ਲੜਕੀਆਂ ਦੇ ਸਕੂਲਾਂ ਅੱਗੇ ਸਾਦੇ ਕੱਪੜਿਆਂ ਚ ਪੁਲਿਸ ਤਾਇਨਾਤ ਰਹੇਗੀ - ਜੀ. ਐਸ. ਬੱਲ

Saturday, December 29, 20120 comments


ਨਾਭਾ, 29 ਦਸੰਬਰ (ਜਸਬੀਰ ਸਿੰਘ ਸੇਠੀ)-ਐਸ.ਐਸ.ਪੀ. ਪਟਿਆਲਾ ਸ. ਗੁਰਪ੍ਰੀਤ ਸਿੰਘ ਗਿੱਲ ਦੇ ਦਿਸ਼ਾ ਨਿਰਦੇਸ਼ ਤਹਿਤ ਡੀ.ਐਸ.ਪੀ. ਨਾਭਾ ਸ. ਰਾਜਵਿੰਦਰ ਸਿੰਘ ਸੋਹਲ ਦੀ ਅਗਵਾਈ ਵਿੱਚ ਸਥਾਨਕ ਕੋਤਵਾਲੀ ਦੇ ਇੰਚਾਰਜ ਇੰਸ: ਗੁਰਿੰਦਰ ਸਿੰਘ ਵੱਲੋਂ ਹੁੱਲੜਬਾਜਾਂ ਦੀ ਧੜਪਕੜ ਲਈ ਮੁਹਿੰਮ ਵਿੱਢੀ ਗਈ ਹੈ, ਜਿਸ ਤਹਿਤ ਅੱਜ ਸ਼ਹਿਰ ਦੇ ਵੱਖ-ਵੱਖ ਚੌਂਕਾਂ ਵਿੱਚ ਨਾਕਾਬੰਦੀ ਕੀਤੀ ਗਈ। ਪਟਿਆਲਾ ਗੇਟ ਸਥਿਤ ਨਾਕਾਬੰਦੀ ਦੌਰਾਨ ਕੋਤਵਾਲੀ ਪੁਲਿਸ ਵੱਲੋਂ ਜਿੱਥੇ ਵਾਹਨਾਂ ਦੀ ਚੈਕਿੰਗ ਬਰੀਕੀ ਨਾਲ ਕੀਤੀ ਗਈ ਉਥੇ ਬਿਨ੍ਹਾਂ ਕਾਗਜਾਤ ਅਤੇ ਟ੍ਰਿਪਲ ਸਵਾਰੀ ਦੇ ਚਲਾਨ ਵੀ ਕੱਟੇ ਗਏ। ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਇੰਸ: ਗੁਰਿੰਦਰ ਸਿੰਘ ਬੱਲ ਨੇ ਕਿਹਾ ਕਿ ਸ਼ਹਿਰ ਵਿੱਚ ਜਿੰਨੇ ਵੀ ਲੜਕੀਆਂ ਦੇ ਸਕੂਲ ਹਨ ਉਨ੍ਹਾਂ ਅੱਗੇ ਐਸ.ਐਸ.ਪੀ. ਪਟਿਆਲਾ ਦੇ ਆਦੇਸਾਂ ਅਨੁਸਾਰ ਸਾਦੇ ਕੱਪੜਿਆਂ ਵਿੱਚ ਪੁਲਿਸ ਮੁਲਾਜਮ ਤਾਇਨਾਤ ਕੀਤੇ ਗਏ ਹਨ ਜੋ ਅਗਲੇ ਹੁਕਮਾਂ ਤੱਕ ਤਾਇਨਾਤ ਰਹਿਣਗੇ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਟ੍ਰੈਫਿਕ ਦੀ ਸਮੱਸਿਆ ਨਾਲ ਨਿਜਿੱਠਣ ਲਈ ਵੀ ਮਾਸਟਰ ਪਲਾਟ ਬਣਾ ਗਿਆ ਹੈ, ਇਸ ਕਰਕੇ ਉਹ ਸ਼ਹਿਰ ਵਾਸੀਆਂ, ਦੁਕਾਨਦਾਰਾਂ ਅਤੇ ਸਮਾਜਸੇਵੀ ਜਥੇਬੰਦੀਆਂ ਨੂੰ ਅਪੀਲ ਕਰਦੇ ਹਨ ਕਿ ਟ੍ਰੈਫਿਕ ਦੀ ਸਮੱਸਿਆ ਨੂੰ ਹੱਲ ਕਰਨ ਲਈ ਉਹ ਕੋਤਵਾਲੀ ਪੁਲਿਸ ਨੂੰ ਪੂਰਾ ਸਹਿਯੋਗ ਦੇਣ। ਇੰਸ: ਬੱਲ ਨੇ ਕਿਹਾ ਕਿ ਜੋ ਵੀ ਵਿਅਕਤੀ ਕਾਨੂੰਨ ਦੀ ਉਲੰਘਣਾ ਕਰੇਗਾ ਉਸਨੂੰ ਕਿਸੇ ਵੀ ਕੀਮਤ ਤੇ ਬਖਸਿਆ ਨਹੀਂ ਜਾਵੇਗਾ। 

ਨਾਭਾ ਦੇ ਪਟਿਆਲਾ ਗੇਟ ਸਥਿਤ ਸਬ-ਇੰਸ: ਮਾਧਵਾ ਨੰਦ ਚਲਾਨ ਕੱਟਦੇ ਹੋਏ।
Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger