ਨਾਭਾ, 30 ਦਸੰਬਰ (ਜਸਬੀਰ ਸਿੰਘ ਸੇਠੀ)-ਬੀਤੀ ਦਿਨ ਨਾਭਾ ਦੇ ਰੇਲਵੇ ਸਟੇਸ਼ਨ ਸਾਹਮਣੇ ਪਨਸਪ ਦੇ ਗੋਦਾਮਾਂ ਵਿੱਚ ਜਾ ਰਹੇ ਦੋ ਡਿਪੂ ਹੋਲਡਰ ਸੜਕ ਹਾਦਸੇ ਵਿੱਚ ਗੰਭੀਰ ਫੱਟੜ ਹੋਣ ਸਬੰਧੀ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਨਾਭਾ ਦੇ ਸਦਰ ਬਾਜਾਰ ਵਿਖੇ ਡਿਪੂ ਚਲਾਉਂਦੇ ਰਮੇਸ਼ ਬਾਂਸਲ ਅਤੇ ਉਸਦਾ ਭਤੀਜਾ ਯੌਗੇਸ਼ ਬਾਂਸਲ ਸਕੂਟਰ ਤੇ ਸਵਾਰ ਹੋਕੇ ਪਨਸਪ ਦੇ ਗੋਦਾਮ ਜਾ ਰਹੇ ਸਨ ਕਿ ਧੁੰਦ ਸੰਘਣੀ ਹੋਣ ਕਾਰਨ ਸਲਿਪ ਹੋਣ ਕਾਰਨ ਸਕੂਟਰ ਬੇਕਾਬੂ ਹੋਕੇ ਕੰਧ ਵਿੱਚ ਜਾ ਵੱਜਿਆ ਜਿਸ ਕਾਰਨ ਦੋਵੇਂ ਚਾਚਾ ਭਤੀਜਾ ਗੰਭੀਰ ਰੂਪ ਵਿੱਚ ਜਖਮੀ ਹੋ ਗਏ ਜਿਨ•ਾਂ ਨੂੰ ਸਿਵਲ ਹਸਪਤਾਲ ਨਾਭਾ ਲੈਜਾਇਆ ਗਿਆ। ਜਿਥੇ ਦੋਵੇਂ ਜੇਰੇ ਇਲਾਜ ਹਨ।
Post a Comment