ਸਕੂਟਰ ਅਤੇ ਟਰੱਕ ਦੀ ਜਬਰਦਸਤ ਟੱਕਰ ‘ਚ ਦੋ ਸਕੂਟਰ ਸਵਾਰਾਂ ਦੀ ਮੌਤ।

Friday, March 29, 20130 comments

ਸ਼ਾਹਕੋਟ 29 ਮਾਰਚ ( ਰਣਜੀਤ ਬਹਾਦੁਰ ): ਸ਼ਾਹਕੋਟ ਤੋਂ 5 ਕਿਲੋਮੀਟਰ ਦੂਰ ਕਾਵਾਂ ਦੇ ਪੱਤਣ ਕੋਲ ਇੱਕ ਟਰੱਕ ਅਤੇ ਸਕੂਟਰ ਦੀ ਜਬਰਦਸਤ ਹੋਈ ਟੱਕਰ ‘ਚ ਦੋਨੋਂ ਸਕੂਟਰ ਸਵਾਰਾਂ ਦੀ ਮੌਤ ਹੋ ਜਾਣ ਬਾਰੇ ਪਤਾ ਲੱਗਾ ਹੈ।
                 ਸ਼ਾਹਕੋਟ ਪੁਲਿਸ ਸਟੇਸ਼ਨ ਦੇ ਇੰਚਾਰਜ ਇੰਸਪੈਕਟਰ ਸ. ਭੁਪਿੰਦਰ ਸਿੰਘ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੱਕ ਟਰੱਕ ਅਤੇ ਸਕੂਟਰ ਦੋਨੋਂ ਹੀ ਸ਼ਾਹਕੋਟ ਤੋਂ ਧਰਮਕੋਟ ਵਾਲੇ ਪਾਸੇ ਨੂੰ ਜਾ ਰਹੇ ਸੀ ਕਿ ਕਾਵਾਂ ਦੇ ਪੱਤਣ ਕੋਲ ਇਹ ਆਪਸ ਵਿੱਚ ਟਕਰਾ ਗਏ ਅਤੇ ਘਟਨਾਂ ਵਾਪਰ ਗਈ।ਉਨਾਂ ਕਿਹਾ ਕਿ ਘਟਨਾਂ ਬਾਰੇ ਅਜੇ ਤੱਕ ਕੋਈ ਠੋਸ ਜਾਣਕਾਰੀ ਤਾਂ ਨਹੀਂ ਮਿਲ ਸਕੀ ਕਿ ਇਹ ਕਿਵੇਂ ਵਾਪਰੀ ਪ੍ਰੰਤੂ ਮੌਕੇ ਤੋਂ ਟਰੱਕ ਨੰ: ਪੀ ਬੀ 08 ਏ ਜੈਡ 9968 ਅਤੇ ਸਕੂਟਰ ਨੰ: ਪੀ ਬੀ 09 ਸੀ 0268 ਨੂੰ ਸ਼ਾਹਕੋਟ ਪੁਲਿਸ ਸਟੇਸ਼ਨ ਲਿਆਦਾਂ ਗਿਆ ਹੈ।ਟਰੱਕ ਡਰਾਇਵਰ ਮੌਕੇ ਤੋਂ ਫਰਾਰ ਹੋ ਚੁਕਿਆ ਹੈ।ਉਨਾਂ ਦੱਸਿਆ ਕਿ ਇੱਕ ਸਕੂਟਰ ਸਵਾਰ ਦੀੇ ਤਾਂ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਦੂਜੇ ਨੇ ਸ਼ਾਹਕੋਟ ਦੇ ਸਰਕਾਰੀ ਹਸਪਤਾਲ ਪਹੁੰਚਦਿਆਂ ਹੀ ਦਮ ਤੋੜ ਦਿੱਤਾ।ਦੇਰ ਸ਼ਾਮ ਖਬਰ ਲਿਖੇ ਜਾਣ ਤੱਕ ਮਰਨ ਵਾਲਿਆਂ ਦੀ ਸ਼ਨਾਖਤ ਨਹੀਂ ਸੀ ਹੋ ਸਕੀ।ਸ਼ਾਹਕੋਟ ਪੁਲਿਸ ਨੇ ਕੇਸ ਦਰਜ ਕਰਕੇ ਛਾਣਬੀਣ ਸ਼ੁਰੂ ਕਰ ਦਿੱਤੀ ਹੈ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger