ਅਕਾਲੀ ਪ੍ਰਧਾਨ ਦੇ ਗੰਨਮੈਨਾਂ ਵੱਲੋਂ ਗੁੰਡਾਗਰਦੀ ਕਰਦਿਆਂ ਇੱਕ ਟੈਕਸੀ ਡਰਾਇਵਰ ਨੂੰ ਚਾੜਿ•ਆ ਕੁਟਾਪਾ

Saturday, December 29, 20120 comments


ਪੀੜਤ ਨੌਜਵਾਨ ਰਿੰਕੂ ਬੀਹਲ•ਾ ਗਰੁੱਪ ਨਾਲ ਸਬੰਧਿਤ ਦੱਸਿਆ ਗਿਆ
ਪੁਲਿਸ ਮੁਲਾਜਮ ਨਾਕੇ ਦੌਰਾਨ ਅਤੇ ਲੋਕ ਬਣੇ ਰਹੇ ਮੂਕ ਦਰਸ਼ਕ
ਭਦੌੜ 29 ਦਸੰਬਰ (ਸਾਹਿਬ ਸੰਧੂ) ਬੀਤੀ ਰਾਤ ਪੌਣੇ ਨੌਂ ਵਜ਼ੇ ਦੇ ਕਰੀਬ ਦੋ ਨੌਜਵਾਨਾਂ ਵੱਲੋਂ ਇੱਕ ਟੈਕਸੀ ਡਰਾਇਵਰ ਨੂੰ ਘੇਰ ਉਸ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸਥਾਨਕ ਤਿੰਨ ਕੋਣੀ ਮਾਰਕੀਟ ਉਪਰ ਹੋਈ ਕੁੱਟਮਾਰ ਬਾਰੇ ਸੂਤਰਾਂ ਨੇ ਦੱਸਿਆ ਕਿ ਦੋ ਨੌਜਵਾਨ ਜੋ ਸਬੰਧਿਤ ਇੱਕ ਅਕਾਲੀ ਅਧਿਕਾਰੀ ਦੇ ਪ੍ਰਾਇਵੇਟ ਗੰਨਮੈਨ ਦੱਸੇ ਜਾ ਰਹੇ ਹਨ ਵੱਲੋਂ ਰਾਤ ਸਮੇ ਭਦੌੜ ਦੇ ਅਲਕੜ•ਾ ਰੋਡ ਤੇ ਰਹਿਣ ਵਾਲੇ ਇੱਕ ਨੌਜਵਾਨ ਜੋ ਟੈਕਸੀ ਡਰਾਇਵਰ ਹੈ ਨੂੰ ਦਿੱਲੀ ਫਰੀਦਕੋਟ ਬੱਸ ਵਿੱਚ ਉਤਰਨ ਤੋਂ ਬਆਦ ਤਿੰਨ ਕੋਣੀ ਤੇ ਉਸ ਨੂੰ ਇੱਕ ਕਟਿੰਗ ਦੀ ਦੁਕਾਨ ਵਿੱਚੋਂ ਬਾਹਰ ਬੁਲਾ ਉਸ ਨਾਲ ਕੁੱਟਮਾਰ ਕੀਤੀ ਗਈ ਤੇ ਇਸ ਕੁੱਟਮਾਰ ਦੌਰਾਨ ਉਸ ਦੇ ਨੱਕ ਵਿੱਚੋਂ ਵੀ ਖੂਨ ਵਗਣ ਲੱਗ ਪਿਆ ਤੇ ਸੂਤਰਾਂ ਮੁਤਾਬਿਕ ਮਹਿਜ਼ 15-20 ਕਰਮਾ ਤੇ ਪੁਲਿਸ ਮੁਲਾਜਮ ਵੀ ਨਾਕਾ ਲਗਾ ਖੜ•ੇ ਸਨ ਤੇ ਓਹ ਵੀ ਮੂਕ ਦਰਸ਼ਕ ਬਣ ਇਹ ਦੇਖਦੇ ਰਹੇ ਤੇ ਉਕਤ ਨੌਜਵਾਨ ਨਾਲ ਕੁੱਟਮਾਰ ਕਰਨ ਤੋਂ ਬਆਦ ਉਸ ਨੂੰ ਹੀ ਥਾਣੇ ਫੜ•ਾ ਦਿੱਤਾ ਗਿਆ। ਭਰੋਸੇਯੋਗ ਸੂਤਰਾਂ ਮੁਤਾਬਿਕ ਉਕਤ ਨੌਜਵਾਨਨੂੰ ਡਰਾ ਧਮਕਾ ਕੇ ਰਾਜ਼ੀਨਾਮਾ ਵੀ ਕਰ ਲਿਆ ਗਿਆ। ਇਹ ਲੜਾਈ 2012 ’ਚ17 ਅਪ੍ਰੈਲ ਨੂੰ ਭਦੌੜ ਦੇ ਬੱਸ ਸਟੈਂਡ ਵਿੱਚ ਰਿੰਕੂ ਗਰੁੱਪ ਵੱਲੋਂ ਕੀਤੀ ਗੱਡੀਆਂ ਦੀ ਭੰਨਤੋੜ ਨਾਲ ਸਬੰਧਿਤ ਦੱਸੀ ਜਾ ਰਹੀ ਹੈ ਤੇ ਦੋਨਾਂ ਪਾਰਟੀਆਂ ਵਿੱਚ ਬਹੁਤ ਵਾਰੀ ਆਪਸੀ ਮਾਰਾ ਮਾਰੀ ਵੀ ਹੋ ਚੁੱਕੀ ਹੈ। ਦਸਣਯੋਗ ਹੈ ਕਿ ਪੱਤਰਕਾਰਾਂ ਨੇ ਜਦ ਪੀੜਤ ਨੌਜਵਾਨ ਨਾਲ ਗੱਲ ਕਰੀ ਤਾਂ ਉਸ ਨੇ ਸਹਿਮ ਦੇ ਕਾਰਨ ਇਹ ਖ਼ਬਰ ਨਾ ਲਗਾਉਣ ਦੀ ਪੇਸ਼ਕਸ ਵੀ ਕੀਤੀ ਤਾਂ ਜੋ ਉਸ ਨਾਲ ਦੁਬਾਰਾ ਇਹ ਹਾਦਸਾ ਨਾ ਵਾਪਰ ਸਕੇ। ਉਕਤ ਦੋ ਗੰਨਮੈਨ ਨੌਜਵਾਨਾਂ ਵੱਲੋਂ ਕੀਤੀ ਗੁੰਡਾਗਰਦੀ ਦੀ ਕਾਫੀ ਨਿਖੇਧੀ ਕੀਤੀ ਜਾ ਰਹੀ ਸੀ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger