ਪੀ.ਆਰ.ਆਈ ਸਕੂਲ ਢੰਡੋਵਾਲ ਦਾ ਸਲਾਨਾ ਨਤੀਜਾ ਐਲਾਨਿਆ

Tuesday, March 26, 20130 comments


ਸ਼ਾਹਕੋਟ, 26 ਮਾਰਚ (ਸਚਦੇਵਾ) ਸਰਕਾਰੀ ਐਲੀਮੈਂਟਰੀ ਸਕੂਲ (ਪੀ.ਆਰ.ਆਈ) ਢੰਡੋਵਾਲ ਦਾ ਮੰਗਲਵਾਰ ਨੂੰ ਪਹਿਲੀ ਤੋਂ ਪੰਜਵੀਂ ਜਮਾਤ ਤੱਕ ਦਾ ਸਲਾਨਾ ਨਤੀਜਾ ਐਲਾਨਿਆ ਗਿਆ । ਇਸ ਮੌਕੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਸਵੇਰ ਸਮੇਂ ਸਕੂਲ ਕੈਂਪਸ ‘ਚ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ, ਉਪਰੰਤ ਸਕੂਲ ਮੁੱਖੀ ਗੁਰਪ੍ਰੀਤ ਸਿੰਘ ਜੱਸਲ ਦੀ ਅਗਵਾਈ ‘ਚ ਸਮਾਗਮ ਕਰਵਾਇਆ ਗਿਆ । ਇਸ ਮੌਕੇ ਸ਼੍ਰੀਮਤੀ ਪਰਜਿੰਦਰ ਕੌਰ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸ਼ਾਹਕੋਟ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦ ਕਿ ਢੰਡੋਵਾਲ ਵੈਲਫੇਅਰ ਔਰਗੇਨਾਇਜੇਸ਼ਨ ਢੰਡੋਵਾਲ ਦੇ ਪ੍ਰਧਾਨ ਸੁਰਿੰਦਰਜੀਤ ਸਿੰਘ ਚੱਠਾ ਅਤੇ ਪਿੰਡ ਦੇ ਸਰਪੰਚ ਬਲਦੇਵ ਸਿੰਘ ਚੱਠਾ ਵਿਸੇਸ਼ ਮਹਿਮਾਨ ਵਜੋਂ ਸ਼ਾਮਲ ਹੋਏ । ਇਸ ਮੌਕੇ ਸਮਾਗਮ ਦੀ ਸ਼ੁਰੂਆਤ ਬੀ.ਪੀ.ਈ.ਓ ਸ਼ਾਹਕੋਟ ਮੈਡਮ ਪਰਜਿੰਦਰ ਕੌਰ ਨੇ ਰੀਬਨ ਕੱਟ ਕੇ ਕੀਤੀ । ਇਸ ਮੌਕੇ ਉਨ•ਾਂ ਕਿਹਾ ਕਿ ਇਸ ਸਕੂਲ ਦੇ ਸਟਾਫ ਦੀ ਮਿਹਨਤ ਸਦਕਾ, ਇਸ ਸਕੂਲ ਦੇ ਬੱਚੇ ਹਰ ਸਾਲ ਸੂਬੇ ਅਤੇ ਜਿਲ•ੇ ਵਿੱਚ ਚੰਗਾ ਨਾਮ ਖੱਟਦੇ ਹਨ । ਇਸ ਸਕੂਲ ਦੀ ਸੁੰਦਰ ਦਿੱਖ ਇਲਾਕੇ ਦੇ ਸਭ ਸਕੂਲਾਂ ਨਾਲੋਂ ਵੱਖਰੀ ਹੈ, ਜੋ ਕਿ ਸਕੂਲ ਸਟਾਫ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਦਾ ਸਿੱਟਾ ਹੈ । ਇਸ ਮੌਕੇ ਸਲਾਨਾ ਇਮਤਿਹਾਨਾਂ ‘ਚੋ ਪਹਿਲੀ ਤੋਂ ਪੰਜਵੀਂ ਜਮਾਤ ਦੇ ਪਹਿਲੇ ਤਿੰਨ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਯਾਦਗਾਰੀ ਚਿੰਨ• ਭੇਂਟ ਕਰਕੇ ਸਨਮਾਨਤ ਕੀਤਾ ਗਿਆ । ਇਸ ਤੋਂ ਇਲਾਵਾ ਢੰਡੋਵਾਲ ਵੈਲਫੇਅਰ ਔਰਗੇਨਾਈਜੇਸ਼ਨ ਢੰਡੋਵਾਲ ਦੇ ਪ੍ਰਧਾਨ ਸੁਰਿੰਦਰਜੀਤ ਸਿੰਘ ਚੱਠਾ ਨੂੰ ਸਕੂਲ ਵਿੱਚ ਬੱਚਿਆ ਦੀ ਪੜ•ਾਈ ਨਾਲ ਸਬੰਧਤ ਤਿਆਰ ਕਰਵਾਏ ਗਏ ਵਿਸ਼ੇਸ਼ ਕਮਰਿਆਂ ਲਈ ਸਹਿਯੋਗ ਦੇਣ ‘ਤੇ ਵਿਸ਼ੇਸ਼ ਤੌਰ ‘ਤੇ ਸਨਮਾਨਤ ਕੀਤਾ ਗਿਆ । ਸਮਾਗਮ ਦੇ ਅੰਤ ਵਿੱਚ ਪ੍ਰਬੰਧਕ ਕਮੇਟੀ ਵੱਲੋਂ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨਾਂ ਨੂੰ ਵੀ ਸਨਮਾਨਤ ਕੀਤਾ ਗਿਆ । ਇਸ ਮੌਕੇ ਹੋਰਨਾਂ ਤੋਂ ਇਲਾਵਾ ਸਕੂਲ ਮੁੱਖੀ ਗੁਰਪ੍ਰੀਤ ਸਿੰਘ ਜੱਸਲ, ਢੰਡੋਵਾਲ ਵੈਲਫੇਅਰ ਔਰਗੇਨਾਈਜੇਸ਼ਨ ਢੰਡੋਵਾਲ ਦੇ ਪ੍ਰਧਾਨ ਸੁਰਿੰਦਰਜੀਤ ਸਿੰਘ ਚੱਠਾ, ਸਰਪੰਚ ਬਲਦੇਵ ਸਿੰਘ ਚੱਠਾ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਹਾਰ ਸਿੰਘ ਚੱਠਾ, ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਕੁਲਦੀਪ ਸਿੰਘ, ਵਾਈਸ ਚੇਅਰਮੈਨ ਜਰਨੈਲ ਸਿੰਘ, ਅਮਰੀਕ ਸਿੰਘ, ਪਹਿਲਵਾਨ ਨਛੱਤਰ ਸਿੰਘ ਸੱਤੀ, ਬਲਕਾਰ ਸਿੰਘ, ਮਲਕੀਤ ਸਿੰਘ ਸ਼ਾਹ, ਪਹਿਲਵਾਨ ਜੋਗਿੰਦਰ ਸਿੰਘ ਚੱਠਾ, ਰੁਪਿੰਦਰ ਕੌਰ, ਗੁਰਜਿੰਦਰ ਕੌਰ, ਰੁਪਾਲੀ ਗੁਪਤਾ, ਅਰਚਨਾ ਸੈਨੀ, ਪ੍ਰਭਜੋਤ ਕੌਰ ਆਦਿ ਹਾਜ਼ਰ ਸਨ ।


ਸਰਕਾਰੀ ਐਲੀਮੈਂਟਰੀ ਸਕੂਲ (ਪੀ.ਆਰ.ਆਈ) ਢੰਡੋਵਾਲ ਸਲਾਨਾ ਦਿਵਸ ਮੌਕੇ ਪੜ•ਾਈ ਵਿੱਚ ਮੱਲ•ਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਤ ਕਰਦੇ ਸਟਾਫ ਮੈਂਬਰ ਅਤੇ ਹੋਰ । ਨਾਲ ਮੁੱਖ ਮਹਿਮਾਨ ਬੀ.ਪੀ.ਈ.ਓ ਪਰਜਿੰਦਰ ਕੌਰ ਨੂੰ ਸਨਮਾਨਤ ਕਰਦੇ ਸਰਪੰਚ ਬਲਦੇਵ ਸਿੰਘ ਚੱਠਾ, ਸੁਰਿੰਦਰਜੀਤ ਸਿੰਘ ਚੱਠਾ ਅਤੇ ਹੋਰ ।

 

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger