ਔਰਤਾਂ ਦੀ ਸੁਰੱਖਿਆ ਨੂੰ ਸਮਾਜ ਵਿਚ ਯਕੀਨੀ ਬਣਾਇਆ ਜਾਵੇ-ਵਿਜੈ ਕੈਦੂਪੁਰ

Sunday, December 30, 20120 comments


ਨਾਭਾ, 30 ਦਸੰਬਰ (ਜਸਬੀਰ ਸਿੰਘ ਸੇਠੀ)-ਦੀ ਵੈਲਫੇਅਰ ਸੁਸਾਇਟੀ ਪਟਿਆਲਾ ਦੇ ਸਰਗਰਮ ਮੈਂਬਰਾਂ ਵੱਲੋਂ ਅੱਜ ਪਿੰਡ ਕੈਦੂਪੁਰ ਵਿਖੇ ਗੁੰਡਾਗਰਦੀ ਦੇ ਖਿਲਾਫ ਮੋਮਬੱਤੀਆਂ ਜਲਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਵਿਰੋਧੀ ਪ੍ਰਦਰਸ਼ਨ ਵਿਚ ਦੀ ਪਟਿਆਲਾ ਵੈਲਫੇਅਰ ਸੁਸਾਇਟੀ ਦੇ ਸਰਗਰਮ ਮੈਂਬਰ ਵਿਜੈ ਕੈਦੂਪੁਰ ਅਤੇ ਜਸ਼ਨਦੀਪ ਕੈਦੂਪੁਰ ਦੇ ਨਾਲ ਉਨ੍ਹਾਂ ਦੇ ਸਾਥੀਆਂ ਨੇ ਕੈਦੂਪੁਰ ਤੋਂ ਹੁੰਦੇ ਹੋਏ ਕੈਦੂਪੁਰ ਬੱਸ ਅੱਡੇ ਦੇ ਸਰਕਾਰੀ ਸੀਨੀ.ਸੈਕੰਡਰੀ ਸਕੂਲ ਧੰਗੇੜਾ ਵਿਖੇ ਇਹ ਰੋਸ ਪ੍ਰਦਰਸ਼ਨ ਖਤਮ ਕੀਤਾ। ਇਸ ਮੌਕੇ ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਵਿਜੈ ਕੈਦੂਪੁਰ ਅਤੇ ਜਸ਼ਨ ਕੈਦੂਪੁਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਸਾਡੇ ਦੇਸ਼ ਦੀ ਰਾਜਧਾਨੀ ਹੀ ਲੜਕੀਆਂ ਲਈ ਸੁਰੱਖਿਅਤ ਨਹੀਂ ਹੈ ਤਾਂ ਬਾਕੀ ਦੇਸ਼ਾਂ ਵਿਚ ਔਰਤਾਂ ਦੀ ਰੱਖਿਆ ਕਿਸ ਤਰ੍ਹਾਂ ਕੀਤੀ ਜਾਵੇਗੀ। ਔਰਤਾਂ ਨਾਲ ਛੇੜ-ਛਾੜ, ਬਲਾਤਕਾਰ ਵਰਗੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ ਜਿਵੇਂ ਅੰਮ੍ਰਿਤਸਰ ਵਿਖੇ ਏ.ਐਸ.ਆਈ. ਦਾ ਕਤਲ ਅਤੇ ਨਾਭਾ ਵਿਖੇ ਲੜਕੀਆਂ ਦੀ ਬੱਸ ਘੇਰਨਾਂ, ਫਰੀਦਕੋਰਟ ਸਰੂਤੀ ਕਾਂਡ ਇੱਕ ਬੇਖੋਫ ਵਰਤਾਰਾ ਬਣ ਚੁੱਕਿਆ ਹੈ। ਜਿਸ ਕਰਕੇ ਔਰਤ ਵਿਰੋਧੀ ਮਾਨਸਿਕਤਾ ਵਿਚ ਲਗਾਤਾਰ ਵਾਧਾ ਇਨ੍ਹਾਂ ਘਟਨਾਵਾਂ ਦੁਆਰਾ ਸਾਹਮਣੇ ਆ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਔਰਤਾਂ ਦੀ ਸੁਰੱਖਿਆ ਨੂੰ ਸਮਾਜ ਵਿਚ ਯਕੀਨੀ ਬਣਾਇਆ ਜਾਵੇ ਅਤੇ ਨਾਲ ਹੀ ਨੌਜਵਾਨਾਂ ਨੂੰ ਔਰਤਾਂ ਤੇ ਹੋ ਰਹੇ ਅੱਤਿਆਚਾਰਾਂ ਦੇ ਖਿਲਾਫ ਇੱਕਜੁੱਟ ਹੋ ਕੇ ਲੜਨ ਦੀ ਅਪੀਲ ਕੀਤੀ ਤਾਂ ਜੋ ਸਾਡੇ ਸਮਾਜ ਵਿਚ ਔਰਤਾਂ ਦੀ ਸੁਰੱਖਿਆ ਹੋ ਸਕੇ। ਇਸ ਮੌਕੇ ਉਨ੍ਹਾਂ ਦੇ ਨਾਲ ਗੁਰਜੀਤ ਲੁਬਾਣਾ, ਲੱਖੀ ਅਗੌਲ, ਗੁਰਪਿੰਦਰ ਸਿੰਘ, ਸੰਦੀਪ ਲੁਬਾਣਾ, ਬਬਲੂ, ਗੋਲਡੀ ਲੁਬਾਣਾ, ਲਖਵੀਰ, ਧੱਮੀ ਆਦਿ ਦੀ ਪਟਿਆਲਾ ਵੇਲਫੇਅਰ ਸੁਸਾਇਟੀ ਦੇ ਸਰਗਰਮ ਮੈਂਬਰ ਵੱਡੀ ਗਿਣਤੀ ਵਿਚ ਹਾਜਰ ਸਨ। 


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger