ਲੜਕੀਆਂ ਨੂੰ ਜਾਗਰੂਕ ਕਰਨ ਲਈ ਕਾਲਜ ਪੱਧਰ ’ਤੇ ਸੈਮੀਨਾਰ ਹੋਣਗੇ: ਰਮਿੰਦਰ ਕੌਰ

Friday, March 29, 20130 comments

 ਲੁਧਿਆਣਾ, 29 ਮਾਰਚ ( ਸਤਪਾਲ  ਸੋਨੀ )-ਮੌਜੂਦਾ ਸਮੇਂ ’ਚ ਰੋਜ਼ਾਨਾ ਵੱਧ ਰਹੇ ਲੜਕੀਆਂ ’ਤੇ ਅਤਿਆਚਾਰਾਂ ਦੇ ਮੱਦੇਨਜ਼ਰ ਲੁਧਿਆਣਾ ਵਿਚ ਲੜਕੀਆਂ ਨੂੰ ਉਨ•ਾਂ ਦੇ ਅਧਿਕਾਰਾਂ ਪ੍ਰਤੀ ਜਾਗਰੂਕ ਕਰਨ ਲਈ ਕਾਲਜ ਪੱਧਰ ’ਤੇ ਖਾਸ ਸੈਮੀਨਾਰਾਂ ਦਾ ਆਯੋਜਨ ਕੀਤਾ ਜਾਵੇਗਾ। ਆਈ.ਐਚ.ਆਰ.ਓ. ਇੰਡੀਆ ਦੀ ਜ਼ਿਲ•ਾ ਮਹਿਲਾ ਇਕਾਈ ਦੀ ਪ੍ਰਧਾਨ ਰਮਿੰਦਰ ਕੌਰ ਨੇ ਦੱਸਿਆ ਕਿ ਕਾਲਜਾਂ ਦੇ ਅਗਲੇ ਸੈਸ਼ਨ ਤੋਂ ਜ਼ਿਲ•ੇ ਭਰ ਦੇ ਵੱਖ ਵੱਖ ਮਹਿਲਾ ਕਾਲਜਾਂ ਵਿਚ ਵਿਸ਼ੇਸ਼ ਸੈਮੀਨਾਰ ਅਤੇ ਕੈਂਪ ਆਯੋਜਿਤ ਕਰਕੇ ਲੜਕੀਆਂ ਨੂੰ ਆਤਮ ਰੱਖਿਆ ਲਈ ਅਤੇ ਉਨ•ਾਂ ਨੂੰ ਉਨ•ਾਂ ਦੇ ਅਧਿਕਾਰਾਂ ਪ੍ਰਤੀ ਜਾਣਕਾਰੀ ਦੇਣ ਲਈ ਸੀਰੀਜ ਸ਼ੁਰੂ ਕੀਤੀ ਜਾਵੇਗੀ।ਇਨਾਂ ਸੈਮੀਨਾਰਾਂ ਵਿਚ ਮਾਹਿਰ ਵੱਖ ਵੱਖ ਤਰ•ਾਂ ਦੀਆਂ ਜਾਣਕਾਰੀਆਂ ਮੁਹਈਆ ਕਰਵਾਉਣਗੇ, ਜਿਨ•ਾਂ ਵਿਚ ਵੱਖ ਵੱਖ ਗੈਰ ਸਰਕਾਰੀ ਸੰਗਠਨਾਂ ਦੇ ਮਾਹਿਰ, ਵੱਖ ਵੱਖ ਮਹਿਲਾ ਸੰਗਠਨਾਂ ਦੀਆਂ ਮੁੱਖੀ ਅਤੇ ਪੁਲਿਸ ਵਿਭਾਗ ਦੇ ਅਧਿਕਾਰੀ ਸ਼ਾਮਿਲ ਹੋਣਗੇ। ਇਸ ਤੋਂ ਇਲਾਵਾ ਮਹਾਨਗਰ ਵਿਚ ਇਕ ਹਾਫ ਮੈਰਾਥਨ ਦਾ ਵੀ ਆਯੋਜਨ ਕੀਤਾ ਜਾਵੇਗਾ, ਜਿਸ ਵਿਚ ਵੱਖ ਵੱਖ ਕਾਲਜਾਂ ਦੀਆਂ ਵਿਦਿਆਰਥਣਾ ਅਤੇ ਮਹਿਲਾ ਸੰਗਠਨਾਂ ਦੀਆਂ ਮੈਂਬਰਾਨ ਹਿੱਸਾ ਲੈਣਗੀਆਂ। ਇਸ ਮੈਰਾਥਨ ਦਾ ਮੁੱਖ ਉਦੇਸ਼ ਯੁਵਾ ਲੜਕੀਆਂ ਨੂੰ ਆਤਮ ਸੁਰਖਿਆ ਪ੍ਰਤੀ ਜਾਗਰੂਕ ਕਰਨਾ ਹੋਵੇਗਾ। ਉਨ•ਾਂ ਦੱਸਿਆ ਕਿ ਜੁਲਾਈ ਮਹੀਨੇ ਵਿਚ ਇਕ ਕਰਾਟੇ ਕੈਂਪ ਦਾ ਵੀ ਆਯੋਜਨ ਕੀਤਾ ਜਾਵੇਗਾ, ਜਿਸ ਵਿਚ ਲੜਕੀਆਂ ਨੂੰ ਆਤਮ ਸੁਰਖਿਆ ਲਈ ਕਰਾਟੇ ਦੀ ਟ੍ਰੇਨਿੰਗ ਦਿੱਤੀ ਜਾਵੇਗੀ।

ਇਸ ਤੋਂ ਇਲਾਵਾ ਸੰਗਠਨ ਵਲੋਂ ਅਗਲੇ ਮਹੀਨੇ ਤੋਂ ਮਹਾਨਗਰ ਦੇ ਵੱਖ ਵੱਖ ਖੇਤਰਾਂ ਵਿਚ ਮਹੀਨਾਵਾਰ ਦਰਬਾਰ ਵੀ ਲਗਾਏ ਜਾਣਗੇ, ਜਿਨ•ਾਂ ਵਿਚ ਪ੍ਰਭਾਵਿਤ ਮਹਿਲਾਵਾਂ ਆ ਕੇ ਆਪਣੀ ਗੱਲ ਬਿਨਾਂ ਝਿੱਝਕ ਕਹਿ ਸਕਣਗੀਆਂ ਅਤੇ ਕੋਸ਼ਿਸ਼ ਕੀਤੀ ਜਾਵੇਗੀ ਕਿ ਉਨ•ਾਂ ਦੀਆਂ ਸਮਸਿਆਵਾਂ ਦਾ ਹਲ ਮਾਹਿਰਾਂ ਦੀ ਮੌਜੂਦਗੀ ਵਿਚ ਮੌਕੇ ’ਤੇ ਹੀ ਕੱਢ ਲਿਆ ਜਾਵੇ।

 



Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger