ਅੱਖਾਂ ਦਾ ਮੁਫਤ ਚੈਕਅੱਪ ਕੈਂਪ 4 ਨੂੰ

Friday, March 29, 20130 comments


ਭੀਖੀ,29ਮਾਰਚ-(ਬਹਾਦਰ ਖਾਨ)- ਸੰਤ ਗੁਰਮੁਖ ਸਿੰਘ ਵੈਲਫੇਅਰ ਕਲੱਬ ਦਲੇਲ ਸਿੰਘ ਵਾਲਾ ਵਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪਹਿਲਾ ਅੱਖਾਂ ਦਾ ਮੁਫਤ ਚੈਕਅੱਪ ਅਤੇ ਅਪ੍ਰੇਸ਼ਨ ਕੈਂਪ 4 ਅਪ੍ਰੈਲ ਦਿਨ ਵੀਰਵਾਰ ਨੂੰ ਪਿੰਡ ਦੇ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੋਵੀਂ ਵਿਖੇ ਲਗਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰਧਾਨ ਉਜਾਗਰ ਸਿੰਘ ਨੇ ਦੱਸਿਆ ਕਿ ਇਸ ਕੈਂਪ ਦਾ ਉਦਘਾਟਨ ਸਾਬਕਾ ਮੰਤਰੀ ਸ੍ਰ. ਸ਼ੇਰ ਸਿੰਘ ਗਾਗੋਵਾਲ ਕਰਨਗੇ ਅਤੇ ਇਸ ਕੈਂਪ ਦੌਰਾਨ ਮਰੀਜਾਂ ਦਾ ਚੈਕਅੱਪ ਡਾ. ਆਤਮਾ ਰਾਮ ਅੱਖਾਂ ਦਾ ਹਸਪਤਾਲ ਦੇ ਅੱਖਾਂ ਦੇ ਮਾਹਿਰ ਡਾਕਟਰ ਅਨਿਲ ਗਰਗ ਆਪਣੀ ਟੀਮ ਸਮੇਤ ਜਪਾਨੀ ਕੰਪਿਊਟਰ ਨਾਲ ਕਰਨਗੇ। ਉਨਾਂ ਦੱਸਿਆ ਕਿ ਇਸ ਮੌਕੇ ਲੈਂਜ ਅਤੇ ਐਨਕਾਂ ਤੋਂ ਇਲਾਵਾ ਮਰੀਜਾਂ ਨੂੰ ਫ੍ਰੀ ਦਵਾਈਆਂ ਵੀ ਦਿੱਤੀਆਂ ਜਾਣਗੀਆਂ। ਇਸ ਮੌਕੇ ਬਲਵਿੰਦਰ ਸਿੰਘ, ਅਮਨਦੀਪ ਸਿੰਘ, ਜਸਵਿੰਦਰ ਸਿੰਘ ਲਾਡੀ ਅਤੇ ਜੁਗਰਾਜ ਸਿੰਘ ਵੀ ਹਾਜਰ ਸਨ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger