ਨਗਰ ਕੌਸਲ ਨਾਭਾ ਮੁਹਰੇ ਚਾਹ, ਬ੍ਰੈਡ ਪਕੋੜਿਆਂ ਦੇ ਲੰਗਰ ਦੀ ਸੇਵਾ ਕਰਦੇ ਕੌਸਲ ਕਰਮਚਾਰੀ।

Saturday, December 29, 20120 comments


ਨਾਭਾ, 29 ਦਸੰਬਰ (ਜਸਬੀਰ ਸਿੰਘ ਸੇਠੀ)-ਸਰਬੰਸ ਦਾਨੀ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜਾਦਿਆਂ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ ਅਤੇ ਮਾਤਾ ਗੁਜ਼ਰ ਕੌਰ ਜੀ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਜੋੜ ਮੇਲੇ ਵਿੱਚ ਨਤਮਸਤਕ ਹੋਣ ਲਈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮੁਹੱਲਾ ਗੁਰੂ ਨਾਨਕਪੁਰਾ ਤੋਂ ਪੈਦਲ ਜੱਥਾ ਰਵਾਨਾ ਹੋਇਆ। ਗੁਰਦੁਆਰਾ ਖਾਲਸਾ ਸਮਸੇਰ ਜੱਥਾ ਦੇ ਗ੍ਰੰਥੀ ਸਿੰਘ ਵੱਲੋਂ ਅਰਦਾਸ ਕਰਕੇ ਜੱਥੇ ਨੂੰ ਰਵਾਨਾ ਕੀਤਾ ਗਿਆ। ਇਸ ਜੱਥੇ ਵਿੱਚ ਭਾਈ ਜਗਜੀਤ ਸਿੰਘ ਤੁਲੀ, ਇੰਦਰਜੀਤ ਸਿੰਘ, ਕੁਲਦੀਪ ਸਿੰਘ , ਮਿੰਟਾ ਪ੍ਰਧਾਨ, ਸੁਰਜੀਤ ਸਿੰਘ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਬੱਚੇ, ਬੀਬੀਆਂ ਅਤੇ ਵੀਰ ਸਾਮਲ ਸਨ। ਸਾਰੇ ਰਸਤੇ ਸਿੱਖ ਸੰਗਤਾਂ ਸਤਿਨਾਮ ਸ਼੍ਰੀ ਵਾਹਿਗੁਰੂ ਦਾ ਜਾਪ ਅਤੇ ਗੁਰਬਾਣੀ ਦਾ ਕੀਰਤਨ ਕਰਦੇ ਹੋਏ ਜਾ ਰਹੀਆਂ ਸਨ। ਗੱਤਕਾ ਪਾਰਟੀ ਵੱਲੋਂ ਵੀ ਇਸ ਪੈਦਲ ਯਾਤਰਾ ਵਿੱਚ ਆਪਣੀ ਹਾਜ਼ਰੀ ਲਵਾ ਕੇ ਜੱਥੇ ਦੀ ਰੌਣਕ ਵਿੱਚ ਵਾਧਾ ਕੀਤਾ।
Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger