ਸਟੈਮ ਸੈਲ ਥੈਰੇਪੀ ਬਦਲ ਦੇਵੇਗੀ ਮੈਡੀਕਲ ਦਾ ਇਤਿਹਾਸਡਾਇਬਿਟੀਜ ਰੋਗੀਆਂ ਲਈ ਵਰਦਾਨ ਸਿੱਧ ਹੋਵੇਗੀ ਇਹ ਥੈਰੇਪੀ: ਡਾ: ਨੀਨਾ ਗੁਪਤਾ

Friday, March 29, 20130 comments

( ਸਤਪਾਲ  ਸੋਨੀ  )  ਲੁਧਿਆਣਾ, 29  ਮਾਰਚ ਸ਼ੂਗਰ ਰੋਗੀ ਜਿਨ•ਾਂ ਦੀ ਗਿਣਤੀ ’ਚ ਲਗਾਤਾਰ ਵਾਧਾ ਹੋ ਰਿਹਾ ਹੈ, ਉਨਾਂ ਲਈ ਹੁਣ ਉਮੀਦ ਦੀ ਕਿਰਣ ਨਜ਼ਰ ਆ ਰਹੀ ਹੈ। ਹਾਲ ਹੀ ਵਿਚ ਮੈਡੀਕਲ ਖੇਤਰ ’ਚ ਆਉਣ ਵਾਲੀ ਥੈਰੇਪੀ ਸਟੈਮ ਸੈਲ ਥੈਰੇਪੀ ਕਾਰਗਰ ਸਿੱਧ ਹੋਵੇਗੀ।ਇਸ ਸੰਬੰਧ ਵਿਚ ਜਾਣਕਾਰੀ ਦਿੰਦਿਆਂ ਕ੍ਰਿਸ਼ਣਾ ਨਗਰ ਸਥਿਤ ਆਸਥਾ ਕਿਡਨੀ ਐਂਡ ਮਲਟੀਸਪੈਸ਼ਲਿਟੀ ਹਸਪਤਾਲ ਦੀ ਮੁੱਖੀ ਡਾ: ਨੀਨਾ ਗੁਪਤਾ ਨੇ ਦੱਸਿਆ ਕਿ ਸ਼ੂਗਰ ਇਕ ਮ੍ਰਿਤ ਰੋਗ ਹੈ, ਇਹ ਹਲਕੇ ਜ਼ਹਿਰ ਵਾਂਗ ਹੈ, ਜਿਹੜਾ ਸ਼ਰੀਰ ਦੇ ਹਰੇਕ ਅੰਗ ਨੂੰ ਪ੍ਰਭਾਵਿਤ ਕਰਦਾ ਹੈ। ਬੇਲਗਾਮ ਸ਼ੂਗਰ ਦਿਲ, ਕਿਡਨੀ, ਅੱਖਾਂ, ਨਾੜੀ ਤੰਤਰ ਅਤੇ ਦਿਮਾਗ ਨੂੰ ਬੁਰੀ ਤਰ•ਾਂ ਪ੍ਰਭਾਵਿਤ ਕਰਦੀ ਹੈ। ਦੁੱਖ ਦੀ ਗੱਲ ਹੈ ਕਿ ਇਹ ਰੋਗ ਤੇਜੀ ਨਾਲ ਵੱਧ ਰਿਹਾ ਹੈ ਅਤੇ ਸਰੀਰ ਦੇ ਵਧੇਰੇ ਰੋਗ ਸ਼ੂਗਰ ਦੀ ਵਜ•ਾ ਨਾਲ ਹੀ ਪੈਦਾ ਹੋ ਰਹੇ ਹਨ।ਉਨ•ਾਂ ਦੱਸਿਆ ਕਿ ਬੇਲਗਾਮ ਸ਼ੂਗਰ ਕਾਰਣ ਡਾਇਬਿਟੀਜ ਦੇ ਰੋਗੀ ਲਗਾਤਾਰ ਵੱਧ ਰਹੇ ਹਨ। ਅਜਿਹੇ ਵਿਚ ਸਰੀਰ ਦੇ ਕਈ ਅੰਗ ਆਪਣਾ ਕੰਮ ਕਰਨਾ ਛੱਡ ਦਿੰਦੇ ਹਨ ਅਤੇ ਆਖੀਰ ਰੋਗੀ ਨੂੰ ਡਾਯਲੈਸਿਸ ’ਤੇ ਰੱਖਣਾ ਪੈਂਦਾ ਹੈ ਅਤੇ ਇਸ ਸਮੇਂ ਕਿਡਨੀ ਟ੍ਰਾਂਸਪਲਾਂਟ ਦੀ ਜ਼ਰੂਰਤ ਹੁੰਦੀ ਹੈ। ਉਨ•ਾਂ ਦੱਸਿਆ ਕਿ ਅਜਿਹੀ ਸਥਿਤੀ ਤੋਂ ਬਚਣ ਲਈ ਸ਼ੂਗਰ ਦੇ ਰੋਗੀ ਨੂੰ ਸੰਤੁਲਿਤ ਭੋਜਨ, ਯੋਗ ਅਭਿਆਸ ਅਤੇ ਇੰਸੁਲਿਨ ਦੇ ਬਹਾਵ ਲਈ ਖਾਸ ਧਿਆਨ ਦੇਣਾ ਪੈਂਦਾ ਹੈ। ਹੁਣ ਤੱਕ ਇਸ ਸੰਸਾਰ ਵਿਚ ਸ਼ੂਗਰ ਦਾ ਪੂਰਣ ਤੌਰ ’ਤੇ ਇਲਾਜ ਨਹੀਂ ਲਭਿਆ ਜਾ ਸਕਿਆ ਹੈ, ਪਰ ਸਟੈਮ ਸੈਲ ਥੈਰੇਪੀ ਨਾਲ ਅਜਿਹੇ ਰੋਗੀਆਂ ਨੂੰ ਆਸ਼ਾ ਦੀ ਇਕ ਕਿਰਣ ਨਜ਼ਰ ਆਈ ਹੈ। ਕੌਮੀ ਅਤੇ ਕੌਮਾਂਤਰੀ ਪੱਧਰ ’ਤੇ ਸ਼ੂਗਰ ਨੂੰ ਕੰਟਰੋਲ ਕਰਨ ਲਈ ਸਟੈਮ ਸੈਲ ਥੈਰੇਪੀ ਦਾ ਇਸਤੇਮਾਲ ਕਾਰਗਰ ਸਿੱਧ ਹੋਇਆ ਹੈ। ਸਟੈਮ ਸੈਲ ਥੈਰੇਪੀ ਸਿਰਫ ਸ਼ੂਗਰ ਨੂੰ ਹੀ ਕੰਟਰੋਲ ਨਹੀਂ ਕਰਦੀ,  ਬਲਕਿ ਇਹ ਸ਼ੂਗਰ ਅਤੇ ਹੋਰ ਕਾਰਣਾਂ ਨਾਲ ਖਰਾਬ ਹੋਈ ਕਿਡਨੀ ਦੇ ਇਲਾਜ ਵਿਚ ਮੁੱਖ ਭੂਮਿਕਾ ਨਿਭਾਉਂਦੀ ਹੈ, ਜਿਨ•ਾਂ ਰੋਗੀਆਂ ਦੀ ਸ਼ੂਗਰ ਪਹਿਲੇ ਚਰਣ ਵਿਚ ਹੈ, ਉਨ•ਾਂ ਵਾਸਤੇ ਸਟੈਮ ਸੈਲ ਥੈਰੇਪੀ ਰਾਮਵਾਣ ਹੈ ਅਤੇ ਇਸ ਦਾ ਪ੍ਰਯੋਗ ਕਰਕੇ ਸ਼ੂਗਰ ਦੇ ਫੈਲਾਅ ਅਤੇ ਪ੍ਰਭਾਵ ਨੂੰ ਰੋਕਿਆ ਜਾ ਸਕਦਾ ਹੈ।ਡਾ: ਗੁਪਤਾ ਨੇ ਦੱਸਿਆ ਕਿ ਸਟੈਮ ਸੈਲ ਥੈਰੇਪੀ ਸਰੀਰ ਵਿਚ ਨਵੇਂ ਬੀ-ਸੈਲ ਬਨਾਉਂਦੀ ਹੈ, ਜੋ ਇੰਸੁਲਿਨ ਦੇ ਬਨਾਉਣ ਵਿਚ ਮੁੱਖ ਭੂਮਿਕਾ ਨਿਭਾਉਂਦੇ ਹਨ। ਇਸ ਨਾਲ ਇਮਊਨ ਸਿਸਟਮ ਠੀਕ ਰਹਿੰਦਾ ਹੈ ਅਤੇ ਖਰਾਬ ਕਿਡਨੀ ਦੀ ਮੁਰੰਮਤ ਕਰਦਾ ਹੈ। ਉਨ•ਾਂ ਇਹ ਵੀ ਦੱਸਿਆ ਕਿ ਸਟੈਮ ਸੈਲ ਥੈਰੇਪੀ ਸ਼ੂਗਰ ਦੀ ਟਾਈਪ ਇਕ, ਟਾਈਪ ਦੋ, ਸ਼ੁਰੂਆਤੀ ਕਿਡਨੀ ਰੋਗਾਂ ਡਾਇਬਿਟਿਕ ਨਿਊਰੋਪੈਥੀ ਅਤੇ ਲਿਵਰ ਦੇ ਰੋਗਾਂ ਵਿਚ ਖਾਸ ਪ੍ਰਭਾਵ ਪਾਉਂਦੀ ਹੈ। ਉਨ•ਾਂ ਦੱਸਿਆ ਕਿ ਆਉਣ ਵਾਲੇ ਵਰਿ•ਆਂ ਵਿਚ ਮੈਡੀਕਲ ਖੇਤਰ ਵਿਚ ਸਟੈਮ ਸੈਲ ਥੈਰੇਪੀ ਦਵਾਈਆਂ ਦਾ ਇਤਿਹਾਸ ਬਦਲ ਦੇਵੇਗੀ ਅਤੇ ਬਹੁਤ ਸਾਰੇ ਰੋਗਾਂ ਨੂੰ ਠੀਕ ਕਰਨ ਵਿਚ ਕਾਰਗਰ ਸਿੱਧ ਹੋਵੇਗੀ। ਉਨ•ਾਂ ਦੱਸਿਆ ਕਿ ਉਨ•ਾਂ ਦੇ ਹਸਪਤਾਲ ਵਿਚ ਇਸ ਥੈਰੇਪੀ ਨਾਲ ਬਹੁਤ ਸਾਰੇ ਰੋਗੀ ਲਾਭ ਲੈ ਰਹੇ ਹਨ।ਇਸ ਪ੍ਰਤੀਯੋਗਿਤਾ ਦੌਰਾਨ ਵਿਕਲਾਂਗ ਵਿਅਕਤੀਆਂ ਨੂੰ ਯੂਨਾਈਟਿਡ ਫਾਉਂਡੇਸ਼ਨ ਵਲੋਂ 11 ਹਜ਼ਾਰ ਰੁਪਏ ਦੀ ਰਾਸ਼ੀ ਪ੍ਰਦਾਨ ਕੀਤੀ ਜਾਵੇਗੀ। ਅਖੀਰਲੇ ਦਿਨ ਦਰਸ਼ਕਾਂ ਦੇ ਮਨੋਰੰਜਨ ਲਈ ਪੰਜਾਬੀ ਸਭਿਆਚਾਰਕ ਸਮਾਗਮ ਵੀ ਆਯੋਜਿਤ ਕੀਤਾ ਜਾਵੇਗਾ, ਜਿਸ ਵਿਚ ਆਤਮਾ ਸਿੰਘ ਬੁੱਢੇਵਾਲੀਆ, ਰੋਜੀ, ਰਣਜੀਤ ਮਨੀ, ਲਾਡੀ ਧਾਲੀਵਾਲ ਅਤੇ ਗੁਰਤੇਜ ਸਿੰਘ ਸਿੱਧੁ ਆਪਣੀ ਗਾਇਕੀ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਜਦਕਿ ਹੱਸਰੱਸ ਕਲਾਕਾਰ ਜਸਵਿੰਦਰ ਭੱਲਾ ਅਤੇ ਬਾਲ ਮੁਕੰਦ ਸ਼ਰਮਾ ਦੀ ਤਾਂ ਗੱਲ ਹੀ ਨਿਰਾਲੀ ਹੋਵੇਗੀ।




Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger