ਫੂਡ ਕਰਾਫ਼ਟ ਇੰਸਟੀਚਿਊਟ ਹੁਸ਼ਿਆਰਪੁਰ ਵਿਖੇ ਅੱਜ ਦੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇਣ ਸਬੰਧੀ ਇੱਕ ਸਮਾਰੋਹ ਆਯੋਜਿਤ ਕੀਤਾ

Friday, March 29, 20130 comments


ਹੁਸ਼ਿਆਰਪੁਰ, 29 ਮਾਰਚ/ਨਛੱਤਰ ਸਿੰਘ/ ‘ਹੁਨਰ ਸੇ ਰੁਜ਼ਗਾਰ’ ਪ੍ਰੋਗਰਾਮ ਤਹਿਤ ਫੂਡ ਕਰਾਫ਼ਟ ਇੰਸਟੀਚਿਊਟ ਹੁਸ਼ਿਆਰਪੁਰ ਵਿਖੇ ਅੱਜ ਦੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇਣ ਸਬੰਧੀ ਇੱਕ ਸਮਾਰੋਹ ਆਯੋਜਿਤ ਕੀਤਾ ਗਿਆ। ਇਸ ਸਮਾਰੋਹ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਬੀ.ਐਸ.ਧਾਲੀਵਾਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।  ਉਨ•ਾਂ ਸੰਸਥਾ ਵੱਲੋਂ ਚਲਾਏ ਜਾ ਰਹੇ ਹੁਨਰ ਸੇ ਰੋਜ਼ਗਾਰ ਦੇ ਫੂਡ ਪ੍ਰੋਡਕਸ਼ਨ, ਬੇਕਰੀ ਅਤੇ ਕਨਫੈਕਸ਼ਨਰੀ, ਹਾਊਸ ਕੀਪਿੰਗ ਯੂਟੀਲੀਟੀ ਅਤੇ ਫੂਡ ਐਂਡ ਬੈਵਰੇਜ਼ ਸਰਵਿਸ ਦੇ ਕੋਰਸਾਂ ਦੇ ਵਿਦਿਆਰਥੀ ਨੂੰ ਸਰਟੀਫਿਕੇਟ ਵੰਡੇ।ਪ੍ਰਿੰਸੀਪਲ ਨਵਦੀਪ ਸ਼ਰਮਾ ਨੇ ਦੱਸਿਆ ਕਿ ਫੂਡ ਕਰਾਫਟ ਇੰਸਟੀਚਿਊਟ ਵੱਲੋਂ ਚਲਾਏ ਜਾ ਰਹੇ  ਕੋਰਸਾਂ ਦੀ ਘੱਟੋ-ਘੱਟ ਯੋਗਤਾ ਲਈ 8ਵੀਂ ਪਾਸ ਵਿਦਿਆਰਥੀ ਅਤੇ ਉਮਰ 18 ਤੋਂ 28 ਸਾਲ ਨਿਸ਼ਚਿਤ ਕੀਤੀ ਗਈ ਹੈ। ਭਾਰਤ ਸਰਕਾਰ ਵੱਲੋਂ ਇਸ ਕੋਰਸ ਵਿੱਚ 90 ਪ੍ਰਤੀਸ਼ਤ ਹਾਜ਼ਰੀ ਅਤੇ ਟੈਸਟ ਪਾਸ ਕਰਨ ਤੇ 2000/- ਰੁਪਏ ਦਾ ਵਜੀਫ਼ਾ ਦਿੱਤਾ ਜਾਂਦਾ ਹੈ। ਇਸ ਕੋਰਸ ਵਿੱਚ ਪੜਨ ਵਾਲੇ ਵਿਦਿਆਰਥੀਆਂ ਨੂੰ ਵਰਦੀ, ਟੂਲ ਕਿੱਟ ਅਤੇ ਦੁਪਹਿਰ ਦਾ ਖਾਣਾ ਮੁਫ਼ਤ ਦਿੱਤਾ ਜਾਂਦਾ ਹੈ। ਮਾਲੀ ਸਾਲ 2013-14 ਵਿੱਚ 600 ਵਿਦਿਆਰਥੀਆਂ ਨੂੰ ਟਰੇਨਿੰਗ ਦਿੱਤੀ ਜਾਵੇਗੀ। ਸੰਸਥਾ ਵਿੱਚ ਡੇਢ ਸਾਲ ਦਾ ਡਿਪਲੋਮੇ ਲਈ ਦਾਖਲਾ 26 ਅਪ੍ਰੈਲ ਤੋਂ ਸ਼ੁਰੁ ਹੋ ਜਾਵੇਗਾ। ਸੰਸਥਾ ਵਿੱਚ ਡੇਢ ਸਾਲ ਦੇ ਡਿਪਲੋਮੇ ਵਿੱਚ ਬੇਕਰੀ, ਕੂਕਰੀ, ਫਰੰਟ ਆਫਿਸ, ਹਾਊਸ ਕੀਪਿੰਗ ਅਤੇ ਫੂਡ ਐਂਡ ਬੈਵਰੇਜ਼ ਕੋਰਸ ਕਰਵਾਏ ਜਾਂਦੇ ਹਨ। ਇਸ ਸੰਸਥਾ ਦੇ ਬਹੁਤ ਸਾਰੇ ਵਿਦਿਆਰਥੀ ਕੋਰਸ ਪੂਰਾ ਕਰਨ ਤੋਂ ਬਾਅਦ ਨਾਮੀ ਹੋਟਲਾਂ ਵਿੱਚ ਕੰਮ ਕਰ ਰਹੇ ਹਨ। 


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger