10 ਦਿਨਾ ਦੇ ਐਨ.ਸੀ.ਸੀ ਕੈਂਪ ਵਿੱਚ ਲੜਕੀਆਂ ਨੂੰ ਭਾਗ ਲੈਣ ਲਈ ਪ੍ਰੇਰਿਤ ਕਰਨ ਦੇ ਲਈ ਇਕ ਸੈਮੀਨਾਰ ਦਾ ਆਯੋਜਨ

Sunday, December 30, 20120 comments


ਲੁਧਿਆਣਾ (ਸਤਪਾਲ ਸੋਨੀ) ਅੱਜ ਲੜਕੀਆ ਦੇ ਸਰਕਾਰੀ ਕਾਲਜ ਲੜਕੀਆ ਲੁਧਿਆਣਾ ਦੇ ਵਿਚ ਇੱਕ ਸੈਮੀਨਾਰ ਭਾਰਤੀ ਸੈਨਾ, ਪੁਲਿਸ ਅਤੇ ਮੰਨੇ ਪ੍ਰਮੰਨੇ ਸ਼ਹਿਰੀਆਂ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ। ਜਿਥੇ ਐਨ.ਸੀ.ਸੀ ਦੇ ਲਈ ਲੜਕੀਆ ਨੂੰ ਸਿਖਿੱਅਤ ਕਰਨ ਲਈ 3 ਪੰਜਾਬ ਗਰਲਜ ਬਟਾਲੀਅਨ ਦੁਆਰਾ  ਇੱਕ 10 ਦਿਨਾ ਦੇ ਕੈਂਪ ਵਿਚ ਲੜਕੀਆ ਨੂੰ ਭਾਗ ਲੈਣ ਲਈ ਪ੍ਰੇਰਿਤ ਕੀਤਾ ਗਿਆ। ਇਸ ਕੈਂਪ ਨੂੰ ਐਨ.ਸੀ.ਸੀ ਦੇ ਕਮਾਂਡਿੰਗ ਅਫਸਰ ਕਰਨਲ ਅਸ਼ਵਨੀ ਕੁਮਾਰ, ਸ੍ਰੀ ਈਸ਼ਵਰ ਸਿੰਘ ਆਈ.ਪੀ.ਐਸ  ਕਮਿਸ਼ਨਰ ਪੁਲਿਸ ਲੁਧਿਆਣਾ ਦੁਆਰਾ ਲੜਕੀਆ ਨੂੰ ਉਹਨਾ ਦੇ ਪ੍ਰਤੀ ਹੋ ਰਹੇ ਅਪਰਾਧਾਂ ਸਬੰਧੀ ਜਾਣੂ ਕਰਵਾਇਆ ਅਤੇ ਪੁਲਿਸ ਵਿਭਾਗ ਵਿਚ ਅਧੁਨਿਕੀਕਰਨ ਸਬੰਧੀ ਵਿਸ਼ੇਸ਼ ਜਾਣਕਾਰੀ ਦਿੱਤੀ ਗਈ । ਇਸ ਸਬੰਧੀ ਜਾਣਕਾਰੀ ਲਈ ਮਾਨਯੋਗ ਕਮਿਸ਼ਨਰ ਪੁਲਿਸ ਲੁਧਿਆਣਾ ਦੇ ਨਾਲ ਸ੍ਰੀਮਤੀ ਨੀਲਾਂਬਰੀ ਵਿਜੈ ਜਗਦਲੇ ਆਈ.ਪੀ.ਐਸ ਵਧੀਕ ਡਿਪਟੀ ਕਮਿਸ਼ਨਰ ਪੁਲਿਸ-1 ਲੁਧਿਆਣਾ ਨੇ ਵੀ ਲੜਕੀਆ ਨੂੰ ਸੰਬੋਧਿਤ ਕੀਤਾ ਅਤੇ ਉਨ੍ਹਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਲੜਕੀਆਂ ਨੂੰ ਆਪਣੇ ਨਿੱਜੀ ਮੋਬਾਇਲ ਨੰਬਰ ਦੇ ਨਾਲ-ਨਾਲ ਸਾਂਝ ਕੇਂਦਰਾਂ ਅਤੇ ਜੁਰਮ ਵਿਰੁੱਧ ਔਰਤਾ ਸਬੰਧੀ ਲੱਕੜ ਪੁੱਲ ਪੁਰਾਣੀ ਕਚਿਹਰੀ ਦੇ ਨਾਲ ਔਰਤਾ ਲਈ ਬਣੇ ਵੂਮੈਨ ਸੈਲ ਵਿਚ ਸ਼ਿਕਾਇਤ ਦਰਜ ਕਰਾਉਣ ਲਈ ਪ੍ਰੇਰਿਤ ਕੀਤਾ । ਇਸ ਦੇ ਨਾਲ-ਨਾਲ ਲੜਕੀਆਂ ਅਤੇ ਔਰਤਾਂ ਨੂੰ ਹੈਲਪ ਲਾਈਨ ਨੰਬਰ 0161-1091 ਤੇ ਵੀ ਆਪਣੀ ਸਿਕਾਇਤ ਦਰਜ ਕਰਾਉਣ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਤੋ ਉਪਰੰਤ ਪ੍ਰੋਫ: ਹਰੀਸ਼ ਪੁਰੀ ਅਤੇ ਡਾਕਟਰ ਸੁਮਨ ਦੁਆਰਾ ਵੀ ਆਪਣੇ ਵਿਚਾਰ ਰੱਖੇ ਗਏ ਅਤੇ ਇੱਕ ਪ੍ਰਦਰਸ਼ਨੀ ਤਾਈਕਵਾਂਡੋ ਅਯੋਜਿਤ ਕੀਤੀ ਗਈ। ਜਿਸ ਰਾਹੀਂ ਇਹ ਸੁਨੇਹਾ ਦਿੱਤਾ ਗਿਆ ਕਿ ਔਰਤਾਂ ਜਾਂ ਲੜਕੀਆਂ ਆਪਣੇ ਨਾਲ ਛੇੜ-ਛਾੜ ਦੇ ਮਾਮਲੇ ਜਾਂ ਖੋਹ ਦੇ ਮਾਮਲੇ ਨਾਲ ਕਿਸ ਤਰਾਂ ਨਜਿੱਠ ਸਕਦੀਆ ਹਨ। ਇਹ ਪ੍ਰੋਗਰਾਮ 2 ਘੰਟੇ ਤੱਕ ਚੱਲਿਆ, ਲੜਕੀਆ ਦੇ ਮਾਤਾ ਪਿਤਾ ਨੂੰ ਵੀ ਆਪਣੀਆਂ ਬੱਚੀਆ ਨੂੰ ਉਤਸ਼ਾਹਿਤ ਕਰਨ ਲਈ ਪ੍ਰੇਰਿਆ ਗਿਆ। ਇਸ ਸਮਾਗਮ ਦੇ ਅੰਤ ਵਿਚ ਕਰਨਲ ਅਸ਼ਵਨੀ ਕੁਮਾਰ ਬਖਸੀ ਨੇ ਸਮਾਗਮ ਦੇ ਵਿਚ ਆਏ ਕਮਿਸ਼ਨਰ ਪੁਲਿਸ ਲੁਧਿਆਣਾ, ਵਧੀਕ ਡਿਪਟੀ ਕਮਿਸ਼ਨਰ ਪੁਲਿਸ-1 ਲੁਧਿਆਣਾ, ਪ੍ਰੋਫ: ਹਰੀਸ਼ ਪੁਰੀ ਅਤੇ ਡਾਕਟਰ ਸੁਮਨ ਦਾ ਧੰਨਵਾਦ ਕੀਤਾ । ਆਮ ਜਨਤਾ ਅਤੇ ਲੜਕੀਆਂ ਦੇ ਮਾਤਾ ਪਿਤਾ ਵਲੋਂ ਪੁਲਿਸ ਅਤੇ ਭਾਰਤੀ ਸੈਨਾ ਦੇ ਵਲਂੋ ਆਯੋਜਿਤ ਇਸ ਸੈਮੀਨਾਰ ਦੀ ਪ੍ਰਸ਼ੰਸਾ ਕੀਤੀ ਗਈ। ਅੰਤ ਦੇ ਵਿਚ ਭਾਰਤ ਦੀ ਪੁੱਤਰੀ ਦਾਮਿਨੀ ਲਈ 2 ਮਿੰਟ ਦਾ ਮੋਨ ਰੱਖ ਕੇ ਵਿਛੜੀ ਰੂਹ ਨੂੰ ਸ਼ਰਧਾਂਜਲੀ ਦਿੱਤੀ ਗਈ।   


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger