ਹਰਿਆਣਾ ਸਰਕਾਰ ਦੇ ਪ੍ਰਸ਼ਾਸਨਕ ਅਧਿਕਾਰੀਆਂ ਵਲੋਂ ਕੇਸ ਵਿੱਚ ਗੰਭੀਰਤਾ ਨਾਂ ਦਿਖਾਉਣ ਕਾਰਨ ਜੱਜ ਸਾਹਿਬ ਨੇ ਹਰਿਆਣਾ ਸਰਕਾਰ ਨੂੰ ਨੋਟਿਸ ਕੱਢੇ ।

Sunday, December 30, 20120 comments


ਹੋਂਦ ਚਿੱਲੜ ਸਿੱਖ ਕਤਲੇਆਮ ਦੀ ਗੂੰਜ :-
ਨਵੰਬਰ 1984 ਸਿੱਖ ਕਤਲੇਆਮ ਦੌਰਾਨ ਪਟੌਦੀ ਵਿੱਖੇ ਕਤਲ ਹੋਏ 17 ਸਿੱਖਾਂ ਦੇ ਕੇਸ ਦੀ 28 ਸਾਲਾ ਬਾਅਦ ਪਹਿਲੀ ਸੁਣਵਾਈ ਜਸਟਿਸ ਟੀ.ਪੀ. ਗਰਗ ਦੀ ਅਦਾਲਤ ਵਿੱਚ ਚੱਲੀ ।ਅਗਲੀ ਪੇਸ਼ੀ 22 ਜਨਵਰੀ ਨੂੰ ।
30 ਦਸੰਬਰ ਹਿਸਾਰ (   ) ਨਵੰਬਰ 1984 ਨੂੰ ਹੋਏ ਹੋਂਦ ਚਿੱਲੜ ਸਿੱਖ ਕਤਲੇਆਮ ਦੀ ਜਾਚ ਲਈ ਨਿਯੁਕਤ ਜਸਟਿਸ ਟੀ.ਪੀ. ਗਰਗ ਦੀ ਅਦਾਲਤ ਵਿੱਚ ਪਟੌਦੀ ਦੇ ਕੇਸ ਦੀ ਪਹਿਲੀ ਸੁਣਵਾਈ ਸੀ । ਚੇਤੇ ਰਹੇ ਹੋਂਦ ਚਿੱਲੜ ਸਿੱਖ ਕਤਲੇਆਮ ਦੀ ਜਾਂਚ ਲਈ ਗਠਨ ਹੋਏ ਗਰਗ ਕਮਿਸ਼ਨ ਦਾ ਘੇਰਾ ਹਾਈ ਕੋਰਟ ਦੀ ਰਿੱਟ ਨੰਬਰ 3821 ਜੋ ਕਿ ਹੋਂਦ ਚਿੱਲੜ ਤਾਲਮੇਲ ਕਮੇਟੀ ਵਲੋਂ ਪਾਈ ਗਈ ਸੀ ਤਹਿਤ ਗੁੜਗਾਉਂ, ਪਟੌਦੀ ਨੂੰ ਵੀ ਜਾਂਚ ਦੇ ਘੇਰੇ ਵਿੱਚ ਸਾਮਿਲ ਕੀਤਾ ਸੀ । ਅੱਜ ਪਟੌਦੀ ਕੇਸ ਦੀ ਪਹਿਲੀ 43 ਪਟੀਸ਼ਨਾ ਦੀ ਸੁਣਵਾਈ ਸੀ । ਅੱਜ ਦੀ ਸੁਣਵਾਈ ਵਿੱਚ ਜੀਵਨੀ ਬਾਈ ਜਿਸ ਦੇ ਪੂਰੇ ਪਰਿਵਾਰ ਨੂੰ ਦਰਿੰਦਿਆਂ ਨੇ ਕਣਕ ਵੱਡਣ ਵਾਲੀਆਂ ਦਾਤੀਆਂ ਨਾਲ਼ ਵੱਡ ਦਿੱਤਾ ਸੀ ਜਿਸ ਵਿੱਚ ਉਹਨਾ ਦਾ ਪਤੀ ਕਿਸਨ ਸਿੰਘ, ਤਿੰਨ ਪੁੱਤਰ ਕ੍ਰਮਵਾਰ ਕਪੂਰ ਸਿੰਘ,ਕੁਲਦੀਪ ਸਿੰਘ,ਹਰਭਜਨ ਸਿੰਘ । ਉਹ ਘਰ ਵਿੱਚ ਇਕੱਲੀ ਵਿਧਵਾ ਹੀ ਬਚੀ ਸੀ ।ਇਹਨਾਂ ਤੋਂ ਇਲਾਵਾ ਮਹਿੰਦਰ ਸਿੰਘ ਦੇ 2 ਨੌਜੁਆਨ ਪੁੱਤਰਾਂ ਅਰਜਣ ਸਿੰਘ ਅਤੇ ਭਗਤ ਸਿੰਘ ਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ । ਉਸ ਨੇ ਆਪਣੀ ਬੀਤੀ ਸੁਣਾਉਂਦਿਆਂ ਕਿਹਾ ਕਿ ਉਹ ਮਿੰਨਤਾ ਤਰਲੇ ਕਰਦੇ ਰਹੇ ਪਰ ਦਰਿੰਦਿਆਂ ਨੇ ਉਸ ਨੁੰ ਵੀ ਅੱਧਮੋਇਆ ਕਰ ਛੱਡ ਦਿਤਾ ਸੀ । ਉਸ ਦੀ ਕਿਸਮਤ ਚੰਗੀ ਸੀ ਕਿ ਉਸ ਦੀ ਜਾਨ ਬਚ ਗਈ । ਪਰ 2 ਨੌਜੁਆਨ ਪੁੱਤਰਾਂ ਦੀ ਮੌਤ ਤੋਂ ਬਾਅਦ ਉਸ ਲਈ ਜੀਣਾ ਨਰਕ ਬਰਾਬਰ ਸੀ ।ਇੱਕ ਹੋਰ ਪੀੜਤ ਸਾਂਤੀ ਦੇਵੀ ਦੇ ਪਰਿਵਾਰ ਦੇ ਤਿੰਨ ਜੀਆਂ ਨੂੰ ਜਿਉਂਦੇ ਸਾੜ ਦਿਤਾ ਗਿਆ ਸੀ ਜਿਸ ਵਿੱਚ ਸੁਰਜੀਤ ਸਿੰਘ,ਮਹਿੰਦਰ ਸਿੰਘ ਅਤੇ ਗੁਰਮੁਖ ਸਿੰਘ ਆਦਿ ਸ਼ਾਮਿਲ ਸਨ ।ਇਸੇ ਦੌਰਾਨ ਪੀੜਤਾਂ ਨਾਲ਼ ਆਏ ਗੁਰਜੀਤ ਸਿੰਘ ਪਟੌਦੀ ਨੇ ਦੱਸਿਆ ਕਿ ਮੈਂ ਸਾਰਾ ਕਾਂਡ ਆਪਣੇ ਅੱਖੀ ਦੇਖਿਆ ਹੈ । ਉਸ ਸਮੇਂ ਮੈਂ ਤੇਰਾ ਚੌਂਦਾ ਸਾਲ ਦਾ ਸੀ । ਅਸੀਂ ਤਿੰਨ ਦਿਨ ਸੜਕਾ ਦੇ ਡੰਗਰਾਂ ਵਾਗੂੰ ਸਰਕਾਰੀ ਕੈਂਪਾਂ ਵਿੱਚ ਬਿਨਾ ਕਿਸੇ ਪ੍ਰਬੰਧ ਤੋਂ ਰਹੇ । ਜੋ ਵੀ ਮਿਲਦਾ ਸੀ ਉਹ ਮਾਰਨ ਵਾਲ਼ਾ ਜਾ ਲੁੱਟਣ ਵਾਲਾ ਹੀ ਮਿਲਦਾ ਸੀ । ਉਸ ਸਮੇਂ ਦੇ ਡੀ.ਸੀ ਭਗਤੀ ਪ੍ਰਸਾਦਿ ਜੋ ਕਿ ਅੱਜ ਕੱਲ੍ਹ ਜਲੰਧਰ ਵਿਖੇ ਰਹਿ ਰਿਹਾ ਹੈ ਨੂੰ ਐਫ ਆਈ ਆਰ ਲਈ ਕਿਹਾ ਸੀ ਪਰ ਉਹ ਵੀ ਸਰਕਾਰੀ ਕਤਲੇਆਮ ਵਿੱਚ ਸ਼ਾਮਿਲ ਸੀ । ਉਹ ਜੱਜ ਸਾਹਿਬ ਨੂੰ ਆਪਣੀ ਹੱਡ ਬੀਤੀ ਸੁਣਾਉਂਦਾ-ਸੁਣਾਉਂਦਾ ਕੋਰਟ ਵਿੱਚ ਹੀ ਭਾਵੁਕ ਹੋ ਗਿਆ । ਇਸ ਦੌਰਾਨ ਜੱਜ ਸਾਹਿਬ ਨੇ ਕਾਰਵਾਈ ਕਰਦਿਆਂ ਡੀ.ਸੀ ਦਫਤਰ ਗੁੜਗਾਉਂ ਦੇ ਸੁਪਰਡੈਂਟ ਕਾਕੇਸ਼ ਚੰਦ ਨੂੰ ਝਾੜ ਪਾਈ ਕਿਉਂਕਿ ਉਹ ਬਿਨਾ ਕਿਸੇ ਅਥੌਰਟੀ ਤੋਂ ਪੇਸ਼ ਹੋਏ ਸਨ । ਜੱਜ ਸਾਹਿਬ ਨੇ ਕਰੜੀ ਕਾਰਵਾਈ ਕਰਦਿਆਂ ਕਿਹਾ ਕਿ ਤੁਹਾਡੇ ਸੀਨੀਅਰ ਅਫਸਰ ਡੀ.ਸੀ ਜਾਂ ਏ.ਡੀ.ਸੀ ਅਗਲੀ ਪੇਸ਼ੀ ਤੇ ਆਉਣ । ਇਸ ਸਬੰਧੀ ਉਹਨਾਂ ਐਡੀਸ਼ਨਲ ਚੀਫ ਸੈਕਟਰੀ ਹੋਮ ਡਿਪਾਰਟਮੈਂਟ ਕਾਪੀ ਟੂ ਡੀ.ਜੀ.ਪੀ.ਆਫ ਪੁਲਿਸ ਅਤੇ ਡੀ.ਸੀ. ਗੁੜਗਾਉਂ ਨੂੰ ਨੋਟਿਸ ਵੀ ਜਾਰੀ ਕੀਤੇ ।ਪੀੜਤਾਂ ਨਾਲ਼ ਪਹੁੰਚੇ ਹੋਂਦ ਚਿੱਲੜ ਤਾਲਮੇਲ ਕਮੇਟੀ ਦੇ ਆਗੂਆਂ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ ਅਤੇ ਭਾਈ ਦਰਸਨ ਸਿੰਘ ਘੋਲੀਆ ਨੇ ਪੰਜਾਬ ਸਰਕਾਰ ਅਤੇ ਸ੍ਰੋਮਣੀ  ਕਮੇਟੀ ਨੂੰ ਅਪੀਲ ਕੀਤੀ ਕਿ ਗੁੜਗਾਉਂ ਪਟੌਦੀ ਕਾਂਡ ਦਾ ਮੁੱਖ ਦੋਸ਼ੀ ਜੋ ਪੰਜਾਬ ਦੀ ਧਰਤੀ ਤੇ ਰਹਿ ਰਿਹਾ ਹੈ ਉਸ ਤੇ ਵੀ ਕੇਸ ਚਲਾਵੇ ਅਤੇ ਕਾਨੂੰਨ ਮੁਤਾਬਕ ਬਣਦੀ ਸਜਾ ਦੇਵੇ । ਉਹਨਾਂ ਕਿਹਾ ਕਿ ਹਰਿਆਣਾ ਸਰਕਾਰ ਕੇਂਦਰ ਦੀ ਸਹਿ ਤੇ ਇਸ ਕੇਸ ਨੂੰ ਪ੍ਰਭਾਵਿਤ ਕਰ ਰਹੀ ਹੈ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਦੀ ਬਜਾਏ ਮੱਦਦ ਕਰ ਰਹੀ ਹੈ । ਇਸ ਦੌਰਾਨ ਉਹਨਾਂ ਨਾਲ਼ ਸ. ਸੰਤੋਖ ਸਿੰਘ ਸਾਹਨੀ ਗੁੜਗਾਉਂ, ਐਡਵੋਕੇਟ ਸੁਬਾਸ਼ ਮਿੱਤਲ , ਅਵਤਾਰ ਸਿੰਘ ਫੌਜੀ, ਹਰਜਿੰਦਰ ਸਿੰਘ ਗੁੜਗਾਉਂ ਅਤੇ ਕੁਲਵੰਤ ਸਿੰਘ ਚੋਲ਼ਾ ਸਾਹਿਬ ਆਦਿ ਹਾਜਿਰ ਸਨ ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger