ਯੁਨਾਇਟਡ ਸਾਈਕਲ ਪਾਰਟਸ ਮੈਨੋਫੈਕਚਰਰ ਪਾਰਟਸ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਗੁਰਮੀਤ ਸਿੰਘ ਕੁਲਾਰ ਜੀ ਦੇ ਨਾਲ ਇਕਜੁਟਤਾ ਦਿਖਾਈ

Tuesday, March 26, 20130 comments


ਲੁਧਿਆਣਾ (ਸਤਪਾਲ ਸੋਨੀ) ਅੱਜ ਯੁਨਾਇਟਡ ਸਾਈਕਲ ਪਾਰਟਸ ਮੈਨੋਫੈਕਚਰਰ ਪਾਰਟਸ ਐਸੋਸੀਏਸ਼ਨ  ਦੇ ਗਿਲ ਰੋਡ ਸਥਿਤ ਦਫਤਰ ਵਿੱਖੇ ਇਕ ਮੀਟਿੰਗ ਪ੍ਰਧਾਨ ਸ. ਗੁਰਮੀਤ ਸਿੰਘ ਕੁਲਾਰ, ਸੀਨੀਅਰ ਵਾਈਸ ਪ੍ਰਧਾਨ ਸ. ਇੰਦਰਜੀਤ ਸਿੰਘ ਨਵਯੁੱਗ, ਸਕਤਰ ਸ਼੍ਰੀ ਪਰਦੀਪ ਵਧਾਵਨ, ਸ਼੍ਰੀ ਅਜੀਤ ਕੁਮਾਰ ਪ੍ਰਚਾਰ ਸਕਤਰ, ਸ਼੍ਰੀ ਅਛਰੂ ਰਾਮ ਗੁਪਤਾ ਫਾਈਨਾਂਸ ਸਕਤਰ ਅਤੇ ਸ਼੍ਰੀ ਰਾਜੇਸ਼ ਬਾਂਸਲ ਆਦਿ ਦੀ ਹਾਜ਼ਿਰੀ ਵਿੱਚ  ਹੋਈ । ਸਾਰੇ ਮੈਂਬਰਾਂ ਨੇ ਇਕਜੁਟਤਾ ਦਿਖਾਦਿਆਂ ਹੋਇਆਂ ਮਿਤੀ 21-03-2013 ਦੀਆਂ ਕੁਝ ਅਖਬਾਰਾਂ ਵਿੱਚ ਛੱਪੀ ਪ੍ਰਧਾਨ ਸ. ਗੁਰਮੀਤ ਸਿੰਘ ਕੁਲਾਰ ਜੀ ਦੀ ਪ੍ਰਧਾਨਗੀ ਵਿੱਚ ਬੇਭਰੋਸਗੀ ਨੂੰ ਪੂਰੀ ਤਰ੍ਹਾਂ ਖਾਰਿਜ਼ ਕਰ ਦਿਤਾ ਗਿਆ ਅਤੇ  ਕਿਹਾ ਗਿਆ ਕਿ ਉਨ੍ਹਾਂ ਨੂੰ ਪ੍ਰਧਾਨ ਸ. ਗੁਰਮੀਤ ਸਿੰਘ ਕੁਲਾਰ ਜੋ ਇੰਡਸਟਰੀ ਦੀ ਬੇਹਤਰੀ ਲਈ ਕੰਮ ਕਰ ਰਹੇ ਹਨ ਵਿੱਚ ਪੂਰਨ ਭਰੋਸਾ ਹੈ ਅਤੇ ਉਹ ਸਾਰੇ ਪ੍ਰਧਾਨ ਸ. ਗੁਰਮੀਤ ਸਿੰਘ ਕੁਲਾਰ ਜੀ ਦੇ ਨਾਲ ਚਟਾਨ ਵਾਂਗ ਖੜੇ ਹਨ ਅਤੇ ਸਾਡੇ ਵਿੱਚ ਵਿਚਾਰਾਂ ਦਾ ਕਿਸੇ ਵੀ ਤਰ੍ਹਾਂ ਦਾ ਮਤਭੇਦ ਨਹੀਂ ਹੈ।




Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger