ਜ਼ਿਲ•ੇ ਦੇ 75 ਸਰਕਾਰੀ ਸਕੂਲਾਂ ਨੂੰ ਕਰੀਬ ਸਾਢੇ 7 ਕਰੋੜ ਰੁਪਏ ਦੀ ਰਾਸ਼ੀ ਪ੍ਰਾਪਤ ਹੋਈ

Friday, March 29, 20130 comments


ਸੰਗਰੂਰ, 29 ਮਾਰਚ (ਸੂਰਜ ਭਾਨ ਗੋਇਲ)-‘‘ਜ਼ਿਲ•ੇ ਵਿਚਲੇ ਸਰਕਾਰੀ ਸਕੂਲਾਂ ਦੇ ਸਿਵਲ ਵਰਕਸ ਦੇ ਕੰਮਾਂ ਲਈ ਸਰਕਾਰ ਵੱਲੋਂ ਮੁਹੱਈਆ ਕਰਵਾਈ ਗਈ ਗਰਾਂਟ ਦੀ ਸਹੀ ਸਮੇਂ ’ਤੇ ਸਹੀ ਵਰਤੋਂ ਕੀਤੀ ਜਾਵੇ ਤਾਂ ਜੋ ਸਕੂਲਾਂ ਦੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਲਿਆਉਣ ਵਿੱਚ ਕੋਈ ਕਸਰ ਬਾਕੀ ਨਾ ਰਹੇ।’’ ਇਹ ਹਦਾਇਤ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਰਾਹੁਲ ਨੇ ਅੱਜ ਸਥਾਨਕ ਜ਼ਿਲ•ਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਸਰਵ ਸਿੱਖਿਆ ਅਭਿਆਨ ਅਧੀਨ ਜ਼ਿਲ•ਾ ਸਿੱਖਿਆ ਵਿਕਾਸ ਕਮੇਟੀ ਦੀ ਮਹੀਨਾਵਾਰ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਜ਼ਿਲ•ਾ ਅਧਿਕਾਰੀਆਂ ਅਤੇ ਸਕੂਲ ਪ੍ਰਬੰਧਕਾਂ ਨੂੰ ਕੀਤੀ। 
‘ਰਮਸਾਅ’ ਦੇ ਕੋਆਰਡੀਨੇਟਰ ਸ੍ਰੀ ਰਾਜ ਕੁਮਾਰ ਗਰਗ ਵੱਲੋਂ ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਨੂੰ ਜਾਣਕਾਰੀ ਦਿੱਤੀ ਗਈ ਕਿ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿੱਚ ਸਿਵਲ ਵਰਕਸ ਦੇ ਕੰਮਾਂ ਨੂੰ ਨੇਪਰੇ ਚੜਾਉਣ ਲਈ 7 ਕਰੋੜ 43 ਲੱਖ 36 ਹਜ਼ਾਰ ਰੁਪਏ ਦੀ ਰਾਸ਼ੀ ਪ੍ਰਾਪਤ ਹੋਈ ਸੀ, ਜੋ ਕਿ ਜ਼ਿਲ•ੇ ਦੇ 75 ਸਰਕਾਰੀ ਸਕੂਲਾਂ ਨੂੰ ਦੇ ਦਿੱਤੀ ਗਈ ਹੈ। ਇਸ ਰਾਸ਼ੀ ਨਾਲ ਨਵੇਂ ਕਮਰੇ ਬਣਾਉਣ, ਲਾਇਬਰੇਰੀ ਸਥਾਪਤ ਕਰਨ ਅਤੇ ਪਖ਼ਾਨਿਆਂ ਵਗੈਰਾ ਦੀ ਵੱਡੀ ਮੁਰੰਮਤ ਦੇ ਕਾਰਜ ਕੀਤੇ ਜਾ ਸਕਣਗੇ। ਵੱਖ-ਵੱਖ ਸਕੂਲਾਂ ਵੱਲੋਂ ਇਸ ਰਾਸ਼ੀ ਵਿੱਚੋਂ 4 ਕਰੋੜ 34 ਲੱਖ 74 ਹਜ਼ਾਰ ਰੁਪਏ ਖ਼ਰਚ ਵੀ ਕੀਤੇ ਜਾ ਚੁੱਕੇ ਹਨ। ਇਸੇ ਤਰ•ਾਂ ਜ਼ਿਲ•ੇ ਦੇ ਸਾਰੇ ਹਾਈ ਅਤੇ ਸੈਕੰਡਰੀ ਸਕੂਲਾਂ ਨੂੰ 50 ਹਜ਼ਾਰ ਰੁਪਏ ਪ੍ਰਤੀ ਸਕੂਲ ਗਰਾਂਟ ਰਾਸ਼ੀ ਅਤੇ 25 ਹਜ਼ਾਰ ਰੁਪਏ ਛੋਟੀਆਂ ਮੁਰੰਮਤਾਂ ਲਈ ਪ੍ਰਾਪਤ ਹੋ ਚੁੱਕੇ ਹਨ। ਇਨ•ਾਂ ਰਾਸ਼ੀਆਂ ਨਾਲ ਸਕੂਲਾਂ ਦੀਆਂ ਮੁਢਲੀਆਂ ਲੋੜਾਂ ਦੀ ਪੂਰਤੀ ਵੀ ਕੀਤੀ ਜਾ ਸਕਦੀ ਹੈ। 
ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਰਾਹੁਲ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਆਪ ਦਿਲਚਸਪੀ ਲੈ ਕੇ ਇਨ•ਾਂ ਗਰਾਂਟਾਂ ਦੀ ਸਹੀ ਸਮੇਂ ’ਤੇ ਅਤੇ ਸਹੀ ਵਰਤੋਂ ਕਰਾਉਣ। ਕਿਸੇ ਵੀ ਤਰ•ਾਂ ਦੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਸ੍ਰੀ ਰਾਹੁਲ ਵੱਲੋਂ ਸਿਹਤ ਵਿਭਾਗ ਤੋਂ ਆਏ ਡਾਕਟਰ ਸਾਹਿਬਾਨ ਤੋਂ ਅੰਗਹੀਣ ਬੱਚਿਆਂ ਅਤੇ ਉਨ•ਾਂ ਦੀ ਸਿਹਤ ਸੰਭਾਲ ਲਈ ਕੀਤੇ ਜਾ ਰਹੇ ਕੰਮਾਂ ਬਾਰੇ ਜਾਣਕਾਰੀ ਮੰਗੀ। ਮਿਡ ਡੇਅ ਮੀਲ ਬਾਰੇ ਪੁੱਛੇ ਜਾਣ ’ਤੇ ਦੱਸਿਆ ਗਿਆ ਕਿ ਪੂਰੇ ਜ਼ਿਲ•ੇ ਵਿੱਚ ਕੰਮ ਤਸੱਲੀਬਖ਼ਸ਼ ਤਰੀਕੇ ਨਾਲ ਚੱਲ ਰਿਹਾ ਹੈ। ਮੀਟਿੰਗ ਦੌਰਾਨ ਸ੍ਰੀ ਰਾਹੁਲ ਨੇ ਸਾਲ 2013-14 ਲਈ ਮੁਫ਼ਤ ਕਿਤਾਬਾਂ ਦੀ ਵੰਡ, ਹੋਰ ਸਿਵਲ ਵਰਕਸ ਕੰਮਾਂ, ਕਸਤੂਰਬਾ ਗਾਂਧੀ ਬਾਲਿਕਾ ਵਿਦਿਆਲਯਾ, ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੇ ਉਥਾਨ ਲਈ ਕੀਤੇ ਜਾ ਰਹੇ ਕਾਰਜਾਂ, ਸਕੂਲੋਂ ਵਿਰਵੇ ਬੱਚਿਆਂ ਨੂੰ ਸਕੂਲਾਂ ਨਾਲ ਜੋੜਨ ਦੇ ਉਪਰਾਲਿਆਂ, ਪ੍ਰਵੇਸ਼ ਪ੍ਰੋਜੈਕਟ ਅਤੇ ਸਿੱਖਿਆ ਨਾਲ ਸੰਬੰਧਤ ਹੋਰ ਕਾਰਜਾਂ ਬਾਰੇ ਪ੍ਰਗਤੀ ਦਾ ਵੇਰਵਾ ਲਿਆ। ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਜ਼ਿਲ•ਾ ਸਿੱਖਿਆ ਅਫ਼ਸਰ (ਐ. ਸਿ.) ਸ. ਸ਼ੇਰ ਸਿੰਘ ਬਾਲੇਵਾਲ, ਡਿਪਟੀ ਜ਼ਿਲ•ਾ ਸਿੱਖਿਆ ਅਫ਼ਸਰ (ਸੈਕੰਡਰੀ) ਸ. ਤੇਜ ਪ੍ਰਤਾਪ ਸਿੰਘ, ਸ. ਚਰਨਜੀਤ ਸਿੰਘ ਉਡਾਰੀ, ਸ. ਨਛੱਤਰ ਸਿੰਘ ਜਹਾਂਗੀਰ, ਡਾ. ਈਨੂੰ ਸਿੰਗਲਾ, ਮੁਹੰਮਦ ਸਲੀਮ ਪ੍ਰਿੰਸੀਪਲ ਅਤੇ ਹੋਰ ਕਮੇਟੀ ਮੈਂਬਰ ਹਾਜ਼ਰ ਸਨ
Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger