ਸੁਖਬੀਰ ਸਿੰਘ ਬਾਦਲ ਅਤ ਸੁਮੇਧ ਸੈਨੀ ਅਸਤੀਫਾ ਦੇਣ-ਖਹਿਰਾ

Sunday, December 30, 20120 comments


ਲੁਧਿਆਣਾ (ਸਤਪਾਲ ਸੋਨੀ) ਹਲਕਾ ਭੁੱਲਥ ਦੇ ਸਾਬਕਾ ਕਾਂਗਰਸੀ ਵਿਧਾਇਕ ਸੁੱਖਪਾਲ ਸਿੰਘ ਖਹਿਰਾ ਨੇ ਪਤਰਕਾਰਾਂ ਨਾਲ ਗਲਬਾਤ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਲਾ ਐਂਡ ਆਰਡਰ ਦਾ ਜਨਾਜ਼ਾ ਨਿਕਲ ਚੁਕਿਆ ਹੈ। ਅਕਾਲੀ ਨੇਤਾਵਾਂ ਦੀ ਗੁੰਡਾਗਰਦੀ ਚਰਮ ਸੀਮਾ ‘ਤੇ ਪਹੁੰਚ ਚੁਕੀ ਹੈ ਪਰ ਸਰਕਾਰ ਕੁੰਭਕਰਨੀ ਨੀਂਦ ਸੌਂ ਰਹੀ ਹੈ । ਆਮ ਆਦਮੀ ਤਾਂ ਕਿ ਪੁਲਿਸ ਦੇ ਉੱਚ ਅਧਿਕਾਰੀ ਤਕ ਵੀ ਆਪਣੇ ਆਪ ਨੂੰ ਅਸੁਰਖਿਅਤ ਮਹਿਸੂਸ ਕਰ ਰਹੇ ,ਵਿਕਰਮ ਮਜੀਠੀਆ ਦੀ ਸੱਜੀ ਬਾਂਹ ਯੂਥ ਅਕਾਲੀ ਨੇਤਾ ਸੰਨੀ ਜੌਹਰ ਏ.ਆਈ.ਜੀ. ਸੁਰਜੀਤ ਸਿੰਘ ਮੰਡ ਨੂੰ ਸ਼ਰੇਆਮ ਕੁੱਟਮਾਰ ਕਰਦਾ ਹੈ ਉਸ ਦੀ ਲੱਤ ਤੋੜ ਦੇਂਦਾ ਹੈ ਪਰ ਵਿਕਰਮ ਮਜੀਠੀਆ ਦੇ ਡਰ ਦਾ ਮਾਰਿਆ ਪੁਲਿਸ ਅਫਸਰ ਪੁਲਿਸ ਕੋਲ ਸ਼ਿਕਾਇਤ ਤਕ ਵੀ ਨਹੀਂ ਕਰ ਸਕਿਆ ਕਿਉਂਕਿ ਮਾਰਕੁੱਟ ਕਰਨ ਵਾਲਾ ਵਿਕਰਮ ਮਜੀਠੀਆ ਦੀ ਸੱਜੀ ਬਾਂਹ ਅਤੇ ਲੱਤ ਤੋੜਵਾਨ ਵਾਲਾ ਅਫਸਰ ਸੁਮੇਧ ਸੈਨੀ ਦੀ ਸੱਜੀ ਬਾਂਹ  ਹੈ  । ਪਟਿਅਲਾ ਦੇ ਪਿੰਡ ਬਾਦਸ਼ਾਹਪੁਰ ਵਿੱਚ 13 ਨੰਵਬਰ ਨੂੰ ਇਕ ਲੜਕੀ ਨਾਲ ਬਲਾਤਕਾਰ ਹੁੰਦਾ ਹੈ ਅਤੇ ਉਸ ਤੋਂ 14 ਦਿਨ ਬਾਦ 27 ਨੰਵਬਰ ਤਕ ਕੇਸ ਤਕ ਰਜਿਸਟਰ ਨਹੀਂ ਹੁੰਦਾ ਜਦ ਤਕ ਪੀੜਿਤ ਲੜਕੀ ਮਰ ਨਹੀਂ ਜਾਂਦੀ ਹੈ ਜਦ ਪੀੜਿਤ ਲੜਕੀ ਮਰ ਜਾਂਦੀ ਹੈ ਤਾਂ ਆਨਨ-ਫਾਨਨ ਵਿੱਚ ਕੇਸ ਰਜਿਸਟਰ ਕਰ ਲਿਆ ਜਾਂਦਾ ਹੈ । ਪੁਲਿਸ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਬਜਾਇ ਵੇਲੇ ਕੁਵੇਲੇ ਥਾਨੇ ਵਿੱਚ ਬੁਲਾਕੇ ਜਲੀਲ ਕਰਦੀ ਹੈ ,ਉਸ ਤੇ ਫੈਸਲੇ ਲਈ ਦਬਾਅ ਪਾਉਂਦੀ ਹੈ । ਉੱਪ ਮੁੱਖ-ਮੰਤਰੀ ਸੁੱਖਬੀਰ ਸਿੰਘ ਬਾਦਲ ਕਹਿੰਦੇ ਹਨ ਕਿ ਪੰਜਾਬ ਕਰਾਈਮ ਦੀ ਗਿਣਤੀ ਬਹੁਤ ਘੱਟ ਹੈ ,ਖਹਿਰਾ ਨੇ ਕਿਹਾ ਕਿ ਉਹ ਗਿਣਤੀ ਇਸ ਲਈ ਘੱਟ ਹੈ ਕਿਉਂਕਿ ਪੁਲਿਸ ਨੇ ਮਾਮਲੇ ਦਰਜ਼ ਹੀ ਨਹੀਂ ਕਰਨੇ ਅਗਰ ਕਾਂਗਰਸ ਪਾਰਟੀ ਦੇ ਵਰਕਰ ਇਸ ਵਿਰੁਧ ਆਵਾਜ਼ ਉਠਾਉਂਦੇ ਹਨ ਤਾਂ ਉਹ ਕਹਿੰਦੇ ਹਨ ਕਿ ਕਾਂਗਰਸੀ ਤਾਂ ਐਵੇਂ ਹੀ ਰੌਲਾ ਪਾ ਰਹੇ ਹਨ ਉਨ੍ਹਾਂ ਕੋਲ ਕੋਈ ਮੁੱਦਾ ਹੀ ਨਹੀਂ ਹੈ ।ਪਤਰਕਾਰਾਂ ਨਾਲ ਗਲਬਾਤ ਕਰਦਿਆਂ ਖਹਿਰਾ ਨੇ ਕਿਹਾ ਕਿ ਸੁੱਖਬੀਰ ਬਾਦਲ,ਵਿਕਰਮ ਮਜੀਠੀਆ ਅਤੇ ਸੁਮੇਧ ਸੈਨੀ ਦੀ ਤਿਕੜੀ ਨੇ ਮਿਲ ਕੇ ਪੰਜਾਬ ਵਿੱਚ ਲਾ ਐਂਡ ਆਰਡਰ ਦਾ ਜਨਾਜ਼ਾ ਕੱਢ ਦਿਤਾ ਹੈ ।ਵਿਕਰਮ ਮਜੀਠੀਆ ਨੇ ਯੂਥ ਅਕਾਲੀ ਦਲ ਨੂੰ ਗੁੰਡਿਆਂ ਦਾ  ਸੰਗਠਨ ਬਨਾ ਦਿਤਾ ਹੈ ਜੋ ਉਸ ਦੇ ਲਈ ਜਮੀਨਾਂ ਤੇ ਨਜ਼ਾਇਜ ਕਬਜੇ ਅਤੇ ਉਗਰਾਹੀ ਕਰਦੇ ਹਨ ਅਤੇ ਵਿਕਰਮ ਮਜੀਠੀਆ ਦੇ ਹੁਦਿੰਆਂ ਪੰਜਾਬ ਪੁਲਿਸ ਦੀ ਹਿੰਮਤ ਨਹੀਂ ਪੈਂਦੀ ਕਿ ਇੰਨਾਂ ਗੁੰਡਾ ਅਨਸਰਾਂ ਤੇ ਕੋਈ ਕਾਰਵਾਈ ਕਰ ਸਕੇ । ਖਹਿਰਾ ਨੇ ਕਿਹਾ ਕਿ ਸੁੱਖਬੀਰ ਬਾਦਲ,ਵਿਕਰਮ ਮਜੀਠੀਆ ਅਤੇ ਸੁਮੇਧ ਸੈਨੀ ਨੂੰ ਆਪਣੇ ਅਹੁੱਦੇ ਤੇ ਰਹਿਣ ਦਾ ਹੱਕ ਖੋ ਚੱਕੇ ਹਨ ਇਨ੍ਹਾਂ ਨੂੰ ਨੈਤਿਕਤਾ ਦੇ ਆਧਾਰ ਤੇ ਅਸਤੀਫਾ ਦੇ ਦੇਣਾ ਚਾਹੀਦਾ ਹੈ ।ਇਕ ਪ੍ਰਸ਼ਨ ਦੇ ਉੱਤਰ ਵਿੱਚ ਖਹਿਰਾ ਨੇ ਕਿਹਾ ਕਿ ਕਾਂਗਰਸ ਪਾਰਟੀ  ਵਲੋਂ ਵਿਧਾਨ ਸਭਾ ਵਿੱਚ ਸਹੀ ਤਰੀਕੇ ਨਾਲ ਵਿਰੋਧੀ ਦਲ ਦੀ ਭੂਮਿਕਾ ਨਹੀਂ ਨਿਭਾ ਰਹੀ ਜਿਸ ਲਈ ਪ੍ਰਦੇਸ਼ ਕਾਂਗਰਸ ਦੀ ਲਿਡਰਸ਼ਿਪ ਪੂਰੀ ਤਰ੍ਹਾਂ ਨਾਲ ਜ਼ਿਮੇਦਾਰ ਹੈ । ਅੰਤ ਵਿੱਚ ਦਿੱਲੀ ਗੈਂਗਰੇਪ ਦੀ ਸ਼ਿਕਾਰ ਲੜਕੀ ਦੀ ਮੌਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪੀੜਿਤ ਪਰਿਵਾਰ ਨਾਲ ਦਿਲ ਦੀਆਂ ਗਹਿਰਾਈਆਂ ਤੋਂ ਸੰਵੇਦਨਾ ਜਿਤਾਈ ਅਤੇ ਦੋਸ਼ੀਆਂ ਲਈ ਸਖਤ ਤੋਂ ਸਖਤ ਸਜ਼ਾ ਦੀ ਮੰਗ ਕੀਤੀ ਗਈ ਤਾਂ ਜੋ ਅੱਗੇ ਤੋਂ ਕੋਈ ਵੀ ਅਜਿਹੀ ਦਰਿੰਦਗੀ ਕਰਨ ਦਾ ਹੌਂਸਲਾ ਨ ਕਰ ਸਕੇ ।


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger