ਇਕ ਦਿਨਾਂ ਮੁਫ਼ਤ ਨਿਊਰੋਥੈਰੇਪੀ ਕੈਂਪ ਲਗਾਇਆ

Tuesday, March 26, 20130 comments


( ਸਤਪਾਲ  ਸੋਨੀ  )  ਲੁਧਿਆਣਾ, 26 ਮਾਰਚ -:ਅੱਜ ਸਥਾਨਕ ਸ਼ਹਿਰ ਦੇ ਗੁਰਦੁਆਰਾ ਸ਼੍ਰੀ ਸਿੰਘ ਸਭਾ ਮਾਡਲ ਟਾਊਨ ਐਕਸਟੇਂਸ਼ਨ ਵਿਖੇ ਇਕ ਦਿਨਾਂ ਮੁਫ਼ਤ ਨਿਊਰੋਥੈਰੇਪੀ ਕੈਂਪ ਪੰਜਾਬ ਪ੍ਰਧਾਨ ਪ੍ਰਵੀਨ ਕੁਮਾਰ ਮਲਿਕ ਦੀ ਅਗਵਾਈ ਵਿੱਚ ਲਗਾਇਆ ਗਿਆ ਜਿਸ ਵਿੱਚ ਹਰ ਮਨੁੱਖ ਨੂੰ ਸਰਵਾਇਕਲ, ਕਮਰਦਰਦ, ਜੋੜਾਂ ਦਾ ਦਰਦ, ਸ਼ੂਗਰ, ਬਲੱਡ ਸ਼ੂਗਰ, ਮੰਧਬੁੱਧੀ ਬੱਚੇ, ਗੋਡਿਆ ਦਾ ਦਰਦ ਅਤੇ ਔਰਤਾਂ ਦੀ ਸਾਰੀ ਬੀਮਾਰਿਆਂ ਦਾ ਸਫ਼ਲ ਇਲਾਜ ਬਿਨ•ਾਂ ਦਵਾਈ ਤੋਂ ਬਲੱਡ ਸਰਕੁਲੇਸ਼ਨ ਨੂੰ ਠੀਕ ਕਰਕੇ ਕੀਤਾ ਗਿਆ। ਇਹ ਕੈਂਪ ਸਵੇਰੇ 9.00 ਤੋਂ ਦੁਪਹਿਰ 2.00 ਵਜੇ ਤੱਕ ਲਗਾਇਆ ਗਿਆ।  ਇਸ ਮੌਕੇ ਭਾਵਾਧਸ ਦੇ ਰਾਸ਼ਟਰੀ ਸੰਚਾਲਕ ਵੀਰ ਸ਼੍ਰੇਸ਼ਠ ਨਰੇਸ਼ ਧੀਂਗਾਨ ਜੀ ਪਹੁੰਚੇ। ਉਹਨਾਂ ਸਮਾਜ ਭਲਾਈ ਲਈ ਕੀਤੇ ਇਸ ਕਾਰਜ ਦੀ ਪ੍ਰਸ਼ੰਸਾਂ ਕੀਤੀ।  ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ.ਸੰਦੀਪ ਸਿੰਘ, ਗੁਰਜੀਤ ਸਿੰਘ, ਜਸਪ੍ਰੀਤ ਸਿੰਘ, ਅਮਰਿੰਦਰ ਸਿੰਘ, ਪ੍ਰਵੀਨ ਕੁਮਾਰ ਮਲਿਕ, ਕਰਮਜੀਤ ਸਿੰਘ, ਵਿਜੇ ਗੁਪਤਾ, ਰੋਬਿਨ ਸੂਦ, ਐਸ.ਪੀ. ਯਾਦਵ, ਰਾਜਨ ਸ਼ਰਮਾ, ਜਸਪਾਲ ਸਿੰਘ, ਸੰਜੀਵ ਬੇਦੀ, ਰਾਮ ਸਰੂਪ, ਜਗਮੋਨਹ, ਸ਼ਮਸ਼ੇਰ ਸਿੰਘ, ਮਨੋਜ, ਭਰਪੂਰ ਸਿੰਘ ਆਦਿ ਹਾਜ਼ਰ ਸਨ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger