ਦੂਜੇ ਫੁੱਟਬਾਲ ਟੂਰਨਾਮੈਂਟ ਵਿੱਚ ਦਮਦਮਾ ਕਲੱਬ ਪਹਿਲੇ ਅਤੇ ਮਹਿਰਾਜ ਦੂਜੇ ਸਥਾਨ ਤੇ ਰਿਹਾ

Friday, December 28, 20120 comments


ਤਲਵੰਡੀ ਸਾਬੋ(ਸ਼ੇਖਪੁਰੀਆ) ਦਮਦਮਾ ਸਾਹਿਬ ਸਪੋਰਟਸ ਕਲੱਬ ਰਜਿ: ਤਲਵੰਡੀ ਸਾਬੋ ਵੱਲੋਂ ਖਾਲਸਾ ਸਕੂਲ (ਲੜਕੇ) ਦੇ ਖੇਡ ਮੈਦਾਨ ਵਿੱਚ ਦੂਜਾ ਸਵ: ਮਾਸਟਰ ਜਗਰੂਪ ਸਿੰਘ ਮਾਨ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਕਰਾਇਆ ਗਿਆ ਜਿਸਦਾ ਉਦਘਾਟਨ ਸ਼੍ਰੋ: ਅਕਾਲੀ ਦਲ ਯੂਥ ਵਿੰਗ ਪੰਜਾਬ ਦੇ ਖਜਾਨਚੀ ਸ੍ਰ: ਰਵੀਪ੍ਰੀਤ ਸਿੰਘ ਸਿੱਧੂ ਨੇ ਕੀਤਾ ਅਤੇ ਆਪਣੇ ਪਿਤਾ ਸ੍ਰ: ਬੁੱਧ ਸਿੰਘ ਸਿੱਧੂ ਜਿਹੜੇ ਕਿ ਉਹਨਾਂ ਦੇ ਨਾਲ ਹੀ ਆਏ ਸਨ,ਵੱਲੋਂ ਇੱਕਵੰਜਾ ਹਜਾਰ ਦੀ ਰਾਸ਼ੀ ਕਲੱਬ ਨੂੰ ਦੇਣ ਦਾ ਐਲਾਨ ਕੀਤਾ।ਉਹਨਾਂ ਇਸ ਮੌਕੇ ਖਿਡਾਰੀਆਂਅਤੇ ਨਗਰ ਨਿਵਾਸੀਆਂ ਦਰਮਿਆਨ ਇੱਕ ਭਰਾ ਦੇ ਤੌਰ ਤੇ ਸ਼ਾਮਲ ਹੋਣ ਦੀ ਗੱਲ ਕਰਦਿਆਂ ਕਿਹਾ ਕਿ ਆਪਣੇ ਜੱਦੀ-ਪੁਸ਼ਤੀ ਪਿੰਡ ਦਮਦਮਾ ਸਾਹਿਬ ਵਿਖੇ ਉਹਨਾਂ ਦੀ ਬਣ ਰਹੀ ਕੋਠੀ ਦੇ ਮੁਕੰਮਲ ਹੋਣ ਸਾਰ ਉਹ ਆਪਣੀ ਪੱਕੀ ਰਿਹਾਇਸ਼ ਰੱਖ ਕੇ ਇਲਾਕੇ ਦੀ ਸੇਵਾ ਕਰਨੀ ਸ਼ੁਰੂ ਕਰ ਦੇਣਗੇ।ਮੁੱਖ ਮੰਤਰੀ,ਉਪ ਮੁੱਖ ਮੰਤਰੀ ਅਤੇ ਐਮ ਪੀ ਬਠਿੰਡਾ ਦੁਆਰਾ ਕਬੱਡੀ,ਹਾਕੀ ਅਤੇ ਹੋਰ ਪੰਜਾਬੀ ਖੇਡਾਂ ਵੱਲ ਵਿਸ਼ੇਸ਼ ਤਵੱਜੋ ਦੇਣ ਦਾ ਜਿਕਰ ਕਰਦਿਆਂ ਰਵੀਪ੍ਰੀਤ ਨੇ ਯੂਥ ਵਿੰਗ ਦੀ ਪੰਦਰਾਂ ਲੱਖ ਦੀ ਹੋਈ ਰਿਕਾਰਡ ਭਰਤੀ ਬਾਰੇ ਦੱਸਦਿਆਂ ਕਿਹਾ ਕਿ ਨੌਜੁਆਨਾਂ ਨੂੰ ਨਸ਼ਿਆਂ ਚੋਂ ਕੱਢ ਕੇ ਖੇਡਾਂ ਵੱਲ ਪ੍ਰੇਰਤ ਕਰਨਾ ਉਹਨਾਂ ਦਾ ਮੁੱਖ ਟੀਚਾ ਹੈ।ਇਸ ਮੌਕੇ ਉਹਨਾਂ ਨਾਲਤੇਜਾ ਸਿੰਘ ਮਲਕਾਣਾ,ਗੁਰਬਖਸ਼ ਸਿੰਘ ਮੰਗੀ ਗਿੱਲ,ਐਮ ਸੀ ਜਸਵੰਤ ਸਿੰਘ,ਸੁਨੀਲ ਕੁਮਾਰ ਰਿੰਕੂ,ਸੁਖਜਿੰਦਰ ਸਿੰਘ,ਬਲਵੀਰ ਸਿੰਘ,ਵਰਿੰਦਰ ਮਹੇਸ਼ਵਰੀ,ਜਗਦੀਪ ਗਿੱਲ,ਬਾਬਾ ਧਰਮ ਸਿੰਘ,ਮਹਿੰਦਰਪਾਲ ਸਿੰਘ ਮਾਹੀ ਆਦਿ ਹਾਜਰ ਸਨ।
 23,24,25,ਅਤੇ 26 ਦਸੰਬਰ ਨੂੰ ਹੋਏ ਇਸ ਟੂਰਨਾਮੈਂਟ ਵਿੱਚ ਕੁੱਲ 48 ਟੀਮਾਂ ਨੇ ਭਾਗ ਲਿਆ ਜਿਹਨਾਂ ਵਿੱਚੋਂ ਪਹਿਲੇ ਸਥਾਨ ਤੇ ਆਈ ਦਮਦਮਾ ਸਪੋਰਟਸ ਕਲੱਬ ਦੀ ਟੀਮ ਨੂੰ ਗਿਆਰਾਂ ਹਜਾਰ ਅਤੇ ਦੂਜੇ ਸਥਾਨ ਤੇ ਰਹੀ ਪਿੰਡ ਮਹਿਰਾਜ ਦੀ ਟੀਮ ਨੂੰ 7100 ਰੂਪੈ ਦਾ ਨਕਦ ਇਨਾਮ ਅਤੇ ਟਰਾਫੀ ਅੰਤਮ ਦਿਨ ਪਹੁੰਚੇ ਹਲਕਾ ਇੰਚਾਰਜ ਅਮਰਜੀਤ ਸਿੰਘ ਸਿੱਧੂ ਨੇ ਆਪਣੇ ਕਰ ਕਮਲਾਂ ਨਾਲ ਕਲੱਬ ਵੱਲੋਂ ਦਿੱਤੇ ਜਿਹਨਾਂ ਆਪਣੇ ਵੱਲੋਂ ਕਲੱਬ ਨੂੰ ਇੱਕਵੰਜਾ ਸੌ ਦੀ ਮਾਇਕ ਸਹਾਇਤਾ ਵੀ ਦਿੱਤੀ ਜਦੋਂ ਕਿ ਨਗਰ ਕੌਂਸਲ ਦੇ ਪ੍ਰਧਾਨ ਰਿੰਪੀ ਮਾਨ ਨੇ 3100 ਰੂਪੈ ਦਾ ਯੋਗਦਾਨ ਪਾਇਆ।ਇਸ ਮੌਕੇ ਪੰਜਾਬ ਅਤੇ ਹਰਿਆਣਾ ਦੀਆਂ ਕਬੱਡੀ ਟੀਮਾਂ ਦਾ ਇੱਕ ਸ਼ੋ-ਮੈਚ ਵੀ ਕਰਵਾਇਆ ਗਿਆ ਜਿਸ ਵਿੱਚ ਪੰਜਾਬ ਦੀ ਟੀਮ 15 ਦੇ ਮੁਕਾਬਲੇ 22 ਅੰਕ ਲੈਕੇ ਹਰਿਆਣਾ ਤੋਂ ਜੇਤੂ ਰਹੀ ਜਿਹਨਾਂ ਟੀਮਾਂ ਨੂੰ ਵੀ ਕਲੱਬ ਵੱਲੋਂ ਮਾਇਕ ਸਹਾਇਤਾ ਨਾਲ ਨਿਵਾਜਿਆ ਗਿਆ।ਟੂਰਨਾਮੈਂਟ ਦੇ ਦੂਜੇ ਦਿਨ ਪਹੁੰਚੇ ਪਰਮਜੀਤ ਸਿੰਘ ਮਾਨਸ਼ਾਹੀਆ ਨੇ ਖਿਡਾਰੀਆਂ ਦੀ ਹੌਸਲਾ ਅਫਜਾਈ ਕੀਤੀ ਜਦੋਂ ਕਿ ਤੀਜੇ ਦਿਨ ਡੇਰਾ ਤੰਗ ਤੋੜਿਆਂ ਦੇ ਸੰਚਾਲਕ ਸੰਤ ਰਮੇਸ਼ ਮੁਨੀ,ਯੂਥ ਵਿੰਗ ਪੰਜਾਬ ਦੇ ਜਾਇੰਟ ਸਕੱਤਰ ਸੁਖਵੀਰ ਸਿੰਘ ਚੱਠਾ,ਭਾਜਪਾ ਦੇ ਓਮ ਪ੍ਰਕਾਸ਼ ਚੋਟੀ,ਐਮ ਸੀ ਰਣਜੀਤ ਮਲਕਾਣਾ,ਗੁਰਮੇਲ ਘਈ,ਰਘਵੀਰ ਸਿੰਘ ਮੌੜ ਆਦਿ ਨੇ ਸ਼ਮੂਲੀਅਤ ਕੀਤੀ।ਕਲੱਬ ਪ੍ਰਧਾਨ ਲੱਲੀ ਗਿੱਲ ਉਰਫ ਹੈਪੀ ਗਿੱਲ,ਸਕੱਤਰ ਲਖਵਿੰਦਰ ਲੱਖੀ,ਖਜਾਨਚੀ ਹਰਬੰਸ ਗਿੱਲ,ਸ੍ਰਪ੍ਰਸਤ ਗੁਰਵਿੰਦਰ ਸਿੰਘ,ਜਤਿੰਦਰ ਸਿੰਘ,ਸਮੇਤ ਸਾਰੇ ਕਲੱਬ ਮੈਂਬਰਾਂ ਅਤੇ ਕੂਮੈਂਟੇਟਰ ਗੁਰਦੀਪ ਸਿੰਘ ਗੋਂਦਾਰਾ,ਨਿਰਮਲ ਗਿੱਲ, ਜਗਨਾ ਸਿੰਘ ਆਦਿ ਦਾ ਵਿਸ਼ੇਸ਼ ਯੋਗਦਾਨ ਰਿਹਾ ।।



Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger