ਫਾਇਲਾਂ ਵਿੱਚੋਂ ਇਨਸਾਫ ਨਹੀਂ ਲੱਭਿਆ ਜਾ ਸਕਦਾ, ਸਗੋਂ ਲੋਕਾਂ ਵਿੱਚ ਵਿਚਰ ਕੇ ਉਹਨਾਂ ਦੇ ਦਰਦ ਨੂੰ ਜਾਣ ਕੇ ਹੀ ਇਨਸਾਫ ਦਿੱਤਾ ਜਾ ਸਕਦਾ ਹੈ-ਕੇ.ਕੇ.ਸਿੰਗਲਾ

Tuesday, March 26, 20130 comments


( ਸਤਪਾਲ  ਸੋਨੀ  )  ਲੁਧਿਆਣਾ, 26 ਮਾਰਚ-ਫਾਇਲਾਂ ਵਿੱਚੋਂ ਇਨਸਾਫ ਨਹੀਂ ਲੱਭਿਆ ਜਾ ਸਕਦਾ, ਸਗੋਂ ਆਮ ਲੋਕਾਂ ਵਿੱਚ ਵਿਚਰ ਕੇ ਉਹਨਾਂ ਦੇ ਦੁੱਖ ਅਤੇ ਤਕਲੀਫਾਂ ਨੂੰ ਜਾਣ ਕੇ ਹੀ ਇਨਸਾਫ ਦਿੱਤਾ ਜਾ ਸਕਦਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ੍ਰੀ ਕੇ.ਕੇ. ਸਿੰਗਲਾ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਲੁਧਿਆਣਾ ਨੇ ਅੱਜ ਇੱਥੋ 40 ਕਿਲੋਮੀਟਰ ਦੂਰ ਪਿੰਡ ਹਲਵਾਰਾ ਵਿਖੇ ਲਗਾਏ ਗਏ ਪੈਨਸ਼ਨ ਮੇਲੇ ਵਿੱਚ ਸ਼ਾਮਲ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕੀਤਾ। ਉਹਨਾਂ ਦੱਸਿਆ ਕਿ ਕਾਨੂੰਨ ਅਤੇ ਸਾਰੀਆਂ ਸਕੀਮਾਂ ਦਾ ਲਾਭ ਤਾਂ ਹੀ ਲਿਆ ਜਾ ਸਕਦਾ ਹੈ, ਜੇਕਰ ਦੇਸ਼ ਦੇ ਹਰ ਨਾਗਰਿਕ ਨੂੰ ਇਹਨਾਂ ਦੀ ਜਾਣਕਾਰੀ ਹੋਵੇ। ਸ੍ਰੀ ਸਿੰਗਲਾ ਨੇ ਦੱਸਿਆ ਕਿ ਸ੍ਰੀ ਜਸਬੀਰ ਸਿੰਘ ਮਾਨਯੋਗ ਜੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ ਅਤੇ ਕਾਰਜ਼ਕਾਰੀ ਚੇਅਰਮੈਨ, ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਚੰਡੀਗੜ• ਦੀਆਂ ਹਦਾਇਤਾਂ ਅਨੁਸਾਰ ਭਵਿੱਖ ਵਿੱਚ ਅਜਿਹੇ ਪੈਨਸ਼ਨ ਮੇਲੇ/ਜਨਰਲ ਸਰਵਿਸ ਮੇਲੇ ਵੱਧ ਤੋਂ ਵੱਧ ਲਗਾਏ ਜਾਣਗੇ। ਉਹਨਾਂ ਦੱਸਿਆ ਕਿ ਮਾਨਯੋਗ ਸੁਪਰੀਮ ਕੋਰਟ ਅਤੇ ਮਾਨਯੋਗ ਹਾਈਕੋਰਟ ਨੇ ਇਹ ਮਹਿਸੂਸ ਕੀਤਾ ਕਿ ਸਰਕਾਰਾਂ ਵੱਲੋਂ ਅਤੇ ਕੋਰਟਾਂ ਵੱਲੋਂ ਜੋ ਸਕੀਮਾਂ ਗਰੀਬ ਵਰਗ ਦੇ ਲੋਕਾਂ ਦੀ ਭਲਾਈ ਅਤੇ ਬਿਹਤਰ ਜੀਵਨ ਲਈ ਬਣਾਈਆਂ ਜਾਂਦੀਆਂ ਹਨ, ਉਹ ਜਰੂਰਤਮੰਦ ਲੋਕਾਂ ਤੱਕ ਨਹੀਂ ਪਹੁੰਚਦੀਆਂ ਹਨ। ਉਹਨਾਂ ਦੱਸਿਆ ਕਿ ਇਹਨਾਂ ਸਕੀਮਾਂ ਅਤੇ ਕਾਨੂੰਨਾਂ ਦੀ ਜਾਣਕਾਰੀ ਆਮ ਲੋਕਾਂ ਤੱਕ ਪਹੁੰਚਾਉਣ ਲਈ ਇਹਨਾਂ ਸਕੀਮਾਂ ਦਾ ਫੈਲਾਅ ਬਹੁਤ ਜਰੂਰੀ ਹੈ। ਉਹਨਾਂ ਕਿਹਾ ਕਿ ਆਮ ਲੋਕਾਂ ਵਿੱਚ ਜਾਗਰੂਕਤਾ ਦੀ ਘਾਟ ਹੋਣ ਕਾਰਨ ਹੀ ਇਹਨਾਂ ਸਕੀਮਾਂ ਦਾ ਲੋਕ ਪੂਰੀ ਤਰ•ਾਂ ਲਾਭ ਨਹੀ ਉਠਾ ਸਕਦੇ। ਉਹਨਾਂ ਕਿਹਾ ਕਿ ਇਹਨਾਂ ਸਕੀਮਾਂ ਨੂੰ ਪੂਰੀ ਤਰ•ਾਂ ਨਾਲ ਗਰੀਬ ਵਰਗ ਤੱਕ ਪਹੁੰਚਾਉਣਾ ਸਾਡੀ ਡਿਊਟੀ ਹੀ ਨਹੀਂ ਬਣਦੀ, ਸਗੋਂ ਸਾਡਾ ਇਹ ਫਰਜ਼ ਵੀ ਬਣਦਾ ਹੈ। ਸ੍ਰੀ ਸਿੰਗਲਾ ਨੇ ਦੱਸਿਆ ਕਿ ਅੱਜ ਦੇ ਇਸ ਪੈਨਸ਼ਨ ਮੇਲੇ ਵਿੱਚ ਸਮਾਜਿਕ ਸੁਰੱਖਿਆ ਵਿਭਾਗ, ਚਾਇਲਡ ਡਿਵੈਲਪਮੈਂਟ ਵਿਭਾਗ ਅਤੇ ਹੋਰ ਸਬੰਧਤ ਵਿਭਾਗਾਂ ਵੱਲੋਂ ਸਾਂਝੇ ਤੌਰ ਤੇ ਲਗਾਏ ਕੈਂਪ ਵਿੱਚ ਮੌਕੇ ਤੇ ਹਾਜ਼ਰ ਵਿਅਕਤੀਆਂ ਵਿੱਚੋਂ 100 ਵਿਆਕਤੀਆਂ ਨੂੰ ਪੈਨਸ਼ਨ ਲਗਾਈ ਗਈ ਅਤੇ 40-50 ਹੋਰ ਵਿਅਕਤੀਆਂ ਦੇ ਪੈਨਸ਼ਨਾਂ ਦੇ ਕਾਗਜਾਤ ਚੈਕ ਕਰਕੇ ਮਨਜੂਰ ਕਰ ਲਏ ਗਏ, ਜਿਨ•ਾਂ ਨੂੰ ਜਲਦੀ ਹੀ ਪੈਨਸ਼ਨ ਲਗ ਜਾਵੇਗੀ। ਇਸ ਮੇਲੇ ਵਿੱਚ ਸ਼ਾਮਲ ਲੋਕਾਂ ਨੂੰ ਸਕੀਮਾਂ ਅਤੇ ਕਾਨੂੰਨਾਂ ਦੀ ਜਾਣਕਾਰੀ ਦਿੰਦਿਆਂ ਸ੍ਰੀ ਸਿੰਗਲਾ ਨੇ ਦੱਸਿਆ ਕਿ ਜਿਸ ਵਿਅਕਤੀ ਦੀ ਸਲਾਨਾ ਆਮਦਨ ਇੱਕ ਲੱਖ ਰੁਪਏ ਤੋਂ ਘੱਟ ਹੈ, ਅਨੁਸੂਚਿਤ ਜਾਤੀ, ਅਨੁਸੂਚਿਤ ਕਬੀਲੇ ਦਾ ਮੈਂਬਰ, ਵੱਡੀ ਮੁਸੀਬਤ/ਕੁਦਰਤੀ ਆਫਤ ਦਾ ਮਾਰੇ ਵਿਅਕਤੀ, ਬੇਗਾਰ ਦਾ ਮਾਰਿਆ, ਇਸਤਰੀ, ਬੱਚਾ, ਮਾਨਸਿਕ ਰੋਗੀ/ਅਪੰਗ, ਉਦਯੋਗਿਕ ਕਾਮੇ ਅਤੇ ਹਿਰਾਸਤ ਵਿੱਚ ਵਿਅਕਤੀ ਮੁਫਤ ਕਾਨੂੰਨੀ ਸਹਾਇਤਾ ਲੈਣ ਦੇ ਹੱਕਦਾਰ ਹਨ। ਉਹਨਾਂ ਦੱਸਿਆ ਕਿ ਮੁਫਤ ਕਾਨੂੰਨੀ ਸਹਾਇਤਾ ਲੈਣ ਲਈ ਆਪਣੀ ਦਰਖਾਸਤ ਮੈਂਬਰ ਸਕੱਤਰ, ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਚੰਡੀਗੜ•, ਜਿਲਾ/ਉਪ-ਮੰਡਲ ਪੱਧਰ ਤੇ ਜਿਲਾ ਅਤੇ ਸੈਜੱਜ, ਸਿਵਲ ਜੱਜ (ਸੀਨੀਅਰ ਡਵੀਜ਼ਨ), ਵਧੀਕ ਸਿਵਲ ਜੱਜ, ਸਹਾਇਕ ਜਿਲਾ ਅਟਾਰਨੀ (ਕਾਨੂੰਨੀ ਸੇਵਾਵਾਂ) ਦੇ ਦਫਤਰ ਵਿਖੇ ਜਾਂ ਫਰੰਟ ਆਫਿਸ ਜਾਂ ਲੀਗਲ ਏਡ ਕਲੀਨਕ/ਲੀਗਲ ਲਿਟਰੇਸੀ ਕਲੱਬ ਵਿਖੇ ਦਿੱਤੀ ਜਾ ਸਕਦੀ ਹੈ। ਇਸ ਮੌਕੇ ਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਪੈਫਲੈਂਟ ਵੀ ਵੰਡੇ ਗਏ।ਇਸ ਮੌਕੇ ਤੇ ਸ੍ਰੀਮਤੀ ਇੰਦਰਪ੍ਰੀਤ ਕੌਰ ਕਾਹਲੋ ਜਿਲਾ ਸਮਾਜਿਕ ਸੁਰੱਖਿਆ ਅਫਸਰ ਨੇ ਹਾਜ਼ਰ ਲੋਕਾਂ ਨੂੰ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਦੀ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਇਸ ਮੌਕੇ ਤੇ ਪਹੁੰਚੇ ਇੱਕ ਵਿਆਕਤੀ ਸ੍ਰੀ ਪੂਰਨ ਸਿੰਘ ਨੇ ਦੱਸਿਆ ਕਿ ਉਹ ਗਰੀਬ ਹੈ ਅਤੇ ਅੱਖਾਂ ਤੋਂ ਵੀ ਦਿਖਾਈ ਨਹੀਂ ਦਿੰਦਾ, ਜਿਲਾ ਸਮਾਜਿਕ ਸੁਰੱਖਿਆ ਅਫਸਰ ਵੱਲੋਂ ਉਸ ਵਿਅਕਤੀ ਦੇ ਪੈਨਸ਼ਨ ਦੇ ਫਾਰਮ ਭਰ ਕੇ ਮੌਕੇ ਤੇ ਹੀ ਪੈਨਸ਼ਨ ਲਗਾਈ ਗਈ। ਇਸ ਮੇਲੇ ਵਿੱਚ ਹੋਰਨਾਂ ਤੋਂ ਇਲਾਵਾ ਸ੍ਰੀਮਤੀ ਇੰਦਰਪ੍ਰੀਤ ਕੌਰ ਕਾਹਲੋ ਜਿਲਾ ਸਮਾਜਿਕ ਸੁਰੱਖਿਆ ਅਫਸਰ, ਸ੍ਰੀਮਤੀ ਰੁਪਿੰਦਰ ਕੌਰ ਜਿਲਾ ਪ੍ਰੋਗਰਾਮ ਅਫਸਰ, ਮੈਡਮ ਰਵਿੰਦਰਪਾਲ ਕੌਰ ਸੁਧਾਰ, ਅਨੂਪਪ੍ਰੀਯਾ ਸਿੰਘ ਸੀ.ਡੀ.ਪੀ.ਓ. ਰਾਏਕੋਟ,ਮੈਡਮ ਹਰਵਿੰਦਰ ਕੌਰ ਸੀ.ਡੀ.ਪੀ.ਓ. ਜਗਰਾਓ, ਆਂਗਨਵਾੜੀ ਵਰਕਰਾਂ ਤੋਂ ਇਲਾਵਾ ਆਸ-ਪਾਸ ਪਿੰਡ ਦੇ ਕਰੀਬ 500 ਲੋਕਾਂ ਨੇ ਭਾਗ ਲਿਆ 

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger