ਲੁਧਿਆਣਾ ਦੇ ਸਾਈਕਲ ਨਿਰਮਾਤਾਵਾਂ ਦਾ ਵਫ਼ਦ ਚਾਈਨਾ ਸਾਈਕਲ ਐਕਸਪੋ ਲਈ ਸ਼ੰਘਾਈ ਜਾਵੇਗਾ

Friday, March 29, 20130 comments


( ਸਤਪਾਲ  ਸੋਨੀ  ) ਲੁਧਿਆਣਾ, 29 ਮਾਰਚ -ਵਿਸ਼ਵ ਵਿਚ ਸਾਈਕਲ ਖੇਤਰ ’ਚ ਵੱਧ ਰਹੇ ਉਤਪਾਦਨ ਮੁਕਾਬਲੇ ਦਾ ਸਾਹਮਣਾ ਕਰਨ ਲਈ ਅਤੇ ਲੁਧਿਆਣਾ ਸਾਈਕਲ ਉਦਯੋਗ ਨੂੰ ਗਲੋਬਲ ਬੁਲੰਦੀਆਂ ’ਤੇ ਪਹੁੰਚਾਉਣ ਲਈ ਯੂਨਾਈਟਿਡ ਸਾਈਕਲ ਐਂਡ ਪਾਰਟਸ ਮੈਨੂੰਫੈਕਚਰਰਜ਼ ਐਸੋਸੀਏਸ਼ਨ ਨਾਲ ਸੰਬੰਧਤ 40 ਸਾਈਕਲ ਨਿਰਮਾਤਾਵਾਂ ਦਾ ਇਕ ਵਿਸ਼ੇਸ਼ ਵਫ਼ਦ 6 ਤੋਂ 9 ਅਪ੍ਰੈਲ ਤੱਕ ਚੀਨ ਦੇ ਸਨਅੱਤੀ ਸ਼ਹਿਰ ਸ਼ੰਘਾਈ ਵਿਖੇ ਆਯੋਜਿਤ ਹੋਣ ਵਾਲੇ ਚਾਈਨਾ ਸਾਈਕਲ ਐਕਸਪੋ 2013 ਵਿਚ ਹਿੱਸਾ ਲਵੇਗਾ।ਇਸ ਸੰਬੰਧ ਵਿਚ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਪ੍ਰਧਾਨ ਗੁਰਮੀਤ ਸਿੰਘ ਕੁਲਾਰ ਨੇ ਦੱਸਿਆ ਕਿ ਇਹ ਵਫ਼ਦ 4 ਅਪ੍ਰੈਲ ਨੂੰ ਚੀਨ ਲਈ ਰਵਾਨਾ ਹੋਵੇਗਾ। ਉਨ•ਾਂ ਦੱਸਿਆ ਕਿ ਐਕਸਪੋ ਵਿਚ ਹਿੱਸਾ ਲੈਣ ਦੇ ਨਾਲ-ਨਾਲ ਵਫ਼ਦ ਸ਼ੰਘਾਈ ਵਿਖੇ ਅੱਠ ਸਾਈਕਲ ਨਿਰਮਾਣ ਕੰਪਨੀਆਂ ਦਾ ਵੀ ਦੌਰਾ ਕਰੇਗਾ ਅਤੇ ਉਨ•ਾਂ ਤੋਂ ਸਾਈਕਲ ਨਿਰਮਾਣ ਦੀ ਅਪਗ੍ਰੇਡ ਟੈਕਨਾਲੋਜੀ ਬਾਰੇ ਜਾਣਕਾਰੀ ਹਾਸਲ ਕਰੇਗਾ। ਉਨ•ਾਂ ਦੱਸਿਆ ਕਿ ਚੀਨ ਵਿਚ ਆਯੋਜਿਤ ਹੋਣ ਵਾਲੇ ਸਾਈਕਲ ਐਕਸਪੋ ਵਿਚ ਦੁਨੀਆਂ ਪੱਧਰ ਦੀ ਜਾਣਕਾਰੀ ਹਾਸਲ ਹੁੰਦੀ ਹੈ ਅਤੇ ਸਾਨੂੰ ਨਿਰਮਾਣ ਦੀਆਂ ਨਵੀਆਂ ਜਾਣਕਾਰੀਆਂ ਮਿਲਦੀਆਂ ਹਨ।ਸ: ਕੁਲਾਰ ਨੇ ਦੱਸਿਆ ਕਿ ਵਫ਼ਦ ਨੂੰ ਸਨੱਅਤੀ ਨਿਗਮ ਯੋਜਨਾ ਤਹਿਤ 70 ਫੀਸਦੀ ਖਰਚਾ ਸਬਸਿਡੀ ਦੇ ਰੂਪ ਵਿਚ ਮਿਲ ਚੁੱਕਾ ਹੈ। ਉਨ•ਾਂ ਦੱਸਿਆ ਕਿ ਚੀਨ ਦੌਰੇ ਦੌਰਾਨ ਵਫ਼ਦ ਵੱਖ ਵੱਖ ਉਦਯੋਗਾਂ ਦੇ ਮੁੱਖੀਆਂ ਨੂੰ ਵੀ ਮਿਲੇਗਾ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger