੀ ਵਲੋਂ ਸੜਥ ਤੇ ਚੜ•ਨ ਦੀ ਕੋਸ਼ਿਸ ਵਿਚ ਇਕ ਨਵੀਂ ਕਾਰ ਨੂੰ ਟੱਕਰ ਮਾਰਕੇ ਦੁਰ ਤਕ ਘੜੀਸਦੀ ਲੈ ਗਈ ਤੇ ਸਾਈਡ ਤੇ ¦ਗਰ ਛਕਾ ਰਹੇ ਸ਼ਰਧਾਲੂਆਂ ਵਲੋਂ ਖੜ•ੇ ਕੀਤੇ ਇਕ ਹੋਰ ਵਾਹਨ ਦੇ ਐਨ ਕਾਰ ਵਿਚਾਲੇ ਫਸ ਗਈ ਤੇ ਦੋਵੇਂ ਪਾਸਿਆਂ ਤੋਂ ਬੁਰੀ ਤਰ•ਾਂ ਕੁਚਲੀ ਗਈ ਤੇ ਨਵੀਂ ਗੱਡੀ ਪਲ ਵਿਚ ਹੀ ਬਿਸਕੁਟ ਬਣੀ ਨਜ਼ਰ ਆਈ। ਮੌਕੇ ਤੇ ਹਾਜ਼ਰ ਲੋਕਾਂ ਕਾਰ ਵਿਚ ਫਸੇ ਲੋਕਾਂ  ਬਾਹਰ ਕੱਢਿਆ ਤੇ ਹਸਪਤਾਲ ਪਹੁੰਚਾਇਆ। ਇਸ ਸਮੇਂ ਪੁਲਸ ਦੇ ਤਫਤੀਸ਼ ਕਰ ਰਹੇ ਅਧਿਕਾਰੀ ਨੇ  ਟ੍ਰੈਫਿਕ ਨਿਯਮਾਂ ਵਿਚ ਵਿਘਨ ਪਾਉਣ ਤੇ ਸੜਕ ਤੇ ਗੱਡੀਆਂ ਖੜ•ੀਆਂ ਕਰਨ ਤੇ ¦ਗਰ ਪ੍ਰਬੰਧਕਾਂ ਤੋਂ ਕੁੱਝ ਨਹੀਂ ਪੁਛਿਆ ਤੇ ਹਾਦਸੇ ਨਾਲ ਸਬੰਧਤ ਗੰਭੀਰ ਮੁੱਦੇ ਨੂੰ ਵਿਸਾਰ  ਦਿੱਤਾ ਗਿਆ। ਉਸਦਾ ਜਵਾਬ ਦਿਲਚਸਪ ਸੀ ਕਿ ਇਸ ਨਾਲ ਪ੍ਰਬੰਧਕ ਰੌਲਾ ਪਾਉਣਗੇ ਕਿ ਉਹਨਾਂ ਨੂੰ ਧਾਰਮਿਕ ਪ੍ਰੇਗ੍ਰਾਮ ਕਰਨ  ਤੋਂ ਰੋਕਿਆ ਜਾ ਰਿਹਾ ਹੈ। ਸੜਕ ਤੇ ਗੱਡੀ ਚਾਹੇ ਖਰਾਬ ਹੋ ਗਈ ਹੋਵੇ ਤੇ ਟ੍ਰੈਫਿਕ ਪੁਲਸ ਝੱਟ ਚਲਾਣ ਕੱਟਕੇ ਚਾਲਕ ਦੇ ਹੱਕ ਫੜਾ ਦਿੰਦੀ ਹੈ ਪਰ ਸੜਕ ਤੇ ¦ਗਰ ਦੇ ਨਾਂਅ ਤੇ ਗੱਡੀਆ ਦੀਆ ਕਤਾਰਾਂ ਖੜ•ੀਆ ਕਰਕੇ ਰਾਹਗੀਰਾਂ ਦੀਆ ਜਿੰਦਗੀਆਂ ਨਾਂਲ ਖੇਡਣ ਵਾਲਿਆਂ ਬਾਰੇ ਟ੍ਰੈਫਿਕ ਮਹਿਕਮਾ ਕਿਉਂ ਘੇਸਲ ਮਾਰੀਂ ਬੈਠਾ ਹੈ। ਇਸ ਸਬੰਧੀ ਸਮਰਾਲਾ ਦੇ ਟ੍ਰੈਫਿਕ ਹਿੰਚਾਰਜ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਅਸਫਲ ਰਹੀ। ਲੋਕਾਂ ਦੀ ਮੰਗ ਹੈ ਕਿ ਸੜਕ ਤੇ ¦ਗਰ ਲਾਉਣ ਦੀ ਥਾ ਤੇ ਖਾਲੀ ਥਾਂ ਤੇ ਅਜਿਹੀ ਪ੍ਰਥਾ ਚਲਾਕੇ ਲੋਕਾਂ ਦੀਆਂ ਜਿੰਦਗੀਆਂ ਸੁਰੱਖਿਅਤ ਕਰਨਾ ਪ੍ਰਸ਼ਾਸ਼ਨ ਦਾ ਕੰਮ ਹੈ। ਸਥਾਨਕ  ਉਪ - ਮੰਡਲ ਮਜਿਸਟ੍ਰੇਟ ਨਾਲ ਸੰਪਰਕ ਕਰਨ ਤੇ ਵੀ ਬਿਜ਼ੀ ਟੋਨ ਮਿਲੀ। ਪਿਛਲੇ ਸਮਿਆਂ ਵਿਚ ¦ਗਰ ਹਾਲਾਂ ਨੇੜੇ ਡੇਹਲੋਂ ਹਾਦਸਾ ਕਈ ਨੂੰ ਯਾਦ ਹੋਵੇਗਾ ਜਿਥੇ ¦ਗਰ ਵਰਤਾਉਂਦੇ  6 ਦੇ ਕਰੀਬ ਲੋਕਾਂ ੂਨੰ ਇਕ ਬੇਲਗਾਮ ਟਰੱਕ ਕੁਚਲਕੇ ਮਾਰ ਗਿਆ ਸੀ। ਟਰੱਕ ਭਰਕੇ ਤੀਰਥ ਸਥਾਨਾਂ ਤੇ ਜਾਣ ਵਾਲੇ ਸ਼ਾਇਦ ਪੰਜਾਬ ਦੇ ਡੀ ਟੀ ੳਜ਼ ੂਤੇ ਚੌਕਾਂ ਵਿਚ ਖਲੋਤੇ ਟ੍ਰੈਫਿਕ ਮੁਲਾਜ਼ਮਾ ਤੇ ਅਧਿਕਾਰੀਅਲਾਂ ਨੂੰ ਨਹੀਂ ਦਿਸਦੇ ਹਾਦਸਾ ਹੋਣ ਤੇ ਹੀ ਇਹ ਲੋਕ ਜਾਗਦੇ ਹਨ ਕਿ ਕਿਤੇ ਧਾਰਮਿਕ ਸਥਾਨਾ ਵਾਲੇ ਬਾਬਾ ਜੀ ਨਾਰਾਜ਼ ਨਾ ਹੋ ਜਾਣ । ਮੌਕੇ ਤੇ ਹਾਜ਼ਰ ਪ੍ਰਬੰਧਕਾਂ ਇਸਨੂੰ ਰੱਬ ਦਾ ਭਾਣਾ ਕਿਹਾ ਕਿ ਇਹ ਇਸੇ ਤਰ•ਾਂ ਹੋਣਾ ਸੀ। ਹਾਦਸੇ ਤੋ ਂਬਾਅਦ ਵੀ ਚਕਨਾਚੂਰ ਹੋਈ ਕਾਰ ਨੇੜੇ ਪ੍ਰਬੰਧਕ ਉਸੇ ਤਰ•ਾਂ ਸ਼ਾਮ ਤਕ ¦ਗਰ ਵਰਤਾਉਂਦੇ ਰਹੇ, ਕਿਸੇ ਦੇ ਚਿਹਰੇ ਤੇ ਕੋਈ ਵੀ ਚਿੰਤਾ ਦੀ ਲਕੀਰ ਨਹੀਂ ਸੀ।


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger