ਬਲਾਤਕਾਰੀਆਂ ਵਿਰੁੱਧ ਕਾਰਵਾਈ ’ਚ ਅਣਗਹਿਲੀ ਵਰਤਣ ਵਾਲਾ ਬਰਤਰਫ਼ ਐਸ.ਆਈ. ਗ੍ਰਿਫ਼ਤਾਰ- ਆਈ.ਜੀ. ਗਿੱਲ

Saturday, December 29, 20120 comments


*ਹੁਣ ਤੱਕ ਇਕ ਮਹਿਲਾ ਸਮੇਤ ਪੰਜ ਦੋਸ਼ੀ ਕਾਬੂ
ਬਾਦਸ਼ਾਹਪੁਰ (ਪਟਿਆਲਾ), 29 ਦਸੰਬਰ:/ਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਵੱਲੋਂ ਪਟਿਆਲਾ ਜ਼ਿਲ•ੇ ਦੇ ਪਿੰਡ ਬਾਦਸ਼ਾਹਪੁਰ ਦੀ ਸਮੂਹਿਕ ਬਲਾਤਕਾਰ ਦੀ ਪੀੜਤ ਇੱਕ ਲੜਕੀ ਵੱਲੋਂ ਖੁਦਕੁਸ਼ੀ ਕਰਨ ਦੇ ਮਾਮਲੇ ਦੀ ਜਾਂਚ ਲਈ ਗਠਿਤ ਕੀਤੀ ਵਿਸ਼ੇਸ਼ ਟੀਮ ਦੀਆਂ ਹਦਾਇਤਾਂ ’ਤੇ ਪਟਿਆਲਾ ਪੁਲਿਸ ਵੱਲੋਂ ਇਸ ਮਾਮਲੇ ’ਚ ਲੋੜੀਂਦੇ, ਪੁਲਿਸ ਚੌਂਕੀ ਬਾਦਸ਼ਾਹਪੁਰ ਦੇ ਪਹਿਲਾਂ ਬਰਤਰਫ਼ ਕੀਤੇ ਇੰਚਾਰਜ, ਐਸ.ਆਈ. ਨਸੀਬ ਸਿੰਘ ਨੂੰ ਅੱਜ ਅਰਬਨ ਅਸਟੇਟ ਪਟਿਆਲਾ ਨੇੜਿਓਂ ਵਿਸ਼ੇਸ਼ ਨਾਕੇ ਤੋਂ ਗ੍ਰਿਫਤਾਰ ਕਰ ਲਿਆ ਗਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਵੱਲੋਂ ਗਠਿਤ ਟੀਮ ਦੇ ਮੈਂਬਰ ਅਤੇ ਆਈ.ਜੀ. ਪਟਿਆਲਾ ਜ਼ੋਨ ਸ. ਪਰਮਜੀਤ ਸਿੰਘ ਗਿੱਲ ਨੇ ਦੱਸਿਆ ਕਿ ਐਸ.ਆਈ. ਨਸੀਬ ਸਿੰਘ ਬਲਾਤਕਾਰ ਮਾਮਲੇ ਦਾ ਤਫ਼ਤੀਸੀ ਅਫ਼ਸਰ ਸੀ, ਪਰ ਮੁਢਲੀ ਪੜਤਾਲ ਤੋਂ ਇਹ ਸਾਹਮਣੇ ਆਇਆ ਕਿ ਇਸ ਮਾਮਲੇ ’ਚ ਉਸਦੀ ਸ਼ਮੂਲੀਅਤ ਕਾਰਨ ਹੀ ਪੀੜਤ ਲੜਕੀ ਨੂੰ ਖੁਦਕੁਸ਼ੀ ਕਰਨ ਲਈ ਮਜ਼ਬੂਰ ਹੋਣਾ ਪਿਆ। ਉਨ•ਾਂ ਦੱਸਿਆ ਕਿ ਇਸ ਮਾਮਲੇ ਦੇ ਚਾਰ ਮੁੱਖ ਦੋਸ਼ੀਆਂ ਬਲਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਸੰਦੀਪ ਸਿੰਘ ਅਤੇ ਸ਼ਿੰਦਰਪਾਲ ਕੌਰ ਨੂੰ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।ਆਈ.ਜੀ. ਸ. ਗਿੱਲ ਨੇ ਦੱਸਿਆ ਕਿ ਉ¤ਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਜੋ ਗ੍ਰਹਿ ਵਿਭਾਗ ਦੇ ਮੁਖੀ ਵੀ ਹਨ ਦੀਆਂ ਹਦਾਇਤਾਂ ’ਤੇ ਡੀ.ਜੀ.ਪੀ. ਪੰਜਾਬ ਸ਼੍ਰੀ ਸੁਮੇਧ ਸਿੰਘ ਸੈਣੀ ਵੱਲੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਥਾਣਾ ਘੱਗਾ ਦੇ ਐਸ.ਐਚ.ਓ ਸਬ-ਇੰਸਪੈਕਟਰ ਗੁਰਚਰਨ ਸਿੰਘ ਅਤੇ ਐਸ.ਆਈ. ਨਸੀਬ ਸਿੰਘ ਨੂੰ ਪਹਿਲਾਂ ਹੀ ਨੌਕਰੀ ਤੋਂ ਬਰਤਰਫ ਕਰ ਦਿੱਤਾ ਗਿਆ ਸੀ ਅਤੇ ਪਾਤੜਾਂ ਦੇ ਡੀ.ਐਸ.ਪੀ. ਹਰਪ੍ਰੀਤ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਉਨ•ਾਂ ਦੱਸਿਆ ਕਿ ਇਸ ਤੋਂ ਇਲਾਵਾ ਲੜਕੀ ਨੂੰ ਖੁਦਕੁਸ਼ੀ ਲਈ ਮਜ਼ਬੂਰ ਕਰਨ ਸਬੰਧੀ ਥਾਣਾ ਘੱਗਾ ਵਿਖੇ ਮਿਤੀ 26-12-12 ਨੂੰ ਧਾਰਾ 306, 34 ਆਈ.ਪੀ.ਸੀ. ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।
ਸ. ਗਿੱਲ ਨੇ ਦੱਸਿਆ ਕਿ ਨਸੀਬ ਸਿੰਘ ਉਸੇ ਵਕਤ ਤੋਂ ਫਰਾਰ ਸੀ, ਜਿਸ ਨੂੰ ਅੱਜ ਇਕ ਵਿਸ਼ੇਸ਼ ਨਾਕਾਬੰਦੀ ਦੌਰਾਨ ਪਟਿਆਲਾ ਦੇ ਅਰਬਨ ਅਸਟੇਟ ਨੇੜਿਓਂ ਗ੍ਰਿਫਤਾਰ ਕਰ ਲਿਆ ਗਿਆ। ਉਨ•ਾਂ ਦੱਸਿਆ ਕਿ ਉਸ ਨੂੰ ਕਾਬੂ ਕਰਨ ਉਪਰੰਤ ਕਰਾਈਮ ਬ੍ਰਾਂਚ ਦੇ ਏ.ਆਈ.ਜੀ. ਸ. ਜੈਪਾਲ ਸਿੰਘ ਦੇ ਸਪੁਰਦ ਕਰ ਦਿੱਤਾ ਗਿਆ ਹੈ, ਜਿਸ ਨੂੰ ਭਲਕੇ ਅਦਾਲਤ ’ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ।  ਸ. ਗਿੱਲ ਨੇ ਸਪੱਸ਼ਟ ਕੀਤਾ ਕਿ ਇਸ ਮਾਮਲੇ ਵਿੱਚ ਕਿਸੇ ਵੀ ਹੋਰ ਅਧਿਕਾਰੀ ਜਾਂ ਕਰਮਚਾਰੀ ਜਾਂ ਕਿਸੇ ਆਮ ਵਿਅਕਤੀ ਦੀ ਸ਼ਮੂਲੀਅਤ ਸਾਹਮਣੇ ਆਉਣ ’ਤੇ ਉਸ ਵਿਰੁੱਧ ਯਕੀਨੀ ਤੌਰ ’ਤੇ ਸਖਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।



Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger