ਕਾਂਗਰਸੀ ਲੀਡਰ ਝੂਠੀ ਬਿਆਨਬਾਜੀ ਤੋ ਗੁਰੇਜ ਕਰਨ : ਅਸੋਕ ਬਾਂਸਲ

Sunday, December 30, 20120 comments


ਨਾਭਾ, 30 ਦਸੰਬਰ (ਜਸਬੀਰ ਸਿੰਘ ਸੇਠੀ)-ਜਦੋ ਤੋ ਸ੍ਰੋਮਣੀ ਅਕਾਲੀ ਦਲ ਤੇ ਭਾਜਪਾ ਗਠਜੋੜ ਨੇ ਪੰਜਾਬ ਵਿੱਚ ਸਤਾ ਸੰਭਾਲੀ ਹੈ ਵਪਾਰੀ ਵਰਗ ਲਈ ਅਨੇਕਾ ਸਹੂਲਤਾਂ ਪ੍ਰਦਾਨ ਕੀਤੀਆ ਹਨ ਜਿਸ ਕਰਕੇ ਸੂਬੇ ਦਾ ਸਮੁੱਚਾ ਵਪਾਰੀ ਵਰਗ ਸਰਕਾਰ ਦੀਆ ਨੀਤੀਆ ਤੋ ਸੰਤੁਸਟ ਹੈ। ਇਹ ਵਿਚਾਰ ਸ੍ਰੀ ਅਸੋਕ ਬਾਂਸਲ ਮੈਬਰ ਜਰਨਲ ਕੌਸਲ ਅਕਾਲੀ ਦਲ ਬਾਦਲ ਨੇ ਪੱਤਰਕਾਰਾ ਨਾਲ ਗੱਲ ਕਰਦਿਆ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਕਾਂਗਰਸੀ ਲੀਡਰ ਫੋਕੀ ਸੋਹਰਤ ਹਾਸਲ ਕਰਨ ਲਈ ਝੂਠੀ ਬਿਆਨ ਬਾਜੀ ਕਰ ਰਹੇ ਹਨ ਜਿਸ ਤੋ ਕਾਂਗਰਸੀ ਲੀਡਰਾਂ ਨੂੰ ਗੁਰੇਜ ਕਰਨਾ ਚਾਹੀਦਾ ਹੈ, ਅੱਜ ਪੰਜਾਬ  ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਪੰਜਾਬ ਅਤੇ ਯੂਥ ਆਗੂ  ਬਿਕਰਮ ਸਿੰਘ ਮਜੀਠੀਆ ਕੈਬਨਿਟ ਮੰਤਰੀ ਪੰਜਾਬ ਦੇ ਯਤਨਾਂ ਸਦਕਾ ਫਿਰ ਤੋ ਬੁਲੰਦੀਆ ਛੂਹ ਰਿਹਾ ਹੈ ਅਤੇ ਦੇਸ ਇੱਕ ਨੰਬਰ ਸੂਬਾ ਬਣਨ ਜਾ ਰਿਹਾ ਹੈ। ਸ੍ਰੀ ਬਾਂਸਲ ਨੇ ਕਿਹਾ ਕਿ ਕਾਂਗਰਸੀਆ ਨੇ ਜੋ ਬਿਕਰਮ ਸਿੰਘ ਮਜੀਠੀਆ ਖਿਲਾਫ ਸਬਦ ਵਰਤੇ ਹਨ ਉਹ ਅਤਿ ਨਿੰਦਨ ਯੋਗ ਹਨ। ਇਸ ਮੋਕੇ ਉਹਨਾਂ ਦੇ ਨਾਲ ਗੁਰਸੇਵਕ ਸਿੰਘ ਗੋਲੂ ਜਿਲ੍ਹਾ ਪ੍ਰਧਾਨ, ਤੇਜਿੰਦਰ ਸਿੰਘ ਬਾਜਵਾ ਸਰਪ੍ਰਸਤ, ਜਸਵੀਰ ਸਿੰਘ ਵਜੀਦਪੁਰ, ਨਰਿੰਦਰ ਬਾਂਸਲ ਸੀਨੀਅਰ ਅਕਾਲੀ ਆਗੂ ਆਦਿ ਵਰਕਰ ਹਾਜਰ ਸਨ।
Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger