ਇੱਕ-ਇੱਕ ਲੱਖ ਰੁਪਏ ਦੇ ਮਾਨਸਾ ਕਚਿਹਰੀਆਂ ਵਿੱਚ ਚੈਕ ਲੈਣ ਆਏ ਪਿੰਡ ਮੂਸਾ ਦੋ ਪੀੜਤ ਪਰਿਵਾਰਾਂ ਵੱਲੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਵਿੱਚ ਉਦੋਂ ਸਰਕਾਰ ਦੀ ਮੁਰਦਾਬਾਦ ਕਰ ਦਿੱਤੀ।

Friday, March 29, 20130 comments

ਮਾਨਸਾ29ਮਾਰਚ(ਸਫਲਸੋਚ) ਕਿਸਾਨ ਜਥੇਬੰਦੀਆਂ ਦੇ ਸੰਘਰਸ਼ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਕਰਜਿਆਂ ਅਤੇ ਆਰਥਿਕ ਤੰਗੀਆਂ ਕਾਰਨ ਖੁਦਕੁਸ਼ੀਆਂ ਕਰ ਗਏ ਕਿਸਾਨਾਂ, ਮਜਦੂਰਾਂ ਦੇ ਵਾਰਿਸਾਂ ਨੂੰ  ਆਰਥਿਕ ਸਹਾਇਤਾ ਵਾਸਤੇ ਜਾਰੀ ਕੀਤੇ ਇੱਕ-ਇੱਕ ਲੱਖ ਰੁਪਏ ਦੇ ਮਾਨਸਾ ਕਚਿਹਰੀਆਂ ਵਿੱਚ  ਚੈਕ ਲੈਣ ਆਏ ਪਿੰਡ ਮੂਸਾ ਦੋ ਪੀੜਤ ਪਰਿਵਾਰਾਂ ਵੱਲੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਵਿੱਚ ਉਦੋਂ ਸਰਕਾਰ ਦੀ ਮੁਰਦਾਬਾਦ ਕਰ ਦਿੱਤੀ। ਜਦੋਂ ਉਹਨਾਂ ਨੂੰ ਮੁਆਵਜੇ ਦੇ ਚੈਕ ਦੇਣ ਵਿੱਚ ਖੱਜਲ ਖੁਆਰ ਕੀਤਾ ਜਾ ਰਿਹਾ ਸੀ।  ਇਸ ਮੌਕੇ ਪਹੁੰਚੇ ਜਥੇਬੰਦੀ ਦੇ ਜਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਭਾਵੇਂ ਜਥੇਬੰਦੀਆਂ ਆਰਥਿਕ ਸਹਾਇਤਾ ਪੰਜ ਲੱਖ ਰੁਪਏ ਤੱਕ ਮੰਗ ਰਹੀਆਂ ਹਨ ਪਰ ਸੰਘਰਸ਼ਾਂ ਕਰਕੇ ਜੋ ਸਰਕਾਰ ਨੇ ਸਹਾਇਤਾ ਭ੍ਯੇਜੀ ਹੈ ਉਸਦੀ ਵੰਡ-ਵੰਡਾਈ ਸਮੇਂ ਜਿਲ੍ਹੇ ਨਾਲ ਸਬੰਧਤ ਰਾਜ ਕਰਤਾ ਪਾਰਟੀ ਦੇ ਸੀਨੀਅਰ ਆਗੂ ਰਾਜਨੀਤੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮਾਨਸਾ ਜਿਲ੍ਹਾ ਕਚਿਹਰੀਆਂ ਵਿੱਚ ਕੁਝ ਦਿਨਾਂ ਤੋਂ ਪੀੜਤ ਪਰਿਵਾਰਾਂ ਨੂੰ ਬਿਨ੍ਹਾਂ ਕਿਸੇ ਵਿਤਕਰੇ ਤੋਂ ਚੈਕ ਦਿੱਤੇ ਜਾ ਰਹੇ ਸਨ ਪਰ ਅੱਜ ਅਚਾਨਕ ਅਫ਼ਸਰਾਂ ਨੇ ਇਹ ਕਹਿ ਕੇ ਪੀੜਤ ਪਰਿਵਾਰਾਂ ਨੂੰ ਵਾਪਸ ਭੇਜਣ ਦੀ ਕੋਸ਼ਿਸ਼ ਕੀਤੀ ਕਿ ਉਹਨਾਂ ਦੇ ਚੈਕ ਉਹਨਾਂ ਦੇ ਪਿੰਡ ਵਿੱਚ ਜਾ ਕੇ ਇੱਕ ਸੀਨੀਅਰ ਲੀਡਰ ਵੰਡੇਗਾ। ਕਿਸਾਨ ਆਗੂ ਨੇ ਦੋਸ਼ ਲਗਾਇਆ ਕਿ ਅਜਿਹਾ ਕਰਕੇ ਰਾਜ ਸੱਤਾ ਚਲਾ ਰਹੇ ਲੀਡਰ ਪੀੜਤ ਪਰਿਵਾਰਾਂ ਦੇ ਜਖਮਾਂ ਤੇ ਲੂਣ ਛਿੜਕ ਰਹੇ ਹਨ। ਉਹਨਾਂ ਨੂੰ ਹੋਰ ਮਾਨਸਿਕ ਪੀੜਾਂ ਦੇ ਰਹੇ ਹਨ। ਇਸ ਮੌਕੇ ਕਾਫੀ ਸਮੇਂ ਤੱਕ ਪੀੜਤ ਪਰਿਵਾਰ ਤੇ ਕਿਸਾਨ ਆਗੂ ਐਸ.ਡੀ.ਐਮ. ਦਫਤਰ ਮਾਨਸਾ ਅੱਗੇ ਬੈਠੇ ਰਹੇ ਜਿਸ ਤੋਂ ਬਾਅਦ ਦੋ ਪਰਿਵਾਰਾਂ ਨੂੰ ਅਧਿਕਾਰੀਆਂ ਨੇ ਮੁਆਵਜੇ ਦੇ ਚੈਕ ਦੇ ਦਿੱਤੇ। ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਪੀੜਤ ਪਰਿਵਾਰਾਂ ਨੂੰ ਆਰਥਿਕ ਸਹਾਇਤਾ ਚੈਕ ਦੇਣ ਵਿੱਚ ਇਸ ਤਰ੍ਹਾਂ ਦੀ ਸਮੱਸਿਆ ਜਾਣ-ਬੁਝ ਕੇ ਫਿਰ ਖੜੀ ਕੀਤੀ ਤਾਂ ਅੰਦੋਲਨ ਤੋਂ ਗੁਰੇਜ ਨਹੀਂ ਕੀਤਾ ਜਾਵੇਗਾ। ਇਸ ਮੌਕੇ ਮੇਜਰ ਸਿੰਘ ਅਕਲੀਆ, ਗੁਰਦਿਆਲ ਸਿੰਘ ਮੂਸਾ, ਭੋਲਾ ਸਿੰਘ ਮੂਸਾ, ਗੁਰਜੰਟ ਸਿੰਘ ਮੂਸਾ ਵੀ ਆਦਿ ਹਾਜ਼ਰ ਸਨ।
Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger