ਨੌਜਵਾਨ ਵਰਗ ਦੇਸ਼ ਪ੍ਰਤੀ ਜ਼ਿੰਮੇਵਾਰੀਆਂ ਸਮਝਣ-ਢਿਲਵਾਂ

Sunday, December 30, 20120 comments


  ਕੋਟਕਪੂਰਾ /30ਦਸੰਬਰ/ ਜੇ.ਆਰ.ਅਸੋਕ/ ਹਰ ਰੋਜ਼ ਇਸ ਵਰਗ ਦੇ ਕੁਝ ਨੌਜਵਾਨਾਂ ਵੱਲੋਂ ਕੀਤੀਆਂ ਜਾਂਦੀਆਂ ਸ਼ਰਮਨਾਕ ਘਟਨਾਵਾਂ ਨਾਲ ਜ਼ਿਲ•ਾ, ਸੂਬਾ, ਦੇਸ਼ ਸ਼ਰਮਸ਼ਾਰ ਹੋ ਰਿਹਾ ਹੈ । ਨੌਜਵਾਨ ਵਰਗ ਦੇ ਸ਼ਾਨਾਮੱਤੇ ਇਤਿਹਾਸ ਨੂੰ ਕਲੰਕਤ ਕਰਨ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ । ਇਨ•ਾਂ ਵਿਚਾਰਾਂ ਦਾ ਪ੍ਰਗਟਾਵਾ ਜਥੇਬੰਦਕ ਸਕੱਤਰ ਪ੍ਰਦੇਸ਼ ਕਾਂਗਰਸ ਐਸ.ਸੀ ਸੈਲ ਦਰਸ਼ਨ ਸਿੰਘ ਢਿਲਵਾਂ ਨੇ ਕੀਤਾ ਕਿ ਮਹਿਲਕਲਾਂ ਦੀ ਕਿਰਨਜੀਤ ਕੌਰ ਕਤਲ ਕਾਂਡ, ਸ਼ਰੂਤੀ ਅਗਵਾ ਕਾਂਡ, ਸਮਾਣਾ ਹਲਕੇ ’ਚ ਦਰਦਨਾਕ ਆਤਮਹੱਤਿਆ ਕਾਂਡ ਤੇ ਦਿੱਲੀ ਗੈਗ ਰੇਪ ਕਤਲ ਕਾਂਡ ਨੇ ਸਾਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਤੇ ਸੋਚਣ ਲਈ ਮਜ਼ਬੂਰ ਕਰ ਦਿੱਤਾ ਹੈ ਕਿ ਅੱਜ 21ਵੀਂ ਸਦੀ ਵਿਗਿਆਨਕ ਯੁੱਗ ਦਾ ਨੌਜਵਾਨ ਕਿਸ ਪਾਸੇ ਤੁਰਦਾ ਜਾ ਰਿਹਾ ਹੈ । ਢਿਲਵਾਂ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ, ਕਰਤਾਰ ਸਿੰਘ ਸਰਾਭਾ ਨੇ ਆਪਣੀਆਂ ਜ਼ਿੰਦਗੀਆਂ ਵਾਰ ਕੇ ਫਾਂਸੀ ਦੇ ਰੱਸੇ ਨੂੰ ਚੁੰਮ ਕੇ ਗੱਲੇ ’ਚ ਪਾਕੇ ਦੇਸ਼ ਪ੍ਰਤੀ ਆਪਣਾ ਫ਼ਰਜ਼ ਤੇ ਜ਼ਿੰਮੇਵਾਰੀ ਨਿਭਾਕੇ ਇਤਿਹਾਸ ਸਿਰਜਿਆ ਸੀ । ਅੱਜ ਨੌਜਵਾਨ ਵਰਗ ਦਾ ਕੁੱਝ ਹਿੱਸਾ ਨਸ਼ੇ ਦੇ ਸੁਦਾਗਰਾਂ ਦੇ ਜਾਲ ’ਚ ਫਸਕੇ ਦਿਸ਼ਾਹੀਣ ਹੋ ਕੇ ਮਾਂ ਬਾਪ ਦੇ ਪਵਿੱਤਰ ਰਿਸ਼ਤੇ ਨੂੰ ਵੀ ਤਾਰ ਤਾਰ ਕਰ ਰਿਹਾ ਹੈ ਤੇ ਸਮਾਜ਼ ਵਿਚ ਅਰਾਜਕਤਾ ਫੈਲਾਅ ਰਿਹਾ ਹੈ । ਐਸ.ਸੀ ਸੈਲ ਪੰਜਾਬ ਨੌਜਵਾਨਾਂ ਨੂੰ ਅਪੀਲ ਕਰਦਾ ਹੈ ਕਿ ਆਪਣੇ ਫ਼ਰਜ਼ਾਂ ਨੂੰ ਸਮਝਣ ਅਤੇ ਨੌਜਵਾਨ ਸ਼ਹੀਦਾਂ ਵੱਲੋਂ ਰਚੇ ਸ਼ਾਨਾਮੱਤੇ ਇਤਿਹਾਸ ਤੋਂ ਰੋਸ਼ਨੀ ਲੈਣ । ਐਸ.ਸੀ ਸੈਲ ਸਾਰੀਆਂ ਰਾਜਨੀਤਕ ਪਾਰਟੀਆਂ, ਸਮਾਜਿਕ ਜਥੇਬੰਦੀਆਂ ਤੇ ਬੁਧੀਜੀਵੀ ਲੋਕਾਂ ਨੂੰ ਅਪੀਲ ਕਰਦਾ ਹੈ ਕਿ ਸਮਾਜਿਕ ਕੁਰੀਤੀਆਂ ਨੂੰ ਰੋਕਣ ਲਈ ਸਿਆਸੀ ਮੁਫ਼ਾਦਾ ਤੋ ਂ ਉਚਾ ਉਠ ਕੇ ਅੱਗੇ ਆਉਣ । 


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger