ਬਾਦਲ ਨੇ ਕੇਂਦਰੀ ਸੰਚਾਰ ਮੰਤਰੀ ਸ੍ਰੀ ਕਪਿਲ ਸਿੱਬਲ ਦੇ ਪਿਤਾ ਅਤੇ ਨਾਮੀ ਵਕੀਲ ਸ੍ਰੀ ਹੀਰਾ ਲਾਲ ਸਿੱਬਲ (98) ਦੇ ਅਕਾਲ ਚਲਾਣੇ 'ਤੇ ਡੂੰਘੇ ਦਾ ਪ੍ਰਗਟਾਵਾ ਕੀਤਾ

Saturday, December 29, 20120 comments


ਚੰਡੀਗੜ੍ਹ, 29 ਦਸੰਬਰ  ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਕੇਂਦਰੀ ਸੰਚਾਰ ਮੰਤਰੀ ਸ੍ਰੀ ਕਪਿਲ ਸਿੱਬਲ ਦੇ ਪਿਤਾ ਅਤੇ ਨਾਮੀ ਵਕੀਲ ਸ੍ਰੀ ਹੀਰਾ ਲਾਲ ਸਿੱਬਲ (98) ਦੇ ਅਕਾਲ ਚਲਾਣੇ 'ਤੇ ਡੂੰਘੇ ਦਾ ਪ੍ਰਗਟਾਵਾ ਕੀਤਾ ਹੈ† ਸ੍ਰੀ ਹੀਰਾ ਲਾਲ ਸਿੱਬਲ ਦਾ ਅੱਜ ਸਵੇਰੇ ਇਥੇ ਲੰਮੀ ਬੀਮਾਰੀ ਮਗਰੋਂ ਦੇਹਾਂਤ ਹੋ ਗਿਆ,ਆਪਣੇ ਸ਼ੋਕ ਸੰਦੇਸ਼ ਵਿੱਚ ਸ੍ਰੀ ਹੀਰਾ ਲਾਲ ਸਿੱਬਲ ਨੂੰ ਕਾਨੂੰਨ ਖੇਤਰ ਦਾ ਚਾਨਣਾ ਮੁਨਾਰਾ ਅਤੇ ਅਹਿਮ ਗੁਣਾਂ ਦਾ ਮਾਲਕ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਸਿੱਬਲ ਨੂੰ ਇਨ੍ਹਾਂ ਗੁਣਾਂ ਅਤੇ ਉਨ੍ਹਾਂ ਵੱਲੋਂ ਦਿੱਤੀਆਂ ਅਹਿਮ ਸੇਵਾਵਾਂ ਸਦਕਾ ਹੀ ਵਕਾਰੀ ਪਦਮ ਭੂਸ਼ਣ ਅਤੇ ਪੰਜਾਬ ਰਤਨ ਪੁਰਸਕਾਰ ਨਾਲ ਨਿਵਾਜਿਆ ਗਿਆ ਸ੍ਰੀ ਸਿੱਬਲ ਦੀਆਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਅਤੇ ਸੁਪਰੀਮ ਕੋਰਟ ਵਿੱਚ ਪੰਜ ਦਹਾਕਿਆਂ ਤੱਕ ਨਿਭਾਈਆਂ ਵਿੱਲਖਣ ਸੇਵਾਵਾਂ ਨੂੰ ਯਾਦ ਕਰਦਿਆਂ ਸ. ਬਾਦਲ ਨੇ ਕਿਹਾ ਕਿ ਸ੍ਰੀ ਸਿੱਬਲ ਦੇ ਜਾਣ ਨਾਲ ਕਾਨੂੰਨੀ ਭਾਈਚਾਰੇ ਵਿੱਚ ਨਾ ਪੂਰਿਆ ਜਾਣ ਵਾਲਾ ਵੱਡਾ ਘਾਟਾ ਪਿਆ ਹੈ† ਉਨ੍ਹਾਂ ਕਿਹਾ ਕਿ ਸ੍ਰੀ ਸਿੱਬਲ ਨੇ ਪੰਜਾਬ ਦੇ ਐਡਵੋਕੇਟ ਜਨਰਲ ਵੱਜੋਂ ਸੇਵਾ ਨਿਭਾਉਾਂਦਿਆਂ੨ੀ ਆਪਣੀ ਕਾਨੂੰਨੀ ਦੂਰਦ੍ਰਿਸ਼ਟੀ ਅਤੇ ਅਗਾਂਹਵਧੂ ਪਹੁੰਚ ਦੀ ਛਾਪ ਛੱਡੀ† ਮੁੱਖ ਮੰਤਰੀ ਨੇ ਸ੍ਰੀ ਹੀਰਾ ਲਾਲ ਸਿੱਬਲ ਦੇ ਇਸ ਫ਼ਾਨੀ ਸੰਸਾਰ ਤੋਂ ਰੁਖ਼ਸਤ ਹੋਣ ਨੂੰ ਨਿੱਜੀ ਘਾਟਾ ਦੱਸਿਆ† ਉਨ੍ਹਾਂ ਕਿਹਾ ਕਿ ਸਿੱਬਲ ਪਰਵਾਰ ਨਾਲ ਉਨ੍ਹਾਂ ਦੇ ਚਿਰੋਕਣੇ ਸਬੰਧ ਰਹੇ ਹਨਪਰਵਾਰ ਨਾਲ ਦਿਲੀ ਹਮਦਰਦੀ ਪ੍ਰਗਟ ਕਰਦਿਆਂ ਮੁੱਖ ਮੰਤਰੀ ਨੇ ਅਕਾਲ ਪੁਰਖ ਅੱਗੇ ਵਿਛੜੀ ਰੂਹ ਨੂੰ ਸ਼ਾਂਤੀ ਅਤੇ ਪਿੱਛੇ ਰਹਿ ਗਏ ਪਰਵਾਰ, ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ ਦੀ ਅਰਦਾਸ ਕੀਤੀ†
Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger