ਕਬੱਡੀ ਖੇਡ ਮੇਲਾ ਬਰਸਾਲ ਇਲਾਕੇ ਦੇ ਖੇਡ ਮੇਲਿਆ ਤੋਂ ਹਟਕੇ ਹੋਵੇਗਾ -ਢਿੱਲੋਂ,ਘੁਮਾਣ

Friday, December 28, 20120 comments

ਬਿਰਕ ਬਰਸਾਲ (ਨਸੀਬ ਸਿੰਘ ਬਿਰਕ,ਬਲਜਿੰਦਰ ਸਿੰਘ ਬਿਰਕ) ਪੰਜਾਬ  ਦੀ ਮਾਂ ਧਰਤ ਤੋਂ ਕੋਹਾ ਦੂਰ ਵਿਦੇਸ਼ੀ ਧਰਤੀ ਦੀ ਬੁੱਕਲ ਵਿੱਚ ਬੈਠੇ ਉੱਚ ਕੋਟੀ ਦੇ ਖੇਡ ਪਰਮੋਟਰ ਸੁੱਖਾ ਬਿਰਕ,ਪੱਪੂ ਬਿਰਕ,ਸੋਨੀ ਸੱਜਾਵਾਲ ਵਰਗੇ ਐਨ ਆਰ ਆਈ ਵੀਰ ਵੀ ਸੂਬੇ ਦੀ ਖੁਸ਼ਹਾਲੀ ਲਈ ਹਮੇਸ਼ਾ ਤਤਪਰ ਰਹਿੰਦੇ ਹਨ ।ਅਤੇ ਮਾਂ ਖੇਡ ਕਬੱਡੀ ਖੇਡ ਮੇਲਿਆ ਵਿੱਚ ਆਪਣਾ ਯੋਗਦਾਨ ਪਾਕੇ ਆਪਣਾ ਭਾਰਤੀ ਹੋਣ ਦਾ ਫਰਜ ਅਦਾ ਕਰ ਰਹੇ ਹਨ । ਇਸ ਯੋਗਦਾਨ ਦੀ ਲੜੀ ਤਹਿਤ ਹੀ ਇਹ ਐਨ ਆਰ ਆਈ ਵੀਰ ਜਗਰਾਉ ਹਲਕੇ ਦੇ ਪਿੰਡ ਬਰਸਾਲ ਵਿਖੇ ਹੋਣ ਜਾ ਰਹੇ ਟੂਰਨਾਮੈਂਟ ਵਿੱਚ ਬੜਾ ਵੱਡਾ ਯੋਗਦਾਨ ਪਾ ਰਹੇ ਹਨ ।ਇੰਨਾ ਵੀਰਾ ਦੇ ਸਹਿਯੋਗ ਸਦਕਾ ਹੋਣ ਜਾ ਰਿਹਾ ਖੇਡ ਮੇਲਾ ਇਲਾਕੇ ਦੇ ਖੇਡ ਮੇਲਿਆ ਤੋਂ ਹਟਕੇ ਹੋਵੇਗਾ ।ਇੰਨਾ  ਸਬਦਾ ਦਾ ਪ੍ਰਗਟਾਵਾ ਐੈਨ ਆਰ ਆਈ ਵੀਰ ਯੂਨਾਈਟਿਡ ਸਪੋਰਟਸ ਕਲੱਬ ਚੈਅਰਮੈਨ ਗੁਰਸੇਵਕ ਸਿੰਘ ਬਰਸਾਲ ਅਤੇ ਪ੍ਰਧਾਨ ਚਰਨਜੀਤ ਸਿੰਘ ਘੁਮਾਣ ਨੇ ਸਾਝੇ ਤੌਰ ਤੇ ਇੱਕ ਫੋਨ ਕਾਲ ਦੌਰਾਨ ਪੱਤਰਕਾਰਾਂ ਨਾਲ ਕੀਤਾ ਅਤੇ ਕਿਹਾ ਕਿ ਸੁੱਖਾ ਬਿਰਕ,ਪੱਪੂ ਬਿਰਕ,ਸੋਨੀ ਸੱਜਾਵਾਲ ਤਿੰਨੋ ਵੀਰਾ ਦੇ ਯੌਗਦਾਨ ਲਈ ਅਸੀ ਰਿਣੀ ਰਹਾਗੇ।ਜਿੱਥੇ ਇਹ ਤਿੰਨੋ ਵੀਰ ਤਤਪਰ ਹਨ ਉੱਥੇ ਹੀ ਇਸ ਖੇਡ ਮੇਲੇ ਵਿੱਚ ਪਹਿਲਾ ਦਰਜਾ ਪ੍ਰਾਪਤ ਕਰਨ ਵਾਲੀ ਟੀਮ ਨੂੰ ਉਮ ਪ੍ਰਕਾਸ ਪੋਨੇ ਵਾਲੇ ਨੈਨੋਂ ਕਾਰ ਦੇ ਰਹੇ ਹਨ ਅਤੇ ਸੈਕਿੰਡ ਆਉਣ ਵਾਲੀ ਟੀਮ ਨੂੰ ਕੁਲਜੀਤ ਸਿੰਘ ਪਟਨੇ ਵਾਲੇ ਵੱਲੋਂ ਹੀਰੋਹਾਡਾ ਮੋਟਰਸਾਈਕਲ ਇਨਾਮ ਵਜੋਂ ਦਿੱਤਾ ਜਾਵੇਗਾ ।ਇਸ ਮਹਾਂ ਕੁੰਭ ਦਾ ਆਰੰਭ 30 ਜਨਵਰੀ ਨੂੰ ਬਲਵੰਤ ਸਿੰਘ ਗਰੇਵਾਲ ਆਪਣੇ ਕਰ ਕਮਲਾਂ ਨਾਲ ਕਰਨਗੇ ।ਪਹਿਲੇ ਦਿਨ ਬੈਲ ਗੱਡੀਆ ਦੀਆ ਦੌੜਾ ਹੋਣਗੀਆ ਜਿਸ ਵਿੱਚ ਖੀਰੇ ਦੁੱਗੇ (ਛੋਟੇ) ਬਲਦ ਦੌੜਣਗੇ ਤੇ ਪਹਿਲੇ ਚਾਬਕ ਨੂੰ ਪੰਚੀ ਹਜਾਰ ਦਾ ਇਨਾਮ ਤੇ ਖੁੰਡਾ ਦਿੱਤਾ ਜਾਵੇਗਾ, ਦੂਸਰੇ ਦਿਨ ਛੋਟੇ ਬੱਚਿਆ ਦੀਆ ਦੌੜਾ ਦੇ ਮੁਕਾਬਲੇ ਹੋਣਗੇ,ਤੀਸਰੇ ਦਿਨ ਉਪਨ ਦੀ ਕਬੱਡੀ ਦੇ ਫਸਵੇਂ ਮੁਕਾਬਲੇ ਹੋਣਗੇ ਜਿਸ ਵਿੱਚ ਦੋ ਖਿਡਾਰੀ ਬਾਹਰੋਂ ਖੇਡ ਸਕਦੇ ਹਨ ।ਉਹਨਾਂ ਖੇਡ ਪ੍ਰੇਮੀਆਂ ਤੇ ਖਿਡਾਰੀਆ ਨੂੰ ਅਪੀਲ ਕੀਤੀ ਕਿ ਹੁੰਮ ਹੂੰਮਾ ਕੇ ਬਰਸਾਲ ਪਿੰਡ ਦੀ ਧਰਤੀ ਤੇ ਪਹੁੰਚੋ ਤੇ ਖੇਡ ਮੇਲੇ ਦੀ ਰੌਣਕ ਨੂੰ ਦੁਗਣਾ ਕਰੋ ॥

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger