ਲੋਕ ਮਨਾਂ ਅੰਦਰ ਚੇਤਨਤਾ ਪੈਦਾ ਕਰਨ ਸਬੰਧੀ ਪ੍ਰਭਾਵਸ਼ਾਲੀ ਵਿਚਾਰ ਚਰਚਾ

Friday, March 29, 20130 comments


ਅਮਨਦੀਪ ਦਰਦੀ, ਗੁਰੂਸਰ ਸੁਧਾਰ/ਦਸ਼ਮੇਸ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਵਿੱਚ ਬੀਰ ਰਸ ਭਰਨ ਲਈ,  ਅਧੀਨਗੀ ਦੀ ਜਿੰਦਗੀ ਜਿਉਣ ਵਾਲੇ ਲੋਕਾਂ ਨੂੰ ਹਥਿਆਰਬੰਦ ਸੰਘਰਸ਼ ਲਈ ਤਿਆਰ ਕਰਨ ਲਈ ਤੇ ਉਹਨਾਂ ਨੂੰ ਯੁੱਧ ਕਲਾ ਵਿੱਚ ਨਿਪੁੰਨ ਬਣਾਉਣ ਦੇ ਮੰਤਵ ਨਾਲ ਹੋਲਾ ਮਹੱਲਾ ਖੇਡਣ ਦੀ ਨਵੀਂ ਰਵਾਇਤ ਕਾਇਮ ਕੀਤੀ ਸੀ ਜੋ ਭਾਰਤੀ ਸੱਭਿਆਚਾਰ ਵਿੱਚ ਰੰਗਾਂ ਤੇ ਖੁਸ਼ੀਆਂ ਦੇ ਤਿਉਹਾਰ ਨਾਲ ਪ੍ਰਸਿੱਧ ਹੋ ਗਈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬੀ ਜਾਗਰਣ ਵੱਲੋਂ ਲੋਕ ਮਨਾਂ ਵਿੱਚ ਚੇਤਨਤਾ ਪੈਦਾ ਕਰਨ ਸਬੰਧੀ ਅੱਜ ਕੀਤੀ ਪ੍ਰਭਾਵਸ਼ਾਲੀ ਚਰਚਾ ਦੌਰਾਨ ਉਘੇ ਚਿੰਤਕ ਲੇਖਕ ਅਤੇ ਆਲੋਚਕ ਸ: ਭਾਗ ਸਿੰਘ ਦਰਦੀ ਨੇ ਕਰਦਿਆਂ ਕਿਹਾ ਕਿ ਆਪਣੇ ਵਿਰਸੇ ਪ੍ਰਤੀ ਜਾਗਰੂਕ ਕਰਨ ਲਈ ਖਾਲਸਾ ਪੰਥ ਦੀ ਨਿਆਰੀ ਹੋਂਦ ਨੂੰ ਦਰਸਾਉਂਦਾ ਇਹ ਕੌਮੀ ਤਿਉਹਾਰ ਸਾਂਝੀਵਾਲਤਾ ਅਤੇ ਆਪਸੀ ਸਦਭਾਵਨਾ ਦਾ ਸੁਨੇਹਾ ਦਿੰਦਾ ਹੈ। ਪੁਲਿਸ ਥਾਣਾ ਸੁਧਾਰ ਦੇ ਮੁੱਖ ਅਫਸਰ ਰਾਜੇਸ਼ ਕੁਮਾਰ ਸ਼ਰਮਾ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਦਸਮੇਸ਼ ਪਿਤਾ ਨੇ ਸੁਤੰਤਰ ਸਿੱਖ ਸੋਚ ਅਨੁਸਾਰ ਹੋਲੇ ਮਹੱਲੇ ਨੂੰ ਮਨਾਉਣ ਦਾ ਆਰੰਭ ਖਾਲਸਾ ਪੰਥ ਦੀ ਸਿਰਜਣਾ ਤੋਂ ਤੁਰੰਤ ਬਾਦ ਕੀਤਾ ਤਾਂ ਕਿ ਖੁਦ ਮੁਖਤਿਆਰ ਖਾਲਸਾ ਆਪਣੀ ਵਿਲੱਖਣ ਹੋਂਦ ਹਸਤੀ ਅਨੁਸਾਰ ਪੰਜਾਬੀ ਸੱਭਿਆਚਾਰ ਨਾਲ ਸਬੰਧਤ ਦਿਨ ਤਿਉਹਾਰ ਵਿਲੱਖਣ ਅਤੇ ਨਿਰਾਲੇ ਰੂਪ ਵਿੱਚ ਮਨਾ ਕੇ ਆਪਣੀ ਸੁਤੰਤਰ ਹੋਂਦ ਅਤੇ ਨਿਆਰੇਪਨ ਦਾ ਪ੍ਰਗਟਾਵਾ ਕਰ ਸਕੇ। ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀ ਪ੍ਰੋਜੈਕਟ ਅਫਸਰ ਸ੍ਰੀਮਤੀ ਰਵਿੰਦਰਪਾਲ ਕੋਰ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਹੋਲਾ ਸ਼ਬਦ ਡਿੱਗਿਆਂ ਢੱਠਿਆਂ ਦੇ ਅੰਦਰ ਉਤਸ਼ਾਹ ਅਤੇ ਹੁਲਾਸ ਪੈਦਾ ਕਰਦਾ ਹੈ। ਸਿੱਖਾਂ ਨੇ ਉਸ ਸਮੇਂ ਲੋਕਾਂ ਦੇ ਮਨਾਂ ਵਿੱਚ ਚੜ•ਦੀ ਕਲਾ ਅਤੇ ਸੂਰਵੀਰਤਾ ਦਾ ਜਜਬਾ ਭਰਨ ਲਈ ਅਜਿਹੇ ਬੋਲ ਪ੍ਰਚਲਿਤ ਕੀਤੇ ਜਿਹਨਾਂ ਤੋਂ ਅਜ਼ਾਦੀ ਸੁਤੰਤਰਤਾ ਦੀ ਖੁਸ਼ਬੋਈ ਆਉਂਦੀ ਹੈ ਜਿਵੇਂ ਇੱਕ ਨੂੰ ਸਵਾ ਲੱਖ ਕਹਿਣਾ, ਮੌਤ ਨੂੰ ਚੜਾਈ ਕਰਨਾ, ਤੇਗ ਨੂੰ ਤੇਗਾਂ, ਦੇਗ ਨੂੰ ਦੇਗਾਂ, ਦਸਤਾਰ ਨੂੰ ਦਸਤਾਰਾਂ, ਦਾਹੜੀ ਨੁੰ ਦਾਹੜਾ, ਇਸੇ ਤਰਾਂ• ਹੋਲੀ ਨੂੰ ਹੋਲਾ ਕਹਿਣਾ ਸਿੱਖਾਂ ਦੀ ਵਿਲੱਖਣਤਾ ਅਤੇ ਚੜ•ਦੀ ਕਲਾ ਦੀ ਭਾਵਨਾ ਦਾ ਪ੍ਰਗਟਾਵਾ ਕਰਦਾ ਹੈ।  ਪੰਜਾਬੀ ਦੀ ਪ੍ਰਸਿੱਧ ਲੋਕ ਗਾਇਕਾ ਬੀਬਾ ਰਣਜੀਤ ਕੌਰ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਅਜੋਕੇ ਸਮੇਂ ਲੋਕਾਂ ਦੇ ਮਨਾਂ ਵਿੱਚ ਤਿਉਹਾਰਾਂ ਪ੍ਰਤੀ ਚੇਤਨਤਾ ਪੈਦਾ ਕਰਨ ਲਈ ਹੋਲਾ ਮੁਹੱਲਾ ਦੀ ਮੂਲ ਭਾਵਨਾ ਨੂੰ ਉਜਾਗਰ ਕਰਨ ਦੀ ਬਹੁਤ ਵੱਡੀ ਲੋੜ ਹੈ। ਸਮਾਜ ਵਿੱਚ ਦਿਨੋਂ-ਦਿਨ ਵੱਧਦੀ ਜਾ ਰਹੀ ਨਸ਼ਿਆਂ ਦੀ ਬਿਮਾਰੀ, ਭਰੂਣ ਹੱਤਿਆ, ਵਾਤਾਵਰਨ ਪ੍ਰਦੂਸ਼ਣ ਜਿਹੀਆਂ ਸਮਾਜਿਕ ਬੁਰਾਈਆਂ ਨੂੰ ਖਤਮ ਕਰਨ ਲਈ ਸਾਨੂੰ ਸਾਂਝੇ ਰੂਪ ਵਿੱਚ ਲੋਕ ਮਨਾਂ ਵਿੱਚ ਚੇਤਨਤਾ ਪੈਦਾ ਕਰਨ ਲਈ ਜਾਗਰੂਕਤਾ ਮੁਹਿੰਮ ਸੁਰੂ ਕਰਨ ਦੀ ਬਹੁਤ ਵੱਡੀ ਜਰੂਰਤ ਹੈ। 

1 ਭਾਗ ਸਿੰਘ ਦਰਦੀ2 ਰਾਜੇਸ਼ ਕੁਮਾਰ ਸ਼ਰਮਾ3 ਰਵਿੰਦਰਪਾਲ ਕੌਰ4 ਰਣਜੀਤ ਕੌਰ

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger