ਹੁਸ਼ਿਆਰਪੁਰ ਦੇ ਫਲੈਗ ਡੇ ਫੰਡ ਵਿੱਚੋਂ 25,000/- ਰੁਪਏ ਦੀ ਰਾਸ਼ੀ ਦਾ ਚੈਕ

Friday, December 28, 20120 comments


ਹੁਸ਼ਿਆਰਪੁਰ, 27 ਦਸੰਬਰ:/ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਹੁਸ਼ਿਆਰਪੁਰ ਦੇ ਫਲੈਗ ਡੇ ਫੰਡ ਵਿੱਚੋਂ 25,000/- ਰੁਪਏ ਦੀ ਰਾਸ਼ੀ ਦਾ ਚੈਕ ਜਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਮੇਜਰ (ਰਿਟਾ:) ਯਸ਼ਪਾਲ ਸਿੰਘ ਨੇ ਸ੍ਰੀਮਤੀ ਸੁਰਿੰਦਰ ਕੌਰ ਵਿਧਵਾ 144553 ਐਫ ਸਵ: ਨੈਕ ਮਹਿੰਗਾ ਸਿੰਘ ਵਾਸੀ ਪਿੰਡ ਤੇ ਡਾਕਘਰ ਚੱਕਬਾਮੂ, ਤਹਿਸੀਲ ਦਸੂਹਾ ਨੂੰ ਮਾਲੀ ਸਹਾਇਤਾ ਵਜੋਂ  ਦਿੱਤਾ। ਇਸ ਸਬੰਧੀ ਉਨ੍ਹਾਂ ਨੇ ਦੱਸਿਆ ਕਿ ਪੀੜਤ ਲਾਭਪਾਤਰੀ ਪਹਿਲਾਂ ਹੀ ਕਾਫ਼ੀ ਆਰਥਿਕ ਤੰਗੀਆਂ ਵਿੱਚੋਂ ਨਿਕਲ ਰਹੀ ਸੀ, ਉਸ ਵੱਲੋਂ ਇਸ ਦਫ਼ਤਰ ਨੂੰ ਦੱਸਿਆ ਗਿਆ ਕਿ ਉਸ ਦੇ ਘਰ ਵਿੱਚ ਗੈਸ ਸ¦ਡਰ ਦੇ ਲੀਕ ਹੋਣ ਕਾਰਨ ਉਨ੍ਹਾਂ ਦੇ ਘਰ ਦਾ ਸਾਰਾ ਸਮਾਨ ਅੱਗ ਨਾਲ ਸੜ ਗਿਆ ਅਤੇ ਮਕਾਨ ਨੂੰ ਵੀ ਨੁਕਸਾਨ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪੜਤਾਲ ਕਰਨ ਉਪਰੰਤ ਉਨ੍ਹਾਂ ਦੇ ਦਫਤਰ ਵੱਲੋਂ ਡਾਇਰੈਕਟੋਰੇਟ ਰੱਖਿਆ ਸੇਵਾਵਾਂ ਭਲਾਈ ਵਿਭਾਗ ਪੰਜਾਬ ਚੰਡੀਗੜ੍ਹ ਨੂੰ ਕੇਸ ਭੇਜਿਆ ਗਿਆ। ਪੰਜਾਬ ਸਰਕਾਰ ਵੱਲੋਂ ਇਸ ਪੀੜਤ ਲਾਭਪਾਤਰੀ ਨੂੰ 25,000/- ਰੁਪਏ ਦੀ ਮਾਲੀ ਸਹਾਇਤਾ ਮਨਜ਼ੂਰ ਕੀਤੀ ਗਈ ਹੈ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger