ਸਕੂਲਾਂ ਨੂੰ ਬੰਦ ਕਰਨ ਦੇ ਕਾਲੇ ਫੈਸਲੇ ਖਿਲਾਫ ਲੋਕਾਂ ਵਿੱਚ ਬੇਚੈਨੀ

Friday, March 29, 20130 comments

ਸੰਗਰੂਰ , 29 ਮਾਰਚ (ਸੂਰਜ ਭਾਨ ਗੋਇਲ)-ਪੰਜਾਬ ਸਰਕਾਰ ਵੱਲੋਂ ਸੰਗਰੂਰ ਜਿਲ•ੇ ਦੇ 16 ਸਰਕਾਰੀ ਪ੍ਰਾਇਮਰੀ ਸਕੂਲ ਬੰਦ ਕਰਨ ਦੇ ਦਿੱਤੇ ਲੋਕ ਵਿਰੋਧੀ ਹੁਕਮਾਂ ਨੇ ਜਿਲ•ੇ ਦੇ ਹੋਕਾਂ ਵਿੱਚ ਹਾਹਾਕਾਰ ਮੰਚਾਂ ਦਿੱਤੀ ਹੈ। ਸੰਬਧਿਤ ਸਕੂਲਾਂ ਦੇ ਅਧਿਆਪਕਾਂ, ਮਾਪਿਆਂ, ਬੱਚਿਆਂ ਵਿੱਚ ਸਰਕਾਰ ਦੇ ਜਮਹੂਰੀਅਤ ਵਿਰੋਧੀ ਫੈਸਲੇ ਦੀ ਖਬਰ ਜੰਗਲ ਦੀ ਅੱਗ ਵਾਂਗ ਫੈਲ ਗਈ ਹੈ।  ਸਰਕਾਰ ਦੇ ਇਸ ਫੈਸਲੇ ਦੀ ਨਿਖੇਧੀ ਕਰਦਿਆਂ ਆਈ ਡੀ ਪੀ ਦੇ ਸੂਬਾ ਜਨਰਲ ਸਕੱਤਰ ਕਰਨੈਲ ਸਿੰਘ ਜਖੇਪਲ, ਸਿੱਖਿਆ ਵਿਕਾਸ ਮੰਚ ਪੰਜਾਬ ਦੇ ਰਾਜੇਸ ਕੁਮਾਰ ਦਾਨੀ, ਡੈਮੋਕ੍ਰੇਟਿਕ ਮਿਡ ਡੇ ਮੀਲ ਕੁੱਕ ਫਰੰਟ ਪੰਜਾਬ  ਦੀ ਸੂਬਾ ਜਨਰਲ ਸਕੱਤਰ ਮਨਦੀਪ ਕੌਰ ਮਾਣਕਮਾਜਰਾ, ਇੰਪਲਾਇਜ ਫੈਡਰੇਸ਼ਨ ਬਿਜਲੀ ਬੋਰਡ ਦੇ ਸੂਬਾ ਪ੍ਰਧਾਨ ਫਲਜੀਤ ਸਿੰਘ ਨੇ ਕਿਹਾ ਪੰਜਾਬ ਸਰਕਾਰ  ਇੱਕ ਪਾਸੇ ਲਾਜਮੀ ਤੇ ਮੁਫਤ ਸਿੱਖਿਆ ਦੇ ਅਧਿਕਾਰ ਕਾਨੂੰਨ ਨੂੰ ਲਾਗੂ ਕਰਨ ਦੇ ਦਾਅਵੇ ਕਰਦੀ ਹੈ, ਪ੍ਰੰਤੂ ਸਰਕਾਰ ਦਾ ਸਕੂਲਾਂ ਨੂੰ ਬੰਦ ਕਰਨ ਦਾ ਫੈਸਲਾ ਸਰਾਸਰ ਇਸ ਕਾਨੂੰਨ ਦੀ ਉ¦ਘਣਾ ਹੈ। ਪੰਜਾਬ ਸਰਕਾਰ ਨਵੇਂ ਬੇਰੁਜਗਾਰ ਅਧਿਆਪਕਾਂ ਨੂੰ ਰੁਜਗਾਰ ਦੇਣ ਦੀ ਥਾਂ, ਪੰਜਾਬ ਦੇ 690 ਸਕੂਲਾਂ ਨੂੰ ਤਾਲੇ ਲਗਾਕੇ , ਇਨ•ਾ ਸਕੂਲਾਂ ਦੇ ਅਧਿਆਪਕਾਂ ਨਾਲ ਹੀ ਬੁਤਾ ਸਾਰ ਰਹੀ ਹੈ। ਉਨ•ਾਂ ਅੱਗੇ ਇਹ ਵੀ ਕਿਹਾ ਕਿ ਇਸ ਫੈਸਲੇ ਨਾਲ ਸਰਕਾਰ ਸਰਾਸਰ ਪ੍ਰਾਇਵੇਟ ਸਕੂਲਾਂ ਵੱਲ ਮਾਪਿਆਂ ਨੂੰ ਧੱਕ ਕੇ ਆਪਣਾ ਪੱਲਾ ਛੁਡਾ ਰਹੀ ਹੈ। ਸਰਕਾਰ ਆਪਣੇ ਜਿੰਮੇਵਾਰੀ ਤੋਂ ਪਾਸਾ ਵੱਟ ਰਹੀ ਹੈ। ਸਰਕਾਰ ਨੇ ਇਹ ਫੈਸਲਾ ਕਰਕੇ ਗਰੀਬ ਬੱਚਿਆਂ ਨੂੰ ਸਿੱਖਿਆ ਦਾ ਹੱਕ ਦੇਣ ਦੀ ਬਜਾਏ, ਉਨ•ਾਂ ਤੋਂ ਹੱਕ ਖੋਹਿਆ ਹੈ। ਜਿਹੜੇ ਗਰੀਬ ਬੱਚੇ ਆਪਣੇ ਪਿੰਡ ਦੇ ਸਕੂਲ ਅਧਿਆਪਕਾਂ ਦੇ ਵਾਰ ਵਾਰ ਕਹਿਣ ’ਤੇ ਸਕੂਲਾਂ ਵਿੱਚ ਆਉਂਦੇ ਸਨ, ਇਸ ਫੈਸਲੇ ਨਾਲ ਉਹ ਪਿੰਡਾਂ ਦੀਆਂ ਗਲੀਆਂ ਵਿੱਚ ਫਿਰਨ ਜੋਗੇ ਹੀ ਰਹਿ ਜਾਣਗੇ। ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਸਿਰਫ ਗਰੀਬ ਪ੍ਰੀਵਾਰਾਂ ਦੇ ਬੱਚੇ ਹੀ ਪੜ•ਦੇ ਹਨ, ਇਨ•ਾਂ ਬੱਚਿਆਂ ਦੇ ਮਾਪੇ ਮਿਹਨਤ ਮਜਦੂਰੀ ਕਰਕੇ ਆਪਣਾ ਪੇਟ ਪਾਲਦੇ ਹਨ। ਇਹ ਮਾਪੇ ਆਪਣੇ ਬੱਚਿਆਂ ਨੂੰ ਦੂਸਰੇ ਪਿੰਡਾਂ ਵਿੱਚ ਕਦੋਂ ਲੈ ਕੇ ਅਤੇ ਛੱਡ ਕੇ ਆਉਣਗੇ। ਬਜੁਰਗਾਂ ਦੀ ਦਹਾਕਿਆਂ ਦੀ ਮਿਹਨਤ ਨਾਲ ਬਣੇ ਇਹ ਸਕੂਲ ਬੰਦ ਕਰਨ ਸਮੇਂ ਪਿੰਡ ਦੀ ਪੰਚਾਇਤ ਜਾਂ ਮੈਨੇਜਮੈਂਟ ਕਮੇਟੀਆਂ ਦੀ ਕੋਈ ਸਲਾਹ ਨਹੀਂ ਲਈ ਗਈ। ਲੋਕਾਂ ਦੀ ਇਨ•ਾਂ ਸਕੂਲਾਂ ਨਾਲ ਭਾਵੁਕ ਸਾਂਝ ਹੈ। ਲੋਕ ਆਪਣੇ ਬੱਚਿਆਂ ਦਾ ਭਵਿੱਖ ਬਚਾਉਣ ਲਈ ਕੋਈ ਵੀ ਕੁਰਬਾਨੀ ਕਰਨ ਲਈ ਤਿਆਰ ਹਨ। ਉਨ•ਾਂ ਸਰਕਾਰ ਤੋਂ ਮੰਗ ਕੀਤੀ ਕਿ ਇਸ ਕਾਲੇ ਫੈਸਲੇ ਨੂੰ ਸਰਕਾਰ ਤੁਰੰਤ ਵਾਪਸ ਲਵੇ। ਇਸ ਮਾਮਲੇ ਨੂੰ ਲੈ ਕੇ ਵੱਖ ਵੱਖ ਜਥੇਬੰਦੀਆ ਵੱਲੋਂ ਬਣਾਈ ਪਿੰਡ ਬਚਾਉ ਮੁਹਿੰਮ ਕਮੇਟੀ ਪੰਜਾਬ ਵੱਲੋਂ ਸਰਕਾਰ ਦੇ ਇਸ ਗੈਰ ਜਮਹੂਰੀ ਅਤੇ ਗਰੀਬ ਬੱਚਿਆਂ ਦੇ ਵਿਰੋਧੀ ਫੈਸਲੇ ਖਿਲਾਫ ਪੰਜਾਬ ਭਰ ਵਿੱਚ ਲੋਕਾਂ ਨੂੰ ਲਾਮਬੰਦ ਕਰਨ ਲਈ ਜਿਲ•ੇ ਪੱਧਰ ‘ਤੇ ਮੀਟਿੰਗਾਂ ਰੱਖੀਆਂ ਗਈਆਂ ਹਨ। ਪਿੰਡ ਬਚਾਉ ਕਮੇਟੀ ਦੇ ਮੈਂਬਰ ਕਰਨੈਲ ਸਿੰਘ ਜਖੇਪਲ ਨੇ ਕਿਹਾ ਜਿਨ•ਾਂ ਸਕੂਲਾਂ ਨੂੰ ਜਿਲ•ੇ ਵਿੱਚ ਬੰਦ ਕਰਨ ਦੇ ਹੁਕਮ ਆਏ ਹਨ, ਉਨ•ਾਂ ਦੀਆਂ ਪੰਚਾਇਤਾਂ, ਮੈਨੇਜਮੈਂਟ ਕਮੇਟੀਆਂ, ਕਲੱਬਾਂ ਦੇ ਮੈਂਬਰਾਂ ਨੂੰ ਇਕੱਠੇ ਹੋ ਕੇ ਇਨ•ਾਂ ਸਕੂਲਾਂ ਨੂੰ ਬਚਾਉਣ ਲਈ ਸਮੁੱਚੀ ਪਿੰਡ ਬਚਾਉ ਕਮੇਟੀ ਵੱਲੋਂ ਅਪੀਲ ਕੀਤੀ ਗਈ ਕਿ 31 ਮਾਰਚ ਦਿਨ ਐਤਵਾਰ ਨੂੰ ਸਵੇਰੇ 10. 30 ਵਜੇ ਸਵੇਰੇ ਡੀ ਸੀ ਦਫਤਰ ਅੱਗੇ ਪਾਰਕ ਵਿੱਚ ਇੱਕ ਸਾਂਝੀ ਇਕੱਤਰਤਾ ਰੱਖੀ ਹੈ। ਜਿਸ ਵਿੱਚ ਸਭ ਨੂੰ ਪਹੁੰਚਣ ਦ ਸੱਦਾ ਦਿੱਤਾ ਜਾਂਦਾ ਹੈ, ਤਾਂ ਜੋ ਸਭ ਦੀ ਸਾਂਝੀ ਰਾਏ ਨਾਲ ਸਰਕਾਰ ਵੱਲੋਂ ਆਏ ਇਸ ਕਾਲੇ ਫੈਸਲੇ ਖਿਲਾਫ ਮਜਬੂਤ ਹੋ ਕੇ ਲੜਿਆ ਜਾਵੇ। 

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger